14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਨਾਬਾਲਗ ਲੜਕੇ ਦੀ ਕੁੱਟਮਾਰ ਕਰਨ ਵਾਲੇ 3 ਨਾਮਜ਼ਦ

Ad Position 21
No active advertisement
ਅਜੀਤ ਡੈਸਕ 22-07-2026

ਮਾਹਿਲਪੁਰ, 21 ਜੁਲਾਈ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਨੇ ਇੱਕ ਨਾਬਾਲਗ ਲੜਕੇ ਦੀ ਕੁੱਟਮਾਰ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਬਜੀਤ ਕੋਰ ਪਤਨੀ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 11 ਹਾਊਸ ਨੰਬਰ 225 ਲੰਗੇਰੀ ਰੋਡ ਮਾਹਿਲਪੁਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਕਿ ਉਸ ਦੇ ਤਿੰਨ ਲੜਕੀਆਂ ਅਤੇ ਦੋ ਲੜਕੇ ਹਨ ਮੇਰਾ ਸਭ ਤੋ ਛੋਟਾ ਲੜਕਾ ਜਸ਼ਨਪ੍ਰੀਤ ਸਿੰਘ ਜਿਸ ਦੀ ਉਮਰ 17 ਸਾਲ ਹੈ ਆਪਣੇ ਪਿਤਾ ਨਾਲ ਘਰ ਦਾ ਕੰਮ ਕਾਰ ਕਰਦਾ ਹੈ । ਉਨ੍ਹਾਂ ਦੱਸਿਆ ਕਿ 19 ਜੁਲਾਈ ਨੂੰ ਮੈ ਅਤੇ ਦੋ ਘਰ ਹਾਜ਼ਰ ਸੀ ਤਾ ਹਰਪ੍ਰੀਤ ਸਿੰਘ, ਬਲਵਿੰਦਰਜੀਤ ਸਿੰਘ ਪੁੱਤਰਾਨ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 13 ਨੇੜੇ ਸੁੱਖਾ ਸਿੰਘ ਗੁਰਦੁਆਰਾ ਸਾਹਿਬ ਫਗਵਾੜਾ ਰੋਡ ਮਾਹਿਲਪੁਰ ਸਮੇਤ ਬੱਬਲੂ ਵਾਸੀ ਮੁੱਖੋ ਮਜਾਰਾ ਥਾਣਾ ਚੱਬੇਵਾਲ, ਦੋ ਨਾ ਮਲੂਮ ਵਿਅਕਤੀ ਗੱਡੀ ਵਿਚ ਆਏ ਅਤੇ ਸਾਡੇ ਘਰ ਦਾਖਲ ਹੋ ਕੇ ਮੇਰੇ ਲੜਕੇ ਜਸ਼ਨਪ੍ਰੀਤ ਸਿੰਘ ‘ਤੇ ਕੁੱਤਾ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਜ਼ਬਰਦਸਤੀ ਘਰ ਅੰਦਰੋਂ ਘਸੀਟ ਕੇ ਬਾਹਰ ਗੱਡੀ ਵਿਚ ਲੈ ਗਏ। ਰਸਤੇ ਵਿਚ ਮੇਰੇ ਲੜਕੇ ਦੀ ਵੀਡੀਓ ਬਣਾਉਣ ਲੱਗ ਪਏ। ਹਰਪ੍ਰੀਤ ਸਿੰਘ ਉਕਤ ਜਿਸ ਪਾਸ ਲਾਇਸੰਸੀ ਰਿਵਾਲਵਰ ਸੀ ਮੇਰੇ ਲੜਕੇ ਜਸ਼ਨਪ੍ਰੀਤ ਸਿੰਘ ਨੂੰ ਧਮਕਾ ਰਿਹਾ ਸੀ ਤੇਰੀ ਲੱਤ ਵਿਚ ਗੋਲੀ ਮਾਰਨੀ ਹੈ ਤੂੰ ਇਹ ਕਹਿ ਤੈਨੂੰ ਨਿੱਕੂ ਚਾਚਾ ਨੇ ਕੁੱਤਾ ਚੋਰੀ ਕਰਨ ਲਈ ਭੇਜਿਆ ਹੈ। ਬੱਬਲੂ ਉਕਤ ਜਿਸ ਪਾਸ ਚਾਕੂ ਸੀ ਕਹਿ ਰਿਹਾ ਸੀ ਤੇਰੇ ਚਾਕੂ ਮਾਰ ਦੇਣਾ ਹੈ । ਇਹ ਸਾਰੀਆਂ ਗੱਲਾ ਮੇਰੇ ਲੜਕੇ ਨੂੰ ਇਨ੍ਹਾਂ ਵਿਅਕਤੀਆਂ ਨੇ ਡਰਾ ਧਮਕਾ ਤੇ ਕੁੱਟਮਾਰ ਕਰਕੇ ਕੁੱਤਾ ਚੋਰੀ ਕਰਨ ਸਬੰਧੀ ਮਨਾ ਰਹੇ ਸਨ । ਜਿਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ 2027 ਦੀਆਂ ਚੋਣਾਂ ਲਈ ਭਾਜਪਾ ਨੇ ਕੱਸੀ ਕਮਰ, ਕੇਂਦਰ ਦੀਆਂ ਵਿਕਾਸ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ
Ad Position 24