05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ - ਗੌਰਮਿੰਟ ਟੀਚਰਜ਼ ਯੂਨੀਅਨ

Ad Position 21
No active advertisement
ਅਜੀਤ ਡੈਸਕ 26-07-2026

ਮੁਕੇਰੀਆਂ, 25 ਜੁਲਾਈ (ਰਾਮਗੜ੍ਹੀਆ)- ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਰਜਤ ਮਹਾਜਨ, ਸਹਾਇਕ ਪ੍ਰੈੱਸ ਸਕੱਤਰ ਸਤੀਸ਼ ਕੁਮਾਰ, ਮਨਜੀਤ ਸਿੰਘ, ਬਲਵਿੰਦਰ ਟਾਕ, ਪਰਸ ਰਾਮ ਤੇ ਰਿਸ਼ਵ ਦੇਵ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਨਾਲ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਨੀਟ ਦੇ ਲਗਾਤਾਰ ਪੇਪਰ ਲੀਕ ਹੋ ਰਹੇ ਸਨ, ਜਿਸ ਤੋਂ ਦੁਖੀ 22 ਵਿਦਿਆਰਥੀਆਂ ਨੇ ਆਤਮ ਹੱਤਿਆ ਕਰ ਲਈ ਸੀ ਜਿਸ ਦੇ ਰੋਸ ਵਜੋਂ ਵਿਦਿਆਰਥੀਆਂ ਨੇ ਜੰਤਰ ਮੰਤਰ ’ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ ਤੇ ਸੰਸਦ ਵੱਲ ਮਾਰਚ ਕੀਤਾ ਸੀ। ਵਿਦਿਆਰਥੀਆਂ ਦੇ ਲਗਾਤਾਰ ਰੋਹ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹਰਕਤ ’ਚ ਆਉਂਦੇ ਹੋਏ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਲੈ ਲਿਆ ਹੈ। ਆਗੂਆਂ ਨੇ ਨੀਟ ਪੇਪਰ ਲੀਕ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸਰਕਾਰਾਂ ਭਵਿੱਖ ਵਿਚ ਅਜਿਹੇ ਮਾਮਲਿਆਂ ਤੋਂ ਸਬਕ ਲੈਣਗੀਆਂ। ਇਸ ਮੌਕੇ ਜਸਵੰਤ ਸਿੰਘ, ਬ੍ਰਿਜ ਮੋਹਨ, ਪਰਮਜੀਤ ਸਿੰਘ, ਤਰਸੇਮ ਲਾਲ, ਖੁਸ਼ਵੰਤ ਸਿੰਘ, ਰਮਾਕਾਂਤ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਰਮੇਸ਼ ਕੁਮਾਰ, ਨੀਲ ਕਮਲ, ਲੈਕ. ਰਾਜੇਸ਼ ਕੁਮਾਰ, ਸਤਪਾਲ ਡੀ.ਪੀ., ਗੁਲਵਿੰਦਰ ਸਿੰਘ, ਪਰਵਿੰਦਰ ਬਰਾੜ, ਨਸੀਬ ਕੁਮਾਰ, ਸਮਰੱਥ ਠਾਕੁਰ, ਰੌਸ਼ਨ ਲਾਲ, ਸੁਭਾਸ਼ ਠਾਕੁਰ, ਅਜਮੇਰ ਸਿੰਘ, ਰਕੇਸ਼ ਸੰਗੋਤਰਾ, ਵਿਨੋਦ ਕੁਮਾਰ, ਗੁਰਪਾਲ ਸਿੰਘ, ਸੁਨੀਲ ਮਲਹੋਤਰਾ, ਹਰਜੀਤ ਸਿੰਘ, ਸੁਰੇਸ਼ ਲੋਹਗੜ੍ਹ, ਬੂਟਾ ਸਿੰਘ, ਅਮਰੀਕ ਸਿੰਘ, ਅਨਿਲ ਭੰਗਾਲਾ, ਸੰਦੀਪ ਕੌਸ਼ਲ, ਰਾਜੇਸ਼ ਸੰਗੋਤਰਾ, ਰਾਕੇਸ਼ ਡਡਵਾਲ ਤੇ ਰਾਜੀਵ ਮਲਹੋਤਰਾ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੀ 29 ਜੁਲਾਈ ਦੀ ਸੰਗਰੂਰ ਮਹਾਂ ਰੈਲੀ ‘ਤੇ ਪਹੁੰਚਣਗੇ ਹਜ਼ਾਰਾਂ ਪੈਨਸ਼ਨਰ ਅਗਲੀ ਖ਼ਬਰ ਸਕਰੂਲੀ ਚੋਅ ਦੀ ਸਫ਼ਾਈ ਲਈ ਨਿਮਿਸ਼ਾ ਮਹਿਤਾ ਵਲੋਂ ਆਰਥਿਕ ਸਹਾਇਤਾ
Ad Position 24
No active advertisement