ਕੋਟਫ਼ਤੂਹੀ, 28 ਜੁਲਾਈ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਲਕਸੀਹਾਂ ਦੇ ਸਰਕਾਰੀ ਹਾਈ ਸਕੂਲ ਦੇ ਅੱਗੇ ਮੁੱਖ ਗੇਟ ਦੇ ਸਾਹਮਣੇ ਸੜਕ ਉੱਪਰ ਬਰਸਾਤ ਦਾ ਮੌਸਮ ਹੋਣ ਕਰ ਕੇ ਪਿਛਲੇ ਕਈ ਦਿਨਾਂ ਤੋ ਗੰਦਾ ਪਾਣੀ ਖੜਾ ਹੈ, ਜਿਸ ਨਾਲ ਸਕੂਲ ਨੂੰ ਆਉਣ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ, ਇਹ ਗੰਦਾ ਪਾਣੀ ਸੜਕ ਉੱਪਰ ਲੰਘਣ ਵਾਲੇ ਵਾਹਨਾਂ ਦੀ ਬੁਛਾੜ ਨਾਲ ਸਕੂਲ ਦੇ ਮੁੱਖ ਗੇਟ ਦੇ ਅੱਗੇ ਪੈਣ ਨਾਲ ਇੱਥੇ ਕਾਫੀ ਚਿੱਕੜ ਹੋ ਜਾਂਦਾ। ਇਸ ਦੇ ਦੂਸਰੇ ਪਾਸੇ ਸਕੂਲ ਵਿਚ ਕਈ ਟੀਚਰ ਨਾ ਹੋਣ ਕਰ ਕੇ ਵੀ ਬੱਚਿਆਂ ਲਈ ਪੜਾਈ ਕਰਨਾ ਵੀ ਬਹੁਤ ਮੁਸ਼ਕਿਲ ਹੈ, ਅੱਜ ਦੁਨੀਆਂ ਦਾ ਸਭ ਤੋਂ ਵੱਡਾ ਨਾ ਪੂਰਾ ਹੋਣ ਵਾਲਾ ਨੁਕਸਾਨ, ਸਕੂਲਾਂ ਵਿਚ ਬੱਚਿਆਂ ਨੂੰ ਟੀਚਰਾਂ ਤੋਂ ਬਾਂਝਾ ਰੱਖਣਾ ਹੈ, ਅੱਜ ਦੇ ਕੰਪਿਊਟਰ ਯੁੱਗ ਵਿਚ ਬੱਚੇ ਟੀਚਰਾਂ ਤੋ ਬਿਨਾਂ ਰਹਿਣ ਦਾ ਮਤਲਬ ਅਗਿਆਨਤਾ ਨੂੰ ਲਗਾਤਾਰ ਜਾਰੀ ਰੱਖਣਾ ਹੈ, ਇਸ ਸਬੰਧ ਵਿਚ ਲੇਬਰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਕੂਲ ਵਿਚ ਟੀਚਰਾਂ ਦੀਆਂ ਖਾਲੀ ਪਈਆ ਪੋਸਟਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਬੱਚੇ ਪੜਣਾ ਚਾਹੁੰਦੇ ਹਨ ਤੇ ਸਰਕਾਰਾਂ ਸਕੂਲਾਂ ਵਿਚ ਪੂਰਾ ਸਟਾਫ਼ ਨਾ ਹੋਣ ਕਰ ਕੇ ਬੱਚੇ ਸਿਖਿਆ ਤੋ ਵਾਂਝੇ ਰਹਿ ਰਹੇ ਹਨ। ਇਸ ਸਕੂਲ ਵਿਚ ਹਿੰਦੀ, ਪੰਜਾਬੀ, ਡੀ. ਪੀ. ਈ, ਖੇਤੀਬਾੜੀ, ਸਫ਼ਾਈ ਮੈਨ, ਮੈਥ ਟੀਚਰ ਅਤੇ ਚੌਕੀਦਾਰ ਅਤੇ ਹੈੱਡਮਾਸਟਰ ਆਦਿ ਦੀਆਂ ਪੋਸਟਾਂ ਖਾਲੀ ਪਈਆਂ ਹਨ, ਜਦਕਿ ਪੰਜਾਬੀ ਮਾਂ ਬੋਲੀ ਅਤੇ ਹਿੰਦੀ ਰਾਸ਼ਟਰੀ ਭਾਸ਼ਾ ਹਨ, ਜਦਕਿ ਮਾਤ ਭਾਸ਼ਾ ਦੇ ਟੀਚਰ ਬੱਚਿਆਂ ਨੂੰ ਨਹੀਂ ਮਿਲਣਗੇ ਤਾਂ ਫਿਰ ਬੱਚੇ ਪੰਜਾਬੀ ਵਿਰਸੇ ਵਾਰੇ ਕੀ ਜਾਣਨਗੇ।ਸਕੂਲਾਂ ਨੂੰ ਟੀਚਰਾਂ ਤੋਂ ਸੱਖਣਾ ਰੱਖਣਾ ਕਿਹੜੀ ਸਿੱਖਿਆ ਕ੍ਰਾਂਤੀ ਹੈ। ਉਨ੍ਹਾਂ ਸਕੂਲ ਵਿਚ ਟੀਚਰ ਪੂਰੇ ਕਰਨ ਦੇ ਨਾਲ ਸੜਕ ਦਾ ਸੁਧਾਰ ਕਰਨ ਦੀ ਮੰਗ ਕੀਤੀ ਹੈ।
ਲਕਸੀਹਾਂ ਸਰਕਾਰੀ ਹਾਈ ਸਕੂਲ ਦੇ ਅੱਗੇ ਸੜਕ ਭਰੀ ਚਿੱਕੜ ਨਾਲ ਬੱਚਿਆਂ ਦਾ ਲੰਘਣਾ ਔਖਾ
ਅਜੀਤ ਡੈਸਕ
29-07-2026