02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਸ਼ਰੇਆਮ ਰਾਹ ਜਾਂਦੀ ਔਰਤ ਨਾਲ ਕੀਤੀ ਛੇੜਛਾੜ

Ad Position 21
No active advertisement
ਅਜੀਤ ਡੈਸਕ 30-07-2026
ਟਾਂਡਾ ਉੜਮੁੜ, 29 ਜੁਲਾਈ (ਦੀਪਕ ਬਹਿਲ)- ਐਕਸਾਈਜ਼ ਵਿੰਗ ਦੇ ਭੇਸ ’ਚ ਸ਼ਰਾਬ ਠੇਕੇਦਾਰਾਂ ਦੇ ਕਰਿੰਦਿਆਂ ਦੀ ਦਰਿੰਦਗੀ ਸ਼ਹਿਰ ਵਿਚ ਲਗਾਤਾਰ ਵਧਦੀ ਜਾ ਰਹੀ ਹੈ ਜਦਕਿ ਪ੍ਰਸ਼ਾਸਨ ਦੇ ਨੱਕ ਥੱਲੇ ਇਹ ਕਰਿੰਦੇ ਆਪੋ ਆਪਣੀਆਂ ਗੱਡੀਆਂ ਉੱਪਰ ਐਕਸਾਈਜ਼ ਲਿਖਵਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਹਨ। ਬੀਤੀ ਰਾਤ ਉਕਤ ਕਰਿੰਦਿਆਂ ਦੀ ਦਰਿੰਦਗੀ ਉਸ ਵੇਲੇ ਸਾਹਮਣੇ ਆਈ ਜਦੋਂ ਬੱਸ ਸਟੈਂਡ ਨੇੜਿਉਂ ਇੱਕ ਔਰਤ ਆਪਣੇ ਦੋ ਬੱਚਿਆਂ ਨਾਲ ਵਾਪਸ ਘਰ ਪਰਤ ਰਹੀ ਸੀ ਕਿ ਉਕਤ ਔਰਤ ਦੇ ਪਿੱਛੇ ਇਨ੍ਹਾਂ ਕਰਿੰਦਿਆਂ ਨੇ ਗੱਡੀ ਲਗਾ ਦਿੱਤੀ ਤੇ ਉਸ ਨੂੰ ਜਬਰਦਸਤੀ ਗੱਡੀ ’ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਰਸਤੇ ਵਿਚ ਦੋ ਵਾਰ ਜਬਰੀ ਰਾਹ ਰੋਕਣ ’ਤੇ ਉਸ ਦੇ ਬੱਚੇ ਭੱਜ ਕੇ ਆਪਣੇ ਘਰ ਆ ਗਏ ਜਿਸ ਮਗਰੋਂ ਉਸ ਦੇ ਘਰ ਵਾਲਿਆਂ ਨੇ ਰੇਲਵੇ ਚੌਕ ਨੇੜੇ ਸ਼ਰਾਬ ਦੇ ਠੇਕੇ ਵਲੋਂ ਉਕਤ ਕਰਿੰਦਿਆਂ ਦਾ ਪਿੱਛਾ ਕਰਨ ਗਏ ਤਾਂ ਉੱਥੇ ਮੌਜੂਦ ਹੋਰ ਮੁਲਾਜ਼ਮਾਂ ਨੇ ਦਰਿੰਦਗੀ ਦਾ ਨੰਗਾ ਨਾਚ ਕਰਦੇ ਪੀੜਤ ਪਰਿਵਾਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਜਾਨੋਂ ਮਾਰਨ ਦੀ ਨੀਅਤ ਨਾਲ ਮਾਰੂ ਹਥਿਆਰ ਲੈ ਕੇ ਪੂਰੇ ਮਹਾਦੇਵ ਮੁਹੱਲੇ ਅੰਦਰ ਹਥਿਆਰਾਂ ਨਾਲ ਲੈਸ ਹੋ ਕੇ ਪੱਥਰ ਬਾਜ਼ੀ ਕੀਤੀ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਉਕਤ ਕਰਿੰਦਿਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਖਾਨਾਪੂਰਤੀ ਦੇ ਨਾਮ ’ਤੇ 107/51 ਤਾਂ ਜ਼ਰੂਰ ਕਰ ਦਿੱਤੀ ਪਰ ਸੀ.ਸੀ.ਟੀ.ਵੀ. ਦੇ ਸਬੂਤ ਹੋਣ ਦੇ ਬਾਵਜੂਦ ਉਪਰੋਕਤ ਔਰਤ ਦੇ ਰਾਹ ਰੋਕਣ ਦੀ ਘਟਨਾ ਸਬੰਧੀ ਅਜੇ ਤੱਕ ਕੋਈ ਅਪਰਾਧਿਕ ਧਰਾਵਾਂ ਵਿਚ ਮਾਮਲਾ ਦਰਜ ਨਹੀਂ ਕੀਤਾ। ਇਸ ਘਟਨਾ ਮਗਰੋਂ ਐੱਸ.ਐੱਚ.ਓ. ਟਾਂਡਾ ਮੈਡਮ ਅਮਰਜੀਤ ਕੌਰ ਨੇ ਦੱਸਿਆ ਕਿ ਫ਼ਿਲਹਾਲ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਬਾਕੀਆਂ ਦੀ ਭਾਲ ਜਾਰੀ ਹੈ। ਰਿਹਾਇਸ਼ੀ ਖੇਤਰ ਵਿਚ ਇਸ ਠੇਕੇ ਕਾਰਨ ਜਿੱਥੇ ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਪਾਸੋਂ ਠੇਕਾ ਚੁਕਵਾਉਣ ਦੀ ਮੰਗ ਕੀਤੀ ਹੈ ਉੱਥੇ ਹੀ ਠੇਕੇਦਾਰਾਂ ਦੀਆਂ ਸਰਕਾਰ ਦਰਬਾਰੇ ਇਹ ਕਰਿੰਦੇ ਸ਼ਰੇਆਮ ਐਕਸਾਈਜ਼ ਵਿੰਗ ਗੱਡੀਆਂ ’ਤੇ ਲਿਖਵਾ ਕੇ ਆਮ ਲੋਕਾਂ ਵਿਚ ਦਹਿਸ਼ਤ ਫੈਲਾ ਰਹੇ ਹਨ। ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਇਸ ਧੱਕੇਸ਼ਾਹੀ ਵਿਰੁੱਧ ਇਨਸਾਫ਼ ਨਾ ਮਿਲਣ ’ਤੇ ਇਸ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਗੱਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬਾਈਪਾਸ ਦੇ ਨਾਂਅ ’ਤੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸੱਤਾਧਾਰੀ-ਭੁੱਲੇਵਾਲ ਰਾਠਾਂ ਅਗਲੀ ਖ਼ਬਰ ਜ਼ਿਮੀਂਦਾਰ ਦੇ ਖੇਤਾਂ ਵਿਚੋਂ ਸਫ਼ੈਦੇ ਦੇ 15 ਬੂਟੇ ਚੋਰੀ
Ad Position 24
No active advertisement