02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਾਈਪਾਸ ਦੇ ਨਾਂਅ ’ਤੇ ਗੜ੍ਹਸ਼ੰਕਰ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸੱਤਾਧਾਰੀ-ਭੁੱਲੇਵਾਲ ਰਾਠਾਂ

Ad Position 21
No active advertisement
ਅਜੀਤ ਡੈਸਕ 30-07-2026
ਗੜ੍ਹਸ਼ੰਕਰ, 29 ਜੁਲਾਈ (ਧਾਲੀਵਾਲ)- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰਫ਼ ਚੰਦ ਕੁ ਮਹੀਨੇ ਬਾਕੀ ਹਨ। ਸੱਤਾਧਾਰੀਆਂ ਵਲੋਂ ਬੀਤੇ ਸਾਢੇ ਚਾਰ ਸਾਲਾਂ ਵਿਚ ਗੜ੍ਹਸ਼ੰਕਰ ’ਚ ਬਾਈਪਾਸ ਕੱਢਣ ਨੂੰ ਲੈ ਕੇ ਗੁੰਮਰਾਹ ਹੀ ਕੀਤਾ ਜਾਂਦਾ ਰਿਹਾ ਹੈ ਜਦਕਿ ਬਾਈਪਾਸ ਬਣਨ ਦੇ ਕਿਧਰੇ ਵੀ ਆਸਾਰ ਨਜ਼ਰ ਨਹੀਂ ਆ ਰਹੇ। ਹਾਲਾਤ ਤਾਂ ਹੁਣ ਇਹ ਬਣ ਗਏ ਹਨ ਕਿ ਬਾਈਪਾਸ ਦਾ ਲਾਰਾ ਵੀ ਹੁਣ ਸੁੰਗੜ ਕੇ ਮਿੰਨੀ ਬਾਈਪਾਸ ਬਣ ਗਿਆ ਹੈ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਮੀਤ ਪ੍ਰਧਾਨ, ਮੈਂਬਰ ਸ਼੍ਰੋਮਣੀ ਕਮੇਟੀ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਆਪਣੇ ਦਫ਼ਤਰ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ। ਭੁੱਲੇਵਾਲ ਰਾਠਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਗੜ੍ਹਸ਼ੰਕਰ ਦੇ ਲੋਕਾਂ ਨੂੰ ਸਿਵਾਏ ਲਾਰਿਆਂ ਤੋਂ ਕੁੱਝ ਵੱਡਾ ਪ੍ਰਾਜੈਕਟ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸੱਤਾਧਾਰੀਆਂ ਵਲੋਂ ਗੜ੍ਹਸ਼ੰਕਰ ’ਚ ਬਾਈਪਾਸ ਕੱਢਣ ਦਾ ਬੜਾ ਰਾਗ ਅਲਾਪਿਆ ਗਿਆ ਪਰ ਹੋਇਆ ਕੁੱਝ ਨਹੀਂ, ਹੁਣ ਸਿਰਫ਼ ਕਾਰ ਸੇਵਾ ਵਾਲੇ ਸੰਤਾਂ ਵਲੋਂ ਬਣਾਏ ਮਿੰਨੀ ਬਾਈਪਾਸ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਤੋਂ ਪਿਛਲੇ ਲੰਮੇ ਅਰਸੇ ਤੋਂ ਖਸਤਾ ਹਾਲਤ ਚਲੀ ਆ ਰਹੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਅਤੇ ਸਮੁੰਦੜਾ ਵਿਖੇ ਸੜਕ ਦੀ ਵਿਗੜੀ ਹਾਲਤ ਦਾ ਸੁਧਾਰ ਨਹੀਂ ਹੋਇਆ, ਉਨ੍ਹਾਂ ਤੋਂ ਬਾਈਪਾਸ ਦੀ ਆਸ ਨਹੀਂ ਰਹਿ ਜਾਂਦੀ। ਇਸ ਮੌਕੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ਦੌਰਾਨ ਹਰਜੀਤ ਸਿੰਘ ਭਾਤਪੁਰ, ਰਣਜੀਤ ਸਿੰਘ ਮੋਹਣਵਾਲ, ਸਤਨਾਮ ਸਿੰਘ ਕਿੱਤਣਾ, ਕੁਲਵਰਨ ਸਿੰਘ ਮੋਇਲਾ ਵਾਹਿਦਪੁਰ, ਮਹਿੰਦਰ ਸਿੰਘ ਚਾਹਲਪੁਰ, ਕਰਨਵੀਰ ਸਿੰਘ ਫਤਹਿਪੁਰ ਖ਼ੁਰਦ, ਗੁਰਪ੍ਰੀਤ ਸਿੰਘ ਖਾਬੜਾ, ਜਸਪਾਲ ਸਿੰਘ ਕਿੱਤਣਾ, ਅਵਤਾਰ ਸਿੰਘ ਪੋਸੀ, ਅਜੀਤ ਸਿੰਘ ਮੋਇਲਾ, ਗੁਰਨਾਮ ਸਿੰਘ ਫਤਹਿਪੁਰ, ਹਰਭਜਨ ਸਿੰਘ ਮੋਇਲਾ, ਹਰਜਿੰਦਰ ਸਿੰਘ ਫਤਹਿਪੁਰ ਖੁਰਦ, ਕਮਲਦੀਪ ਸਿੰਘ ਮੋਇਲਾ, ਸੁਖਦੇਵ ਸਿੰਘ ਪੋਸੀ, ਮੱਖਣ ਸਿੰਘ ਮੋਇਲਾ, ਦਿਲਾਵਰ ਸਿੰਘ ਮੋਹਣਵਾਲ, ਜੋਗਿੰਦਰ ਸਿੰਘ ਫਤਹਿਪੁਰ ਖੁਰਦ, ਕੁਲਵਰਨ ਸਿੰਘ ਮੋਇਲਾ, ਬਲਜੀਤ ਸਿੰਘ ਫਤਹਿਪੁਰ ਖੁਰਦ, ਕੁਲਵਰਨ ਸਿੰਘ ਪੋਸੀ, ਕਰਨਵੀਰ ਸਿੰਘ ਵਾਹਿਦਪੁਰ, ਬਲਵੀਰ ਸਿੰਘ ਐਮਾ ਮੁਗਲਾਂ, ਗੁਰਨਾਮ ਸਿੰਘ ਫਤਹਿਪੁਰ ਖੁਰਦ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਖ਼ੁਸ਼ਹਾਲੀ ਲਈ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਉਤਾਵਲੇ- ਰਾਠਾਂ ਅਗਲੀ ਖ਼ਬਰ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਸ਼ਰੇਆਮ ਰਾਹ ਜਾਂਦੀ ਔਰਤ ਨਾਲ ਕੀਤੀ ਛੇੜਛਾੜ
Ad Position 24
No active advertisement