02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੀ.ਐਚ.ਸੀ. ਬੀਣੇਵਾਲ ’ਚ ਵਿਸ਼ਵ ਹੈਪੇਟਾਈਟਸ ਦਿਵਸ ’ਤੇ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 30-07-2026
ਬੀਣੇਵਾਲ, 29 ਜੁਲਾਈ (ਬੈਜ ਚੌਧਰੀ)- ਸਿਵਲ ਸਰਜਨ ਡਾ: ਮਨਦੀਪ ਕਮਲ ਦੇ ਨਿਰਦੇਸ਼ਾਂ ‘ਤੇ ਡਾ: ਨਿਰਮਲ ਕੁਮਾਰ ਐਸ.ਐਮ.ਓ. ਇੰਚਾਰਜ ਸੀ.ਐਚ.ਸੀ. ਬੀਣੇਵਾਲ ਦੀ ਅਗਵਾਈ ‘ਚ ਕਮਿਊਨਿਟੀ ਹੈਲਥ ਸੈਂਟਰ ਬੀਣੇਵਾਲ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸਾਲ ਦਾ ਥੀਮ ‘ਹੈਪੇਟਾਈਟਸ, ਲੈਟਸ ਬਰੇਕ ਇਟ ਡਾਊਨ’ ਰਿਹਾ, ਜਿਸ ਦਾ ਉਦੇਸ਼ ਲੋਕਾਂ ਤੱਕ ਹੈਪੇਟਾਈਟਸ ਦੀ ਰੋਕਥਾਮ, ਜਾਂਚ ਤੇ ਇਲਾਜ ਸਬੰਧੀ ਸੇਵਾਵਾਂ ਪਹੁੰਚਾਉਣ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਜਾਗਰੂਕਤਾ ਫੈਲਾਉਣਾ ਹੈ। ਇਸ ਮੌਕੇ ਸਿਹਤ ਕਰਮਚਾਰੀਆਂ ਵਲੋਂ ਲੋਕਾਂ ਨੂੰ ਹੈਪੇਟਾਈਟਸ ‘ਬੀ’ ਤੇ ‘ਸੀ’ ਦੇ ਕਾਰਨਾਂ, ਲੱਛਣਾਂ, ਬਚਾਅ ਦੇ ਤਰੀਕਿਆਂ, ਸਮੇਂ ਸਿਰ ਜਾਂਚ ਤੇ ਟੀਕਾਕਰਨ ਦੀ ਮਹੱਤਤਾ ਵਾਰੇ ਜਾਣਕਾਰੀ ਦਿੱਤੀ। ਲੋਕਾਂ ਨੂੰ ਸੁਰੱਖਿਅਤ ਖੂਨ ਚੜ੍ਹਾਉਣ, ਸਾਫ਼ ਸੁਥਰੀਆਂ ਸੂਈਆਂ ਦੀ ਵਰਤੋਂ ਕਰਨ, ਨਿੱਜੀ ਸਫ਼ਾਈ ਰੱਖਣ, ਬਰਸਾਤਾਂ ਦੇ ਮੌਸਮ ਵਿਚ ਪਾਣੀ ਨੂੰ ਉਬਾਲ ਕੇ ਪੀਣ ਤੇ ਡਾਕਟਰੀ ਸਲਾਹ ਮੁਤਾਬਿਕ ਜਾਂਚ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੀ.ਐਚ.ਸੀ. ਬੀਣੇਵਾਲ ਵਿਖੇ ਹੈਪੇਟਾਈਟਸ ‘ਬੀ’ ਅਤੇ ‘ਸੀ’ ਦੀ ਮੁਫ਼ਤ ਜਾਂਚ ਅਤੇ ਲੋੜ ਅਨੁਸਾਰ ਇਲਾਜ ਦੀਆਂ ਸੇਵਾਵਾਂ ਉਪਲੱਬਧ ਹਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਵਿਚ ਗੁਰੂ ਪੁਨਿਆ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੜਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ
Ad Position 24
No active advertisement