15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਡੀ. ਟੀ. ਐੱਫ. ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਚਾਰ ਚਰਚਾ ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026
ਗੜ੍ਹਸ਼ੰਕਰ, 31 ਜੁਲਾਈ (ਧਾਲੀਵਾਲ)-ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਸਥਿਤ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਗੜ੍ਹਸ਼ੰਕਰ ਇਕਾਈ ਵਲੋਂ ਮਹਾਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਵਿਚਾਰ ਚਰਚਾ ਕਰਵਾਈ ਗਈ ਜਿਸਦੀ ਪ੍ਰਧਾਨਗੀ ਡੀ.ਟੀ.ਐੱਫ. ਆਗੂ ਭੁਪਿੰਦਰ ਸਿੰਘ ਸੜੋਆ, ਮੈਡਮ ਖੁਸ਼ਵਿੰਦਰ ਕੌਰ ਅਤੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਚੱਕ ਸਿੰਘਾਂ ਵਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਵਿਵੇਕਤ ਕੁੱਲੇਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤਾ। ਇਸ ਮੌਕੇ ਬੁਲਾਰਿਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਜੋਗਿੰਦਰ ਕੁੱਲੇਵਾਲ, ਹਰਮੇਸ਼ ਢੇਸੀ, ਪਿ੍ੰਸੀਪਲ ਬਿੱਕਰ ਸਿੰਘ, ਸਤਨਾਮ ਸਿੰਘ ਸੂੰਨੀ, ਨਰੰਜਣ ਸਿੰਘ ਚਾਂਦਪੁਰੀ, ਮਨਜੀਤ ਸਿੰਘ ਬੰਗਾ ਵਲੋਂ ਆਜ਼ਾਦੀ ਸੰਗਰਾਮੀ ਵਿਚ ਸ਼ਹੀਦਾਂ ਵਲੋਂ ਪਾਏ ਯੋਗਦਾਨ ਅਤੇ ਅਜੋਕੇ ਮਸੇਂ ਵਿਚ ਉਨ੍ਹਾਂ ਦੀ ਵਿਚਾਰਧਾਰਾ ਦੀ ਸਾਰਥਿਕਤਾ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ। ਸ਼ਹੀਦ ਊਧਮ ਸਿੰਘ ਨਾਲ ਸਬੰਧਿਤ ਦੇਸ਼ ਵਿਦੇਸ਼ ਵਿਚ ਪਈਆਂ ਯਾਦਗਾਰ ਵਸਤਾਂ ਚਿੱਠੀਆਂ, ਅਸਤੀ ਕਲਸ਼, ਰਿਵਾਲਵਰ, ਡਾਇਰੀ, ਚਾਕੂ ਅਤੇ ਹੋਰ ਦਸਤਾਵੇਜ਼ ਸੁਨਾਮ ਵਿਖੇ ਬਣਾਏ ਗਏ ਅਜਾਇਬ ਘਰ ਵਿਚ ਲਿਆਂਦੇ ਜਾਣ, ਸ਼ਹੀਦ ਊਧਮ ਸਿੰਘ ਦੇ ਨਾਮ ’ਤੇ ਅਸਲੀ ਫ਼ੋਟੋ ਵਾਲਾ ਡਾਕ ਟਿਕਟ ਜਾਰੀ ਕੀਤਾ ਜਾਵੇ, ਸ਼ਹੀਦ ਊਧਮ ਸਿੰਘ ਦੇ ਘਰ ਦੀ ਸਹੀ ਢੰਗ ਨਾਲ ਸੰਭਾਲ ਕੀਤੀ ਜਾਵੇ, ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੇ ਫ਼ਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿਚਲੇ ਟਿਕਾਣੇ ਨੂੰ ਕੌਮੀ ਵਿਰਾਸਤ ਐਲਾਨਿਆ ਜਾਵੇ। ਇਸ ਮੌਕੇ ਪਿ੍ੰਸੀਪਲ ਦਰਬਾਰਾ ਰਾਮ, ਹੰਸ ਰਾਜ, ਸਤਪਾਲ ਕਲੇਰ, ਲੈਕਚਰਾਰ ਜਸਵਿੰਦਰ ਸਿੰਘ ਜੱਸੋਵਾਲ, ਸੁਰਿੰਦਰ ਕੁਮਾਰ ਗੋਲੇਵਾਲ, ਪਿੰਕੀ ਰਸੂਲਪੁਰ, ਸੰਜੀਵ ਕੁਮਾਰ ਪੀ.ਟੀ.ਆਈ., ਮਨਦੀਪ ਕੁਮਾਰ, ਪਰਮਜੀਤ ਸਿੰਘ ਚੌਹੜਾ, ਪਵਨ ਕੁਮਾਰ ਤੇ ਹੋਰ ਹਾਜ਼ਰ ਹੋਏ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24