02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੈਂਪੀਅਨਸ਼ਿਪ ਦੇ ਉਦਘਾਟਨ ਮੌਕੇ ਜੋਤੀ ਜਲਾਉਣ ਦੀ ਰਸਮ ਅਦਾ ਕਰਦੇ ਹੋਏ ਪ੍ਰਧਾਨ ਤੀਕਸ਼ਣ ਸੂਦ ਤੇ ਹੋਰ। ਤੀਕਸ਼ਣ ਸੂਦ ਵਲੋਂ 14ਵੀਂ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ਦਾ ਉਦਘਾਟਨ

ਹੁਸ਼ਿਆਰਪੁਰ, 1 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਜ਼ਿਲ੍ਹਾ ਯੋਗਾ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਸੂਦ ਭਵਨ ਵਿਖੇ 14ਵੀਂ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਤੀਕਸ਼ਣ ਸੂਦ ਨੇ ਕੀਤਾ ਤੇ ਬੱਚਿਆਂ ਵਲੋਂ ਜੋਤੀ ਜਲਾ ਕੇ ਤੇ ਸਰਸਵਤੀ ਵੰਦਨਾ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ। ਸੂਦ ਸਭਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸੂਦ ਨੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ।

Ad Position 21
No active advertisement
ਅਜੀਤ ਡੈਸਕ 02-08-2026
ਹੁਸ਼ਿਆਰਪੁਰ, 1 ਅਗਸਤ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)- ਜ਼ਿਲ੍ਹਾ ਯੋਗਾ ਐਸੋਸੀਏਸ਼ਨ ਹੁਸ਼ਿਆਰਪੁਰ ਵਲੋਂ ਸੂਦ ਭਵਨ ਵਿਖੇ 14ਵੀਂ ਜ਼ਿਲ੍ਹਾ ਯੋਗਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦਾ ਉਦਘਾਟਨ ਐਸੋਸੀਏਸ਼ਨ ਦੇ ਪ੍ਰਧਾਨ ਤੀਕਸ਼ਣ ਸੂਦ ਨੇ ਕੀਤਾ ਤੇ ਬੱਚਿਆਂ ਵਲੋਂ ਜੋਤੀ ਜਲਾ ਕੇ ਤੇ ਸਰਸਵਤੀ ਵੰਦਨਾ ਨਾਲ ਸੈਸ਼ਨ ਦੀ ਸ਼ੁਰੂਆਤ ਕੀਤੀ। ਸੂਦ ਸਭਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸੂਦ ਨੇ ਭਾਗ ਲੈਣ ਵਾਲਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਤੀਕਸ਼ਣ ਸੂਦ ਨੇ ਕਿਹਾ ਕਿ ਯੋਗ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਮਨ ਅਤੇ ਆਤਮਾ ਨੂੰ ਜੋੜਨ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਾਲ 2013 ਵਿਚ ਯੋਗਾ ਐਸੋਸੀਏਸ਼ਨ ਦੀ ਸਥਾਪਨਾ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਯੋਗ ਨਾਲ ਜੋੜਨ ਲਈ ਹਰ ਸਾਲ ਯੋਗਾ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਤੇ ਜੇਤੂ ਪ੍ਰਤੀਯੋਗੀ ਹੁਸ਼ਿਆਰਪੁਰ ਤੋਂ ਰਾਜ ਪੱਧਰੀ ਤੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਭਾਗ ਲੈਂਦੇ ਹਨ। ਉਨ੍ਹਾਂ ਸੂਦ ਸਭਾ ਹੁਸ਼ਿਆਰਪੁਰ, ਸੋਨਾਲੀਕਾ ਕੰਪਨੀ ਲਿਮਟਿਡ, ਆਲੀਸ਼ਾਨ ਪਲਾਈਵੁੱਡ, ਸਵਿੱਤਰੀ ਪਲਾਈਵੁੱਡ ਦਾ ਵੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਰਾਮ ਚਰਨ ਯੋਗ ਗੁਰੂ, ਤੁਲਸੀ ਸਾਹੂ, ਨਕੁਲ ਸ਼ਾਸਤਰੀ, ਕੁਮਾਰ ਗੌਰਵ, ਸਾਕਸ਼ੀ, ਪੂਜਾ ਕੁਮਾਰੀ, ਸੁਰਿੰਦਰ ਸਿੰਘ, ਜਤਿਨ ਕੁਮਾਰ, ਮਨੀਸ਼ ਕੁਮਾਰ, ਅਨੀਤਾ ਜੈਸਵਾਲ ਯੋਗ ਗੁਰੂ, ਅਰਵਿੰਦ ਸੂਦ ਪ੍ਰਧਾਨ ਸੂਦ ਸਭਾ, ਕ੍ਰਿਸ਼ਨ ਚੰਦ ਸ਼ਰਮਾ, ਰਾਮ ਦੇਵ ਯਾਦਵ, ਸੰਜੀਵ ਸ਼ਰਮਾ, ਸੁਨੀਤ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਿੰਪਾ ਤੇ ਬਾਲੀ ਵਲੋਂ ‘ਇਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ
Ad Position 24
No active advertisement