15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਨਤੀਜਿਆਂ ’ਚ ਜ਼ਿਲ੍ਹਾ ਪੱਧਰ ’ਤੇ ਮਾਰੀਆਂ ਮੱਲਾਂ

ਦਸੂਹਾ, 14 ਅਗਸਤ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਐੱਮ. ਐੱਸ.

Ad Position 21
No active advertisement
ਡੀ.ਏ.ਵੀ. ਕਾਲਜ ਦਸੂਹਾ ਦੇ ਹੋਣਹਾਰ ਵਿਦਿਆਰਥੀ। 15-08-2026
ਦਸੂਹਾ, 14 ਅਗਸਤ (ਭੁੱਲਰ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਗਏ ਐੱਮ.ਐੱਸ.ਸੀ. (ਜ਼ੂਆਲੋਜੀ) ਦੇ ਨਤੀਜਿਆਂ ਵਿਚ ਜੇ.ਸੀ.ਡੀ.ਏ.ਵੀ. ਕਾਲਜ, ਦਸੂਹਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ ’ਤੇ ਅਹਿਮ ਸਥਾਨ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾਕਟਰ ਭਾਨੂ ਗੁਪਤਾ ਨੇ ਦੱਸਿਆ ਕਿ ਐੱਮ.ਐੱਸ.ਸੀ. (ਜ਼ੂਆਲੋਜੀ) ਚੌਥੇ ਸਮੈਸਟਰ ਵਿਚ ਆਂਚਲ ਨੇ 1675/2000 ਅੰਕ (83.75 ਫ਼ੀਸਦੀ) ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ਪਹਿਲਾ ਅਤੇ ਕਾਲਜ ਵਿਚ ਪਹਿਲਾ ਸਥਾਨ ਹਾਸਲ ਕੀਤਾ। ਆਨੰਦਿਕਾ ਕਟੋਚ ਨੇ 1669/2000 ਅੰਕ (83.45 ਫ਼ੀਸਦੀ) ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ਦੂਜਾ ਅਤੇ ਕਾਲਜ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਉਪਾਸਨਾ ਨੇ 1600/2000 ਅੰਕ (80 ਫ਼ੀਸਦੀ) ਹਾਸਲ ਕਰਕੇ ਜ਼ਿਲ੍ਹੇ ਵਿਚ ਤੀਜਾ ਅਤੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਐੱਮ.ਐੱਸ.ਸੀ. (ਜ਼ੂਆਲੋਜੀ) ਦੂਜੇ ਸਮੈਸਟਰ ਵਿਚ ਜਸਮੀਨ ਕੌਰ ਨੇ 415/500 ਅੰਕ (83 ਫ਼ੀਸਦੀ) ਪ੍ਰਾਪਤ ਕਰਕੇ ਜ਼ਿਲ੍ਹੇ ਵਿਚ ਪਹਿਲਾ ਸਥਾਨ ਹਾਸਲ ਕੀਤਾ। ਭਾਵਨਾ ਨੇ 409/ 500 ਅੰਕ (81.8 ਫ਼ੀਸਦੀ) ਨਾਲ ਜ਼ਿਲ੍ਹੇ ਵਿਚ ਦੂਜਾ ਸਥਾਨ ਅਤੇ ਵਸੁਧਾ ਦਾਹਦਾ ਨੇ 403/500 ਅੰਕ (80.6 ਫ਼ੀਸਦੀ) ਨਾਲ ਜ਼ਿਲ੍ਹੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਭਾਨੂ ਗੁਪਤਾ ਨੇ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਸਦਕਾ ਇਹ ਸ਼ਾਨਦਾਰ ਨਤੀਜੇ ਸੰਭਵ ਹੋਏ ਹਨ। ਉਨ੍ਹਾਂ ਨੇ ਸਾਰੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ‘ਚ ਰੈੱਡ ਰਨ ਮੈਰਾਥਨ ਕਰਵਾਈ ਅਗਲੀ ਖ਼ਬਰ ਸੇਂਟ ਸੋਲਜਰ ਸਕੂਲਾਂ ’ਚ 80ਵਾਂ ਆਜ਼ਾਦੀ ਦਿਵਸ ਮਨਾਇਆ
Ad Position 24