15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੁਸਾਇਟੀ ਵਲੋਂ ਟਾਂਡਾ ਤੋਂ ਲੰਗਰ ਰਵਾਨਾ

ਟਾਂਡਾ ਉੜਮੁੜ, 14 ਅਗਸਤ (ਦੀਪਕ ਬਹਿਲ)- ਸਾਵਣ ਮਹੀਨੇ ਵਿਚ ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਦੇ ਉਪਰਾਲਿਆਂ ਸਦਕਾ ਬੀਤੇ 14 ਸਾਲਾਂ ਤੋਂ ਚੋਹਾਲ ਨੇੜੇ ਲਗਾਏ ਜਾ ਰਹੇ ਲੰਗਰ ਦੀ ਪ੍ਰਥਾ ਨੂੰ ਚਾਲੂ ਰੱਖਦੇ ਹੋਏ ਇਸ ਸਾਲ ਵੀ ਮਾਤਾ ਚਿੰਤਪੁਰਨੀ ਦਰਬਾਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਖਾਣ ਪੀਣ ਲਈ ਰਸਤੇ ਚ ਪੈਂਦੇ ਚੋਹਾਲ ਨੇੜੇ ਲੰਗਰ ਲਗਾਉਣ ਸਬੰਧੀ ਸ਼੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ ਟਾਂਡਾ ਦੇ ਪ੍ਰਧਾਨ ਸੁਮੀਤ ਗੁਪਤਾ, ਮੀਤ ਪ੍ਰਧਾਨ ਗਗਨ ਭੱਟੀ ਅਤੇ ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਵਿਚ ਮਹਾਦੇਵ ਮੰਦਿਰ ਉੜਮੁੜ ਟਾਂਡਾ ਵਿਖੇ ਇੱਕ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਆਰੰਭ ਤੋਂ ਪਹਿਲਾਂ ਮਹਾਦੇਵ ਮੰਦਿਰ ਵਿਖੇ ਪੰਡਿਤ ਰਜਿੰਦਰ ਸ਼ਰਮਾ ਅਤੇ ਪੰਡਿਤ ਸ਼ਿਵਮ ਵੈਦ ਨੇ ਪੂਰੀ ਵਿਧੀ ਪੂਰਵਕ ਪੂਜਾ ਅਰਚਨਾ ਕਰਨ ਉਪਰੰਤ ਭਾਜਪਾ ਦੇ ਯੂਵਾ ਨੇਤਾ ਤੇ ਸਮਾਜ ਸੇਵੀ ਰਸ਼ਪਾਲ ਸਿੰਘ ਚਰੜ ਅਤੇ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਨੇ ਕੰਜਕ ਪੂਜਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Ad Position 21
No active advertisement
ਅਜੀਤ ਡੈਸਕ 15-08-2026
ਟਾਂਡਾ ਉੜਮੁੜ, 14 ਅਗਸਤ (ਦੀਪਕ ਬਹਿਲ)- ਸਾਵਣ ਮਹੀਨੇ ਵਿਚ ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਦੇ ਉਪਰਾਲਿਆਂ ਸਦਕਾ ਬੀਤੇ 14 ਸਾਲਾਂ ਤੋਂ ਚੋਹਾਲ ਨੇੜੇ ਲਗਾਏ ਜਾ ਰਹੇ ਲੰਗਰ ਦੀ ਪ੍ਰਥਾ ਨੂੰ ਚਾਲੂ ਰੱਖਦੇ ਹੋਏ ਇਸ ਸਾਲ ਵੀ ਮਾਤਾ ਚਿੰਤਪੁਰਨੀ ਦਰਬਾਰ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਖਾਣ ਪੀਣ ਲਈ ਰਸਤੇ ਚ ਪੈਂਦੇ ਚੋਹਾਲ ਨੇੜੇ ਲੰਗਰ ਲਗਾਉਣ ਸਬੰਧੀ ਸ਼੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ ਟਾਂਡਾ ਦੇ ਪ੍ਰਧਾਨ ਸੁਮੀਤ ਗੁਪਤਾ, ਮੀਤ ਪ੍ਰਧਾਨ ਗਗਨ ਭੱਟੀ ਅਤੇ ਸ਼ਿਵ ਸੈਨਾ ਪੰਜਾਬ ਦੇ ਉੱਤਰੀ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਵਿਚ ਮਹਾਦੇਵ ਮੰਦਿਰ ਉੜਮੁੜ ਟਾਂਡਾ ਵਿਖੇ ਇੱਕ ਵਿਸ਼ਾਲ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਆਰੰਭ ਤੋਂ ਪਹਿਲਾਂ ਮਹਾਦੇਵ ਮੰਦਿਰ ਵਿਖੇ ਪੰਡਿਤ ਰਜਿੰਦਰ ਸ਼ਰਮਾ ਅਤੇ ਪੰਡਿਤ ਸ਼ਿਵਮ ਵੈਦ ਨੇ ਪੂਰੀ ਵਿਧੀ ਪੂਰਵਕ ਪੂਜਾ ਅਰਚਨਾ ਕਰਨ ਉਪਰੰਤ ਭਾਜਪਾ ਦੇ ਯੂਵਾ ਨੇਤਾ ਤੇ ਸਮਾਜ ਸੇਵੀ ਰਸ਼ਪਾਲ ਸਿੰਘ ਚਰੜ ਅਤੇ ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ ਨੇ ਕੰਜਕ ਪੂਜਨ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਹਰ ਹਰ ਮਹਾਦੇਵ ਦੇ ਜੈਕਾਰੇ ਲਗਾਉਂਦੇ ਹੋਏ ਪੰਜਾਬ ਦੇ ਪ੍ਰਸਿੱਧ ਜੋਤਿਸ਼ੀ ਚੀਨੂੰ ਪੰਡਿਤ ਨੇ ਲੰਗਰ ਰਾਸ਼ਨ ਲੈ ਕੇ ਜਾਂਦੀ ਸ਼੍ਰੀ ਨਵ ਦੁਰਗਾ ਚਿੰਤਪੁਰਨੀ ਲੰਗਰ ਸੇਵਾ ਸੋਸਾਇਟੀ ਨੂੰ ਲੰਗਰ ਸਥਾਨ ਲਈ ਰਵਾਨਾ ਕਰਨ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਦੇ ਹੋਏ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਡਾ. ਕੇਵਲ ਸਿੰਘ ਕਾਜਲ, ਸੁਰਿੰਦਰ ਜਾਜਾ, ਸਰ ਮਾਰਸ਼ਲ ਐਜੂਕੇਸ਼ਨਲ ਸੋਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ, ਜਸਪ੍ਰੀਤ ਸਿੰਘ ਮੈਕੀ ਤੁੱਲੀ, ਗਗਨ ਵੈਦ, ਕੁਲਵੰਤ ਮਾਰਸ਼ਲ, ਸਮਾਜ ਸੇਵੀ ਬਿੰਦੂ ਵਰਮਾ, ਐਡਵੋਕੇਟ ਪਰਵੀਨ ਚੱਡਾ, ਮਹੇਸ਼ ਸੋਬਤੀ, ਪਵਨ ਚੱਡਾ, ਰਣਜੀਤ ਜੀਤਾ, ਵਿਨੋਦ ਕੁਮਾਰ, ਸੋਨੂੰ ਖੁਲਰ, ਡਾਕਟਰ ਕਪੂਰ, ਪੰਡਿਤ ਅਮਿਤ ਭਾਰਤੀ, ਡਿੰਪੀ ਖੋਸਲਾ, ਡਾਕਟਰ ਅਮੋਲਕ ਮਰਵਾਹਾ, ਸਿਲਵਰ ਓਕ ਇੰਟਰਨੈਸ਼ਨਲ ਸਕੂਲ ਦੇ ਸਮੂਹ ਸਟਾਫ਼ ਅਤੇ ਹੋਰ ਹਾਜ਼ਰ ਸਹਿਯੋਗੀ ਸੱਜਣਾਂ ਨੇ ਜੈ ਮਾਤਾ ਚਿੰਤਪੁਰਨੀ ਦੇ ਜੈਕਾਰੇ ਲਗਾਏ। ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੁਮਿਤ ਗੁਪਤਾ ਨੇ ਕਿਹਾ ਸਾਵਣ ਮਹੀਨੇ ਵਿਚ ਮਾਂ ਚਿੰਤਪੁਰਨੀ ਦਰਬਾਰ ਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਦੇ ਲੰਗਰ ਰਵਾਨਗੀ ਸਮਾਰੋਹ ਤੇ ਪੁੱਜੀ ਸਮੂਹ ਸੰਗਤ ਦਾ ਧੰਨਵਾਦ ਕੀਤਾ ਉੱਥੇ ਮਿੱਕੀ ਪੰਡਿਤ ਨੇ ਕਿਹਾ ਕਿ ਚੋਹਾਲ ਨੇੜੇ ਲਗਾਏ ਜਾ ਰਹੇ ਲੰਗਰ ਵਾਲੇ ਸਥਾਨ ਤੇ ਪੰਜ ਰੋਜ਼ਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ਤਾਂ ਜੋ ਕਿਸੇ ਵੀ ਸ਼ਰਧਾਲੂ ਦੀ ਸਿਹਤ ਖ਼ਰਾਬ ਹੋਣ ਤੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦੇ ਕੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਲੰਗਰ ਵਿਚ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਨਵ ਦੁਰਗਾ ਸੋਸਾਇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਮਾਤਾ ਦਾ ਪ੍ਰਸ਼ਾਦ ਦਿੱਤਾ ਗਿਆ। ਇਸ ਮੌਕੇ ਸੋਨੂ ਖੁੱਲਰ, ਵਿਕਾਸ ਜਸਰਾ, ਹਰਜੀਤ ਸਿੰਘ ਬਘੇਲ, ਜਿੰਦਰ ਬਣਿਆਲ, ਸ਼ੁਭਮ ਮਲਹੋਤਰਾ, ਜੋਬਨ, ਗਗਨ ਪਰੋਜ, ਗੁਰਮੀਤ ਅਰੋੜਾ, ਸਾਬੀ ਕੁਮਾਰ, ਕਰਨ ਕਪੂਰ, ਗੌਰਵ ਟਾਂਡਾ, ਆਕਾਸ਼ ਰਾਣਾ, ਗੋਰਵ ਕੁਮਾਰ, ਰਵੀ ਕੁਮਾਰ, ਡਿੰਕੀ ਟਾਂਡਾ, ਸ਼ੁਭਮ ਮੱਟੂ, ਸੋਨੂੰ ਕੁਮਾਰ, ਵਿਸ਼ਾਲ ਕੁਮਾਰ, ਆਸ਼ੂ, ਗੁਰਮੀਤ ਨੰਦਾਚੋਰੀਆ, ਗਗਨ ਰੜਾ, ਕਾਕਾ ਪ੍ਰਧਾਨ, ਰਾਹੁਲ ਕੁਮਾਰ, ਸੋਰਵ, ਯਸ਼ ਕਾਲੜਾ, ਸ਼ੁਭਮ ਤੱਖੀ, ਲਾਡੀ ਹਲਵਾਈ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ. ਡਾ. ਸੁਖਦੇਵ ਸਿੰਘ, ਐੱਮ. ਡੀ.ਨਵਦੀਪ ਸਿੰਘ ਵਿਰਕ ਵਲੋਂ ਨਿਖੇਧੀ ਅਗਲੀ ਖ਼ਬਰ ਪਿੰਡ ਫ਼ਿਰੋਜ਼ ਰੋਲੀਆਂ ਵਿਖੇ ਕਿਸਾਨ ਮਿਲਣੀ ਪ੍ਰੋਗਰਾਮ ਕਰਵਾਇਆ
Ad Position 24