18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਨੇ ਦੌੜ ਮੁਕਾਬਲੇ ਕਰਵਾਏ

ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ)- ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਵਲੋਂ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਵਰਗਾਂ ਦੇ ਲੜਕੇ ਲੜਕੀਆਂ ਦੇ ਇਨ੍ਹਾਂ ਦੌੜ ਮੁਕਾਬਲਿਆਂ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 18-08-2026
ਗੜ੍ਹਸ਼ੰਕਰ, 17 ਅਗਸਤ (ਧਾਲੀਵਾਲ)- ਜਥੇਦਾਰ ਹਰਨਾਮ ਸਿੰਘ ਸਪੋਰਟਸ ਕਲੱਬ ਪਿੰਡ ਭੱਜਲ ਵਲੋਂ ਬੱਚਿਆਂ ਦੇ ਦੌੜ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਵਰਗਾਂ ਦੇ ਲੜਕੇ ਲੜਕੀਆਂ ਦੇ ਇਨ੍ਹਾਂ ਦੌੜ ਮੁਕਾਬਲਿਆਂ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਲੜਕਿਆਂ ਦੇ 10 ਸਾਲ ਵਰਗ ਦੇ 100 ਮੀਟਰ ਦੌੜ ਮੁਕਾਬਲੇ ਵਿਚ ਹੈਰੀ ਪੁੱਤਰ ਸੁਰਿੰਦਰ ਪਾਲ ਭੱਜਲ ਨੇ ਪਹਿਲਾ ਸਥਾਨ, ਮਹਿਤਾਬ ਪੁੱਤਰ ਕਮਲ ਸਿੰਘ ਨੇ ਦੂਜਾ, ਏਕਜੋਤ ਪੁੱਤਰ ਸੁਖਵਿੰਦਰ ਸਿੰਘ ਨੇ ਤੀਜਾ ਸਥਾਨ, ਲੜਕੀਆਂ ਦੇ 10 ਸਾਲ ਵਰਗ ਦੇ 100 ਮੀਟਰ ਦੌੜ ਮੁਕਾਬਲੇ ਵਿਚ ਨਵਦੀਪ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ ਪਹਿਲਾ, ਮਹਿਕਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ ਦੂਜਾ ਤੇ ਅੰਮ੍ਰਿਤ ਕੌਰ ਪੁੱਤਰੀ ਹਰਪ੍ਰੀਤ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 14 ਸਾਲ ਵਰਗ ਦੇ 400 ਮੀਟਰ ਦੌੜ ਮੁਕਾਬਲੇ ਵਿਚ ਲੜਕਿਆਂ ਵਿਚ ਸੰਜੇ ਪੁੱਤਰ ਰਾਕੇਸ਼ ਨੇ ਪਹਿਲਾ, ਆਦੀਕੇਸ਼ ਪੁੱਤਰ ਮੁਕੇਸ਼ ਨੇ ਦੂਜਾ ਤੇ ਸਰਤਾਜ ਸਿੰਘ ਪੁੱਤਰ ਪ੍ਰਦੀਪ ਸਿੰਘ ਨ ੇ ਤੀਜਾ ਸਥਾਨ, ਲੜਕਿਆਂ ਵਿਚ ਅੰਮ੍ਰਿਤਾ ਪੁੱਤਰੀ ਪਾਤੀ ਰਾਮ ਨੇ ਪਹਿਲਾ, ਆਰਤੀ ਪੁੱਤਰੀ ਵਿਨੋਦ ਨੇ ਦੂਜਾ ਤੇ ਗੁਰਦੀਪ ਕੌਰ ਪੁੱਤਰ ਕੁਲਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 6 ਸਾਲ ਵਰਗ ਲੜਕੀਆਂ ਦੀ 50 ਮੀਟਰ ਦੌੜ ਵਿਚ ਪ੍ਰੀਆ ਪੁੱਤਰ ਸਤਪਾਲ ਨੇ ਪਹਿਲਾ, ਨਵਦੀਪ ਕੌਰ ਪੁੱਤਰੀ ਸੰਜੀਵ ਕੁਮਾਰ ਨੇ ਦੂਜਾ ਤੇ ਮਹਿਕ ਪੁੱਤਰੀ ਅਵਿਨਾਸ਼ ਕੁਮਾਰ ਨੇ ਤੀਜਾ ਸਥਾਨ ਹਾਸਿਲ ਕੀਤਾ। 17 ਸਾਲ ਵਰਗ ਲੜਕੀਆਂ ਦੀ 400 ਮੀਟਰ ਦੌੜ ਵਿਚ ਅਵਨੀਤ ਕੌਰ ਪੁੱਤਰੀ ਸੁਰਿੰਦਰ ਸਿੰਘ ਨੇ ਪਹਿਲਾ, ਆਰਤੀ ਪੁੱਤਰੀ ਵਿਨੋਦ ਨੇ ਦੂਜਾ ਤੇ ਖੁਸ਼ੀ ਪੁੱਤਰੀ ਅਵਿਨਾਸ਼ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਦੀਦਾਰ ਸਿੰਘ ਢਿੱਲੋਂ, ਰਾਜ ਕੁਮਾਰ ਸਰਪੰਚ, ਸੁਰਿੰਦਰ ਸਿੰਘ ਰਿਟਾ. ਐੱਸ.ਡੀ.ਓ. , ਸੂਬੇਦਾਰ ਕੇਵਲ ਸਿੰਘ ਭੱਜਲ, ਬਖਸ਼ੀਸ਼ ਸਿੰਘ ਬੈਂਸ, ਸੁੱਖਾ ਚੌਹਾਨ, ਸ਼ਿੰਗਾਰਾ ਰਾਮ ਬੜਪੱਗਾ, ਸੁੱਖਾ ਬੱਧਣ, ਸ਼ਿੰਗਾਰਾ ਸਿੰਘ ਸਹੋਤਾ, ਗੋਪੀ ਬੈਂਸ, ਬਿੰਦੀ ਢਿੱਲੋ, ਗੁਰਨੇਕ ਸਿੰਘ, ਹਿੰਮਤ ਸਿੰਘ ਬੱਧਣ, ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਸੂਬੇਦਾਰ ਝਲਮਣ ਸਿੰਘ ਧਮਾਈ, ਕਰਨੈਲ ਸਿੰਘ ਧਮਾਈ, ਰਘਵੀਰ ਸਿੰਘ ਕਾਲੇਵਾਲ, ਗੁਰਪ੍ਰੀਤ ਸਿੰਘ ਬੀਰਮਪੁਰ, ਲਖਵਿੰਦਰ ਕੁਮਾਰ ਪਾਰੋਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਪ੍ਰਬੰਧਕਾਂ ਵਲੋਂ ਮੁਕਾਬਲਿਆਂ ਵਿਚੋਂ ਮੋਹਰੀ ਰਹੇ ਅਤੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਗਏ।
Ad Position 22
No active advertisement
ਪਿਛਲੀ ਖ਼ਬਰ ਸਰਕਲ ਬਾਗਪੁਰ ਦੇ ਸੀਨੀਅਰ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਨਿਖੇਧੀ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪਿੰਡ ਘੁੱਦੂਵਾਲਾ ਦੀ ਨਵੀਂ ਇਕਾਈ ਦੀ ਚੋਣ
Ad Position 24