ਕਰੀਮਪੁਰੀ ਦੀ ਅਗਵਾਈ ’ਚ ‘ਪਰਾਧੀਨਤਾ ਦਾ ਅੰਤ ਤੇ ਬੇਗਮਪੁਰਾ ਸੰਕਲਪ ਯਾਤਰਾ’ ਦਾ ਸਵਾਗਤ
ਮਾਹਿਲਪੁਰ, 17 ਅਗਸਤ (ਰਜਿੰਦਰ ਸਿੰਘ)-ਬਸਪਾ ਪੰਜਾਬ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਾ. ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ ਦੀ ਅਗਵਾਈ ’ਚ ਸ਼ੁਰੂ ਕੀਤੀ ‘ਪਰਾਧੀਨਤਾ ਦਾ ਅੰਤ ਤੇ ਬੇਗਮਪੁਰਾ ਸੰਕਲਪ ਯਾਤਰਾ’ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਤੁਗਲਕਾਬਾਦ ਦਿੱਲੀ ਤੋਂ ਸ਼ੁਰੂ ਕੀਤੀ ਗਈ ਸੀ।
ਮਾਹਿਲਪੁਰ, 17 ਅਗਸਤ (ਰਜਿੰਦਰ ਸਿੰਘ)-ਬਸਪਾ ਪੰਜਾਬ ਵੱਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਡਾ.ਅਵਤਾਰ ਸਿੰਘ ਕਰੀਮਪੁਰੀ ਬਸਪਾ ਪ੍ਰਧਾਨ ਪੰਜਾਬ ਦੀ ਅਗਵਾਈ ’ਚ ਸ਼ੁਰੂ ਕੀਤੀ ‘ਪਰਾਧੀਨਤਾ ਦਾ ਅੰਤ ਤੇ ਬੇਗਮਪੁਰਾ ਸੰਕਲਪ ਯਾਤਰਾ’ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਤੁਗਲਕਾਬਾਦ ਦਿੱਲੀ ਤੋਂ ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਦਾ ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਮਾਹਿਲਪੁਰ ਵਿਖੇ ਪਹੁੰਚਣ’ ਤੇ ਬਸਪਾ ਆਗੂਆਂ ਤੇ ਵਰਕਰਾਂ, ਰਵਿਦਾਸ ਨੌਜਵਾਨ ਸਭਾਵਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੁਗਲਕਾਬਾਦ ਗੁਰੂ ਘਰ ਤੋਂ ਲਿਆਂਦੀ ਮਿੱਟੀ ਨੂੰ ਗੁਰੂ ਰਵਿਦਾਸ ਦੀ ਤਸਵੀਰ ਮੋਹਰੇ ਰੱਖ ਸੰਕਲਪ ਲਿਆ ਗਿਆ ਕਿ ਜਿਨ੍ਹਾਂ ਗੁਰੂ ਘਰਾਂ ਨੂੰ ਮਿੱਟੀ ਮਿਲਾਇਆ ਸੰਗਤਾਂ ਉਨ੍ਹਾਂ ਦਾ ਰਾਜ ਖ਼ਤਮ ਕਰਕੇ ਉਨ੍ਹਾਂ ਨੂੰ ਮਿੱਟੀ ’ਚ ਮਿਲਾਉਣ ’ਚ ਕੋਈ ਕਸਰ ਨਹੀਂ ਛੱਡੇਗੀ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਤੇ ਬਸਪਾ ਦੇ ਹੋਰ ਸੀਨੀਅਰ ਆਗੂਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਜਿੰਦਰ ਕੌਰ ਕਰੀਮਪੁਰੀ, ਚੌਧਰੀ ਗੁਰਨਾਮ ਸਿੰਘ, ਬਖ਼ਸ਼ੀਸ਼ ਭੀਮ, ਐਡਵੋਕੇਟ ਬਲਵਿੰਦਰ ਸਿੰਘ, ਐਡਵੋਕੇਟ ਪਲਵਿੰਦਰ ਮਾਨਾ, ਦਵਿੰਦਰ ਸਿੰਘ ਬਾਹੋਵਾਲ, ਡਾ.ਪਰਮਿੰਦਰ ਸਿੰਘ, ਧਰਮ ਸਿੰਘ ਫ਼ੌਜੀ, ਚਮਨ ਲਾਲ ਟੂਟੋਮਜਾਰਾ, ਮੱਖਣ ਸਿੰਘ ਸੁਰਤਾਪੁਰ, ਕੁੰਦਨ ਲਾਲ ਕਾਕੂ ਬਡੇਸਰੋਂ, ਦਵਿੰਦਰ ਸਿੰਘ ਬਾਹੋਵਾਲ, ਕੌਸ਼ਲ ਕੁਮਾਰ, ਤਰਲੋਚਨ ਸਿੰਘ, ਨਿਰਮਲ ਕੌਰ ਬੋਧ, ਰਜਿੰਦਰ ਰਾਣਾ, ਕੁਲਵਿੰਦਰ ਰਾਮ ਖ਼ਾਨਪੁਰ, ਰਾਕੇਸ਼ ਕਿੱਟੀ, ਤਰਲੋਚਨ ਸਿੰਘ, ਪਿੰਕੀ ਕੈਂਡੋਵਾਲ, ਅਮਰਜੀਤ ਕੌਰ, ਨਿਰਮਲ ਮੁੱਗੋਵਾਲ, ਮਾ. ਜੈ ਰਾਮ ਬਾੜੀਆ, ਅਮਰਜੀਤ ਸਿੰਘ ਸੰਧੀ, ਹੰਸ ਰਾਜ ਕੈਨੇਡਾ, ਚੰਨਣ ਰਾਮ, ਰਾਮ ਕਿਸ਼ਨ, ਅਮਰਜੀਤ ਕੌਰ, ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ, ਕੁਲਵਰਨ ਸਿੰਘ ਸਮੇਤ ਪਾਰਟੀ ਦੇ ਸੀਨੀਅਰ ਆਗੂ ਪਿੰਡਾਂ ਤੋਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।