ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਲਿਜਾਣ ਵਾਲੇ 3 ਨਾਮਜ਼ਦ
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲਿਜਾਣ ਵਾਲੇ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਜਤੂਨ ਪਤਨੀ ਅਲੀ ਹੁਸੈਨ ਵਾਸੀ ਪਿੰਡ ਹਵੇਲੀ ਥਾਣਾ ਮਾਹਿਲਪੁਰ ਹਾਲ ਵਾਸੀ ਨੇੜੇ ਗੁਰਦੁਆਰਾ ਸ਼ਹੀਦਾਂ ਪੁਲ ਚੋਅ ਮਾਹਿਲਪੁਰ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਸ ਦੇ ਪਤੀ ਹੁਸੈਨ ਅਲੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਲੜਕੀਆਂ ਹਨ ਜਿਨ੍ਹਾਂ ‘ਚ ਵੱਡੀ ਲੜਕੀ (14), ਜੋ ਸਕੂਲ ਨਹੀਂ ਜਾਂਦੀ ਸੀ।
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਥਾਣਾ ਮਾਹਿਲਪੁਰ ਪੁਲਿਸ ਨੇ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਲਿਜਾਣ ਵਾਲੇ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਜਤੂਨ ਪਤਨੀ ਅਲੀ ਹੁਸੈਨ ਵਾਸੀ ਪਿੰਡ ਹਵੇਲੀ ਥਾਣਾ ਮਾਹਿਲਪੁਰ ਹਾਲ ਵਾਸੀ ਨੇੜੇ ਗੁਰਦੁਆਰਾ ਸ਼ਹੀਦਾਂ ਪੁਲ ਚੋਅ ਮਾਹਿਲਪੁਰ ਨੇ ਥਾਣਾ ਮਾਹਿਲਪੁਰ ਨੂੰ ਦਿੱਤੀ ਦਰਖਾਸਤ ‘ਚ ਦੱਸਿਆ ਕਿ ਉਸ ਦੇ ਪਤੀ ਹੁਸੈਨ ਅਲੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀਆਂ ਤਿੰਨ ਲੜਕੀਆਂ ਹਨ ਜਿਨ੍ਹਾਂ ‘ਚ ਵੱਡੀ ਲੜਕੀ (14), ਜੋ ਸਕੂਲ ਨਹੀਂ ਜਾਂਦੀ ਸੀ। ਉਸ ਨੇ ਦੱਸਿਆ ਕਿ ਲਿਆਕਤ ਅਲੀ ਪੁੱਤਰ ਸ਼ੇਰ ਅਲੀ ਵਾਸੀ ਭੁੱਲੇਵਾਲ ਗੁੱਜਰਾ ਜਿਸ ਨੇ ਮੇਰੇ ਨਾਲ ਰਲ ਕੇ ਪਸ਼ੂ ਰੱਖੇ ਹਨ। ਉਨ੍ਹਾਂ ਦੱਸਿਆ ਕਿ 9 ਅਗਸਤ ਮੇਰੀ ਲੜਕੀ ਤੇ ਲਿਆਕਤ ਅਲੀ ਪਸ਼ੂ ਚਰਾਉਣ ਵਾਸਤੇ ਚੋਅ ਪਿੰਡ ਲੱਧੇਵਾਲ ਗਏ ਸੀ ਤਾਂ ਸ਼ਾਮ ਕਰੀਬ 5 ਵਜੇ ਲਿਆਕਤ ਅਲੀ ਨੇ ਮੈਨੂੰ ਆ ਕੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਲੜਕੀ ਨੂੰ ਪਿੰਡ ਲੱਧੇਵਾਲ ਦੇ ਚੋਅ ‘ਚੋਂ 3-4 ਨੌਜਵਾਨ ਜ਼ਬਰਦਸਤੀ ਤੇ ਕੁੱਟਮਾਰ ਕਰਕੇ ਧੱਕੇ ਨਾਲ ਆਪਣੇ ਨਾਲ ਚਿੱਟੇ ਰੰਗ ਦੀ ਬੋਲੈਰੋ ਗੱਡੀ ‘ਚ ਅਗਵਾ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੀ ਲੜਕੀ ਨੂੰ ਕਰਮਾ ਵਾਸੀ ਪਰਸੋਵਾਲ, ਸ਼ੁਰਾਜੂ ਪੁੱਤਰ ਅਲੀ ਹੁਸੈਨ, ਸਿਫਾਈਆਂ ਪੁੱਤਰ ਸ਼ਫੀ ਵਾਸੀਆਨ ਮਹਿਨਾ ਆਪਣੀ ਗੱਡੀ ‘ਚ ਅਗਵਾਹ ਕਰਕੇ ਲੈ ਕੇ ਗਏ ਹਨ। ਜਿਸ ‘ਤੇ ਮਾਮਲਾ ਦਰਜ ਕੀਤਾ ਗਿਆ।