23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

1 ਦੇਸੀ ਪਿਸਤੌਲ ਤੇ 15 ਜ਼ਿੰਦਾ ਕਾਰਤੂਸਾਂ ਸਮੇਤ 2 ਕਾਬੂ

ਗੜ੍ਹਸ਼ੰਕਰ/ਬੀਣੇਵਾਲ, 22 ਅਗਸਤ (ਧਾਲੀਵਾਲ/ਬੈਜਨਾਥ)- ਗੜ੍ਹਸ਼ੰਕਰ ਪੁਲਿਸ ਨੇ ਇਕ ਦੇਸੀ ਪਿਸਤੌਲ ਅਤੇ 15 ਰੌਂਦ ਜਿੰਦਾ 32 ਬੋਰ ਕਾਰਤੂਸਾਂ ਸਮੇਤ 2 ਜਣਿਆਂ ਨੂੰ ਕਾਬੂ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ। ਐੱਸ.

Ad Position 21
No active advertisement
ਅਜੀਤ ਡੈਸਕ 23-08-2026
ਗੜ੍ਹਸ਼ੰਕਰ/ਬੀਣੇਵਾਲ, 22 ਅਗਸਤ (ਧਾਲੀਵਾਲ/ਬੈਜਨਾਥ)- ਗੜ੍ਹਸ਼ੰਕਰ ਪੁਲਿਸ ਨੇ ਇਕ ਦੇਸੀ ਪਿਸਤੌਲ ਅਤੇ 15 ਰੌਂਦ ਜਿੰਦਾ 32 ਬੋਰ ਕਾਰਤੂਸਾਂ ਸਮੇਤ 2 ਜਣਿਆਂ ਨੂੰ ਕਾਬੂ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ। ਐੱਸ.ਆਈ. ਛੈਰੀਨ ਚੇਚੀ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਬੀਣੇਵਾਲ ਤੋਂ ਕੋਟ ਸਾਈਡ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਕੋਟ ਅੱਡਾ ਪੁੱਜੀ ਤਾਂ ਦੋ ਨੌਜਵਾਨ ਵਿਅਕਤੀ ਪੈਦਲ ਆਉਂਦੇ ਦਿਖਾਈ ਦਿੱਤੇ ਜਿਨ੍ਹਾਂ ਵਿਚੋਂ ਇਕ ਨੌਜਵਾਨ ਆਪਣੇ ਡੱਬ ਨੂੰ ਵਾਰ ਵਾਰ ਹੱਥ ਲਗਾਈ ਜਾ ਰਿਹਾ ਸੀ। ਜਦੋਂ ਐੱਸ.ਆਈ. ਨੂੰ ਸ਼ੱਕ ਹੋਇਆ ਤਾਂ ਪੁਲਿਸ ਪਾਰਟੀ ਦੀ ਮਦਦ ਨਾਲ ਦੋਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਤੇ ਇਕ ਨੇ ਆਪਣਾ ਨਾਮ ਅਨਮੋਲ ਰਾਛੌੜ ਪੁੱਤਰੀ ਸੰਦੀਪ ਰਾਠੌੜ ਵਾਸੀ ਕੋਕੋਵਾਲ ਮਜਾਰੀ ਦੱਸਿਆ ਤੇ ਦੂਸਰੇ ਨੇ ਆਪਣਾ ਨਾਮ ਸੁਜਾਲ ਹੰਸ ਪੁੱਤਰ ਰਾਕੇਸ਼ ਕੁਮਾਰ ਵਾਸੀ ਬੀਣੇਵਾਲ ਦੱਸਿਆ, ਜੋ ਅਨਮੋਲ ਦੀ ਤਲਾਸ਼ੀ ਕਰਨ ’ਤੇ ਉਸ ਦੇ ਸੱਦੇ ਡੱਬ ਵਿਚੋਂ ਇਕ ਦੇਸੀ ਪਿਸਤੌਲ ਸਮੇਤ 15 ਜਿੰਦਾ ਰੌਂਦ 32 ਬੋਰ ਮਾਰਗਾ ਕੇ.ਐੱਫ. 7.65 ਐਮਐਮ ਲਿਖਿਆ ਬ੍ਰਾਮਦ ਹੋਏ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ- ਡੀ.ਸੀ. ਅਗਲੀ ਖ਼ਬਰ ਵਿਧਾਇਕ ਘੁੰਮਣ ਨੇ ਪਿੰਡ ਫ਼ਤਿਹਪੁਰ ਨੂੰ 2 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ
Ad Position 24