30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਚੰਡੀਗੜ੍ਹ ਮੋਰਚੇ ਦੀਆਂ ਤਿਆਰੀਆਂ ਜ਼ੋਰਾ ’ਤੇ, ਹਜ਼ਾਰਾਂ ਕਿਸਾਨ ਟਰਾਲੀਆਂ ਤੇ ਹੋਰ ਵਾਹਨਾ ਦੇ ਕਾਫ਼ਲੇ ਸਮੇਤ ਕਰਨਗੇ ਕੂਚ - ਮਿਰਜ਼ਾਪੁਰ

ਟਾਂਡਾ ਉੜਮੁੜ, 29 ਅਗਸਤ (ਦੀਪਕ ਬਹਿਲ)- ਅੱਜ ਦੋਆਬਾ ਕਿਸਾਨ ਕਮੇਟੀ ਪੰਜਾਬ ਸਰਕਲ ਟਾਂਡਾ ਦੀ ਮੀਟਿੰਗ ਸੂਬਾ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਿਸਾਨਾਂ ਨੂੰ 1 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਜਾਣ ਲਈ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।

Ad Position 21
No active advertisement
ਪੰਜਾਬ ਭਰ ਵਿਚ ਤਿਆਰੀਆਂ ਦੀ ਰਫਤਾਰ ਤੇਜ਼ ਕਰਨ ਦਾ ਐਲਾਨ 30-08-2026
ਟਾਂਡਾ ਉੜਮੁੜ, 29 ਅਗਸਤ (ਦੀਪਕ ਬਹਿਲ)- ਅੱਜ ਦੋਆਬਾ ਕਿਸਾਨ ਕਮੇਟੀ ਪੰਜਾਬ ਸਰਕਲ ਟਾਂਡਾ ਦੀ ਮੀਟਿੰਗ ਸੂਬਾ ਸਕੱਤਰ ਸਤਪਾਲ ਸਿੰਘ ਮਿਰਜ਼ਾਪੁਰ, ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਿਸਾਨਾਂ ਨੂੰ 1 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਜਾਣ ਲਈ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ। ਦੁਆਬਾ ਕਿਸਾਨ ਕਮੇਟੀ ਨੇ ਅੱਜ ਦੀ ਮੀਟਿੰਗ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਦੀਆਂ ਭੱਖਦੀਆਂ ਮੰਗਾਂ ਜਿਵੇਂ ਕਿ ਪਾਣੀਆਂ ਬਾਰੇ ਪਿਛਲੇ ਸਾਰੇ ਸਮਝੌਤੇ ਪੰਜਾਬ ਅਸੈਂਬਲੀ ਦਾ ਸੈਸ਼ਨ ਬੁਲਾ ਕੇ ਰੱਦ ਕੀਤੇ ਜਾਣ, ਬੀ ਬੀ ਐਮ ਬੀ ਵਿੱਚ ਪੰਜਾਬ ਦੀ ਹਿੱਸੇਦਾਰੀ ਬਹਾਲ ਕੀਤੀ ਜਾਵੇ, ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ, ਆਫਤ ਪ੍ਰਬੰਧਨ ਕਾਨੂੰਨ 2024 ਨੂੰ ਵਾਪਸ ਲਿਆ ਜਾਵੇ, ਡਾਕਟਰ ਸਵਾਮੀ ਨਾਥਨ ਫਾਰਮਰ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਰੀਆਂ ਫਸਲਾਂ ਦੀ ਕਾਨੂੰਨੀ ਖਰੀਦ ਗਰੰਟੀ ਲਾਗੂ ਕੀਤੀ ਜਾਵੇ, ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਸਾਰੀਆਂ ਫਸਲਾਂ ਦੀ ਖਰੀਦ ਕੀਤੀ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਿਆ ਜਾ ਸਕੇ, ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ, ਗੰਨੇ ਦਾ ਰੇਟ 500 ਰੁਪਏ ਕੁਇੰਟਲ ਕੀਤਾ ਜਾਵੇ ਅਤੇ ਸਹਿਕਾਰੀ ਖੰਡ ਮਿੱਲਾਂ ਵਾਂਗ ਪ੍ਰਾਈਵੇਟ ਖੰਡ ਮਿੱਲਾਂ ਦੀ ਪੇਮੈਂਟ ਵੀ ਇੱਕ ਕਾਊਂਟਰ ਤੇ ਕੀਤੀ ਜਾਵੇ, ਕਿਸਾਨਾਂ ਮਜ਼ਦੂਰਾਂ ਅਤੇ ਪੇਂਡੂ ਦਸਤਕਾਰਾਂ ਨੂੰ 10 ਹਜਾਰ ਰੁਪਏ ਮਹੀਨਾ ਬੁਢਾਪਾ ਪੈਨਸ਼ਨ ਦਿੱਤੀ ਜਾਵੇ, ਲੈਂਡ ਪੂਲਿੰਗ ਪਾਲਿਸੀ ਨੂੰ ਪੱਕੇ ਤੌਰ ’ਤੇ ਖਤਮ ਕੀਤਾ ਜਾਵੇ, ਜੇਕਰ ਕਿਸੇ ਪਬਲਿਕ ਅਦਾਰੇ ਲਈ ਕਿਸਾਨਾਂ ਦੀ ਜਮੀਨ ਅਕਵਾਇਰ ਕਰਨਾ ਜਰੂਰੀ ਹੋਵੇ ਤਾਂ ਇਹ ਭੂਮੀ ਅਧਿਗ੍ਰਹਿਨ ਕਾਨੂੰਨ 2013 ਅਨੁਸਾਰ ਕੀਤੀ ਜਾਵੇ, ਅੰਤਰਰਾਸ਼ਟਰੀ ਵਪਾਰਕ ਲਾਂਘੇ ਖੋਲੇ ਜਾਣ ਤਾਂ ਕਿ ਇਨ੍ਹਾਂ ਦੁਆਰਾ ਖੇਤੀ ਅਤੇ ਆਮ ਕਿਸਾਨੀ ਨੂੰ ਲਾਭ ਹੋ ਸਕੇ, ਬਿਜਲੀ ਬਿੱਲ 2025 ਅਤੇ ਬੀਜ ਬਿੱਲ 25 ਵਾਪਸ ਲਿਆ ਜਾਵੇ, ਅਮਰੀਕਾ ਤੇ ਹੋਰ ਯੂਰਪੀ ਮੁਲਕਾਂ ਨਾਲ ਕੀਤੇ ਜਾ ਰਹੇ ਸਾਰੇ ਮੁਕਤ ਵਪਾਰ ਸਮਝੌਤੇ ਵਾਪਸ ਲਏ ਜਾਣ ਆਦਿ ਮੰਗਾਂ ਨੂੰ ਪੂਰਾ ਕਰਾਉਣ ਲਈ ਇਕ ਸਤੰਬਰ ਨੂੰ ਚੰਡੀਗੜ੍ਹ ਲਾਏ ਜਾ ਰਹੇ ਮੋਰਚੇ ਵਿੱਚ ਹੁਮ-ਹੁਮਾ ਕੇ ਪਹੁੰਚਣ ਤਾਂ ਕਿ ਉਪਰੋਕਤ ਮੰਗਾ ਨੂੰ ਪੂਰਾ ਕਰਵਾਉਣ ਲਈ ਪੰਜਾਬ ਅਤੇ ਕੇਂਦਰ ਸਰਕਾਰ ਉੱਪਰ ਦਬਾਅ ਬਣਾਇਆ ਜਾ ਸਕੇ। ਅੱਜ ਦੀ ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ, ਪਰਗਨ ਸਿੰਘ ਬਾਬੂ, ਨਿਰੰਕਾਰ ਸਿੰਘ ਮੂਣਕ, ਅਮਰੀਕ ਸਿੰਘ ਤੱਲਾ, ਗੁਰਦੀਪ ਸਿੰਘ ਨੰਗਲ ਜਮਾਲ, ਗੋਲਡੀ ਬੱਧਣ, ਨਵਦੀਪ ਸਿੰਘ ਮੱਡਾ, ਨਿਰੰਜਨ ਸਿੰਘ ਕਮਾਲਪੁਰ, ਪਰਮਜੀਤ ਸਿੰਘ ਜੌਹਲ, ਰਣਜੀਤ ਸਿੰਘ ਚੌਟਾਲਾ, ਅਮਰਜੀਤ ਸਿੰਘ, ਮਿੰਟੂ ਚਨੋਤਾ, ਸੋਨੀ ਦਵਾਖਰੀ, ਮਿੱਕੀ ਪੰਡੋਰੀ, ਮੈਂਹਾਂਗਾ ਸਿੰਘ ਢੱਟ, ਜਿੰਦਰ ਭੋਗਪੁਰ, ਰਮਨ ਗਿੱਦੜਪਿੰਡੀ, ਚਰਨਜੀਤ ਸਿੰਘ ਬਾਜਵਾ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੂਬੇ ’ਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਅਤੇ ਵਪਾਰੀ ਪ੍ਰੇਸ਼ਾਨ - ਨਿਤਿਨ ਗੁਪਤਾ ਨੰਨੂੰ ਅਗਲੀ ਖ਼ਬਰ ਪੰਜਾਬ ਸਿਰ ਵਧਦਾ ਕਰਜ਼ਾ ਗੰਭੀਰ ਚਿੰਤਾ ਦਾ ਵਿਸ਼ਾ - ਡਾ. ਕੁਲਵੰਤ ਸਿੰਘ
Ad Position 24