31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਰਦਾਰ ਅਪਾਰ ਸਿੰਘ ਘੁੰਮਣ ਦੇ ਸ਼ਰਧਾਂਜਲੀ ਸਮਾਗਮ ’ਚ ਵੱਡੀ ਗਿਣਤੀ ’ਚ ਪਹੁੰਚੀਆਂ ਸ਼ਖ਼ਸੀਅਤਾਂ

ਦਸੂਹਾ, 30 ਅਗਸਤ (ਕੌਸ਼ਲ)- ਸੀਨੀਅਰ ਵਕੀਲ ਐਡਵੋਕੇਟ ਕੇ. ਡੀ.

Ad Position 21
No active advertisement
ਅਜੀਤ ਡੈਸਕ 31-08-2026
ਦਸੂਹਾ, 30 ਅਗਸਤ (ਕੌਸ਼ਲ)- ਸੀਨੀਅਰ ਵਕੀਲ ਐਡਵੋਕੇਟ ਕੇ.ਡੀ.ਐਸ. ਘੁੰਮਣ ਦੇ ਪਿਤਾ ਤੇ ਉੱਘੇ ਸਮਾਜ ਸੇਵੀ ਸਰਦਾਰ ਅਪਾਰ ਸਿੰਘ ਘੁੰਮਣ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਅਤੇ ਪਾਠ ਦਾ ਭੋਗ ਗੁਰਦੁਆਰਾ ਸਿੰਘ ਸਭਾ ਵਿਖੇ ਪਾਇਆ ਗਿਆ। ਇਸ ਮੌਕੇ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ, ਅਧਿਕਾਰੀ ਤੇ ਵਕੀਲ ਭਾਈਚਾਰੇ ਦੇ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਤੇ ਸਵਰਗੀ ਅਪਾਰ ਸਿੰਘ ਘੁੰਮਣ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਹਾਜ਼ਰ ਸ਼ਖ਼ਸੀਅਤਾਂ ਨੇ ਸਵਰਗੀ ਅਪਾਰ ਸਿੰਘ ਘੁੰਮਣ ਦੀਆਂ ਸਮਾਜ ਪ੍ਰਤੀ ਸੇਵਾਵਾਂ, ਮਿਲਾਪੜੇ ਸੁਭਾਅ ਤੇ ਲੋਕਾਂ ਨਾਲ ਉਨ੍ਹਾਂ ਦੇ ਨਿੱਘੇ ਸਬੰਧਾਂ ਨੂੰ ਯਾਦ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਪਾਰ ਸਿੰਘ ਘੁੰਮਣ ਵੱਲੋਂ ਸਮਾਜ ਤੇ ਆਪਣੇ ਇਲਾਕੇ ਲਈ ਕੀਤੇ ਗਏ ਕੰਮ ਹਮੇਸ਼ਾ ਯਾਦ ਰਹਿਣਗੇ। ਇਸ ਮੌਕੇ ਸਵਰਗੀ ਅਪਾਰ ਸਿੰਘ ਘੁੰਮਣ ਦੇ ਪੁੱਤਰ ਸੀਨੀਅਰ ਵਕੀਲ ਕੇ.ਡੀ.ਐਸ. ਘੁੰਮਣ, ਜਗਮੋਹਣ ਸਿੰਘ ਬੱਬੂ ਤੇ ਸੀਨੀਅਰ ਵਕੀਲ ਪਰਮਦੀਪ ਸਿੰਘ ਘੁੰਮਣ ਨੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੀਆਂ ਸਮੂਹ ਪਤਵੰਤੀਆਂ ਸ਼ਖ਼ਸੀਅਤਾਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ, ਵਕੀਲ ਭਾਈਚਾਰੇ ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਜਿਸ ਤਰ੍ਹਾਂ ਇਲਾਕੇ ਦੇ ਲੋਕਾਂ ਤੇ ਵੱਖ-ਵੱਖ ਵਰਗਾਂ ਨੇ ਪਰਿਵਾਰ ਨਾਲ ਖੜ੍ਹ ਕੇ ਹੌਸਲਾ ਦਿੱਤਾ ਹੈ, ਉਹ ਪਰਿਵਾਰ ਲਈ ਹਮੇਸ਼ਾ ਯਾਦਗਾਰ ਰਹੇਗਾ। ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਵਿਧਾਇਕ ਜਸਬੀਰ ਸਿੰਘ ਰਾਜਾ, ਅਰੁਣ ਡੋਗਰਾ ਮਿੱਕੀ, ਹਰਸਿਮਰਤ ਸਿੰਘ ਸਿੰਘ ਸਾਹੀ, ਸੁਸ਼ੀਲ ਕੁਮਾਰ ਪਿੰਕੀ ਸ਼ਰਮਾ, ਜਗਦੀਸ਼ ਸਿੰਘ ਸੋਹੀ, ਰਣਦੀਪ ਸਿੰਘ ਪੀ.ਸੀ.ਐਸ., ਪਰਮਜੀਤ ਸਿੰਘ ਆਈ.ਏ.ਐਸ., ਭੁਪਿੰਦਰ ਸਿੰਘ ਘੁੰਮਣ, ਨਿਰਮਲ ਸਿੰਘ ਦਿਓਲ, ਪਰਮਜੀਤ ਸਿੰਘ ਭੁੱਲਾ ਕਿਸਾਨ ਆਗੂ, ਰਜਿੰਦਰ ਸਿੰਘ ਸਾਬਕਾ ਐਸ.ਐਸ.ਪੀ., ਹਰਬਖਸ਼ ਸਿੰਘ ਮੰਡੇਰ, ਅਜਮੇਰਪਾਲ ਸਿੰਘ ਘੁੰਮਣ, ਹਰਿੰਦਰਪਾਲ ਸਿੰਘ ਵਿਰਕ, ਪਰਮਵੀਰ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਘੁੰਮਣ, ਬਿਕਰਮ ਸਿੰਘ ਸੰਧੂ, ਡਾ. ਅਮਰੀਕ ਸਿੰਘ ਬਸਰਾ, ਧਰਮਪਾਲ, ਡਾ. ਕਪਿਲ ਡੋਗਰਾ, ਪ੍ਰਦੀਪ ਮੰਟੂ ਅਰੋੜਾ, ਸਤਪਾਲ ਸਿੰਘ ਹੀਰਾ ਹਾਰ, ਗੁਰਚਰਨ ਸਿੰਘ ਡਾਇਮੰਡ, ਪਵਿੱਤਰਪਾਲ ਲਵਲੀ, ਖੁਸ਼ਵੰਤ ਸਿੰਘ ਚੀਮਾ, ਸਤਪਾਲ ਸਿੰਘ ਕੱਲੋਵਾਲ, ਸੁਖਵਿੰਦਰ ਸਿੰਘ ਵਿਰਕ, ਸ਼ੇਰ ਪ੍ਰਤਾਪ ਸਿੰਘ ਚੀਮਾ, ਜਰਨੈਲ ਸਿੰਘ ਜੈਲਾ, ਐਡਵੋਕੇਟ ਆਸ਼ੂਤੋਸ਼ ਸ਼ਰਮਾ, ਤਰਲੋਕ ਸਿੰਘ ਸਾਹੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ ਤੇ ਅਰਦਾਸ ਉਪਰੰਤ ਸਵਰਗੀ ਅਪਾਰ ਸਿੰਘ ਘੁੰਮਣ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਸੰਜੀਵ ਤਲਵਾੜ ਦਾ ਭਰਵਾਂ ਸਵਾਗਤ
Ad Position 24