11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗੁੰਡਾਗਰਦੀ ਤੇ ਪੁਲਿਸ ਦੀ ਬੇਇਨਸਾਫ਼ੀ ਖ਼ਿਲਾਫ਼ ਨਿਮਿਸ਼ਾ ਮਹਿਤਾ ਨੇ ਦਿੱਤਾ ਧਰਨਾ

ਬੀਣੇੋਵਾਲ, 10 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ’ਚ ਵੱਧ ਰਹੀ ਗੁੰਡਾਗਰਦੀ, ਨਸ਼ਾ ਖੋਰੀ ਤੇ ਪੁਲਿਸ ਵਿਭਾਗ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਖ਼ਿਲਾਫ਼ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਅੱਡਾ ਝੁੰਗੀਆਂ ਵਿਖੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕਾ ਬੀਤ ਦਾ ਅੱਡਾ ਝੁੰਗੀਆਂ ਜੋ ਕਿ ਪੁਲਿਸ ਚੌਕੀ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਹੈ ਉਥੇ ਹੀ ਚੋਰ ਬੇਖ਼ੌਫ ਹੋ ਕੇ ਚੋਰੀਆਂ ਕਰ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬੀਣੇੋਵਾਲ, 10 ਸਤੰਬਰ (ਬੈਜ ਚੌਧਰੀ)-ਬੀਤ ਇਲਾਕੇ ’ਚ ਵੱਧ ਰਹੀ ਗੁੰਡਾਗਰਦੀ, ਨਸ਼ਾ ਖੋਰੀ ਤੇ ਪੁਲਿਸ ਵਿਭਾਗ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੇਇਨਸਾਫ਼ੀ ਖ਼ਿਲਾਫ਼ ਭਾਜਪਾ ਦੀ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਅੱਡਾ ਝੁੰਗੀਆਂ ਵਿਖੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲਾਕਾ ਬੀਤ ਦਾ ਅੱਡਾ ਝੁੰਗੀਆਂ ਜੋ ਕਿ ਪੁਲਿਸ ਚੌਕੀ ਤੋਂ ਸਿਰਫ਼ 50 ਮੀਟਰ ਦੀ ਦੂਰੀ ’ਤੇ ਹੈ ਉਥੇ ਹੀ ਚੋਰ ਬੇਖ਼ੌਫ ਹੋ ਕੇ ਚੋਰੀਆਂ ਕਰ ਰਹੇ ਹਨ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਬੋਲੇ। ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ ਉਸ ਦਿਨ ਤੋਂ ਇਲਾਕਾ ਬੀਤ ਵਿਚ ਪੁਲਿਸ ਦੀ ਮਿਲੀ ਭੁਗਤ ਨਾਲ ਨਸ਼ਾ ਵਿਕਰੀ ਤੇ ਗੁੰਡਾਗਰਦੀ ਦਾ ਕੰਮ ਸਿਖ਼ਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਖੋਵਾਲ ਪਿੰਡ ਵਿਚ ਗੈਂਗਸਟਰ ਵਲੋਂ ਸ਼ਰੇਆਮ ਧਮਕੀਆਂ ਦੇ ਕੇ ਬੰਦਿਆਂ ਦੀ ਵੱਢ ਟੁੱਕ ਕੀਤੀ ਗਈ। ਪੁਲਿਸ ਨੇ ਪਹਿਲਾਂ ਮੌਜੂਦਾ ਸਰਕਾਰ ਦੇ ਦਬਾਅ ਕਰਕੇ ਕਈ ਦਿਨ ਪਰਚਾ ਹੀ ਦਰਜ ਨਹੀਂ ਕੀਤਾ। ਜਿਸ ’ਤੇ ਨਿਮਿਸ਼ਾ ਮਹਿਤਾ ਵਲੋਂ ਇਸ ਮਸਲੇ ’ਤੇ ਦਖ਼ਲ ਦੇ ਕੇ ਪਰਚਾ ਦਰਜ ਕਰਵਾਇਆ। ਧਰਨਾ ਕਰੀਬ ਤਿੰਨ ਘੰਟੇ ਚੱਲਿਆ। ਇਸ ਮੌਕੇ ਡੀ. ਐੱਸ. ਪੀ. ਗੜ੍ਹਸ਼ੰਕਰ ਸ਼ਾਮ ਸੁੰਦਰ ਤੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ 7 ਦਿਨਾਂ ਅੰਦਰ ਦੇ ਅੰਦਰ ਅੰਦਰ ਗ੍ਰਿਫ਼ਤਾਰੀ ਕਰਨ ਦੀ ਭਰੋਸਾ ਦਿੱਤਾ। ਇਸ ’ਤੇ ਨਿਮਿਸ਼ਾ ਮਹਿਤਾ ਨੇ ਧਰਨਾ ਚੁੱਕਣ ਦਾ ਐਲਾਨ ਕੀਤਾ। ਇਸ ਮੌਕੇ ਸੁਭਾਸ਼ ਸ਼ਰਮ ਾ ਸਾਬਕਾ ਸਰਪੰਚ, ਮੁਕੇਸ਼ ਕੇਸ਼ਾ ਮੰਡਲ ਪ੍ਰਧਾਨ, ਸੇਠੀ, ਰੋਮੀ ਪੰਡਿਤ, ਮਹਿੰਦਰ ਬਿੱਲਾ ਭਵਾਨੀਪੁਰ, ਕੁਲਦੀਪ ਸਦਰਪੁਰ, ਰਣਜੀਤ ਬੰਗਾ ਪ੍ਰਧਾਨ ਮੋਰਾਂਵਾਲੀ ਮੰਡਲ, ਰਾਕੇਸ਼ ਕਸ਼ਯਪ, ਤੇਲੂ ਭੁੱਲਰ, ਫ਼ੌਜੀ ਰਾਮ ਸ਼ਰਨ ਤੇ ਹੋਰ ਹਾਜ਼ਰ ਸਨ। ਇਸ ਮੌਕੇ ਪੰਜਾਬ ਪੁਲਿਸ ਤੇ ‘ਆਪ’ ਸਰਕਾਰ ਦਾ ਪੁਤਲਾ ਵੀ ਫੂਕਿਆ। ਧਰਨਾਕਾਰੀਆਂ ਵਲੋਂ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਡਿਪਟੀ ਸਪੀਕਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ ਚ 1 ਦੀ ਮੌਤ , ਸਾਥੀ ਜ਼ਖ਼ਮੀ ਅਗਲੀ ਖ਼ਬਰ ਰਾਈਸ ਮਿੱਲਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ ਸੰਜੀਵ ਨਈਅਰ
Ad Position 24