11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਰਾਈਸ ਮਿੱਲਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਬਣੇ ਸੰਜੀਵ ਨਈਅਰ

ਟਾਂਡਾ ਉੜਮੁੜ, 10 ਸਤੰਬਰ (ਭਗਵਾਨ ਸਿੰਘ ਸੈਣੀ)-ਰਾਈਸ ਮਿੱਲਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਈਸ ਮਿੱਲਰਾਂ ਦੀ ਵਿਸ਼ੇਸ਼ ਮੀਟਿੰਗ ਵਿਨਟੇਜ ਵਿਲਾ ਟਾਂਡਾ ਵਿਖੇ ਪਰਮਜੀਤ ਸਿੰਘ ਮੋਤੀਆਂ ਦੀ ਅਗਵਾਈ ਵਿਚ ਹੋਈ, ਜਿਸ ਵਿਚ ਆਲ ਇੰਡੀਆ ਪ੍ਰਧਾਨ ਤਰਸੇਮ ਸੈਣੀ, ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਸ਼ੈਲਰ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ, ਆਉਣ ਵਾਲੇ ਸੀਜ਼ਨ ਦੀਆਂ ਤਿਆਰੀਆਂ ਤੇ ਰਾਈਸ ਮਿੱਲਰਜ਼ ਦੀਆਂ ਅਹਿਮ ਮੰਗਾਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਨਾਲ ਨਾਲ ਬਹੁ ਸੰਮਤੀ ਦੇ ਨਾਲ ਸੰਜੀਵ ਨਈਅਰ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦਕਿ ਬਰਜਿੰਦਰ ਅਗਰਵਾਲ ਨੂੰ ਵਾਈਸ ਪ੍ਰਧਾਨ ਤੇ ਮਨਿੰਦਰਜੀਤ ਸਿੰਘ ਮਣੀ ਨੂੰ ਜਨਰਲ ਸਕੱਤਰ ਚੁਣਿਆ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਟਾਂਡਾ ਉੜਮੁੜ, 10 ਸਤੰਬਰ (ਭਗਵਾਨ ਸਿੰਘ ਸੈਣੀ)-ਰਾਈਸ ਮਿੱਲਰ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਾਈਸ ਮਿੱਲਰਾਂ ਦੀ ਵਿਸ਼ੇਸ਼ ਮੀਟਿੰਗ ਵਿਨਟੇਜ ਵਿਲਾ ਟਾਂਡਾ ਵਿਖੇ ਪਰਮਜੀਤ ਸਿੰਘ ਮੋਤੀਆਂ ਦੀ ਅਗਵਾਈ ਵਿਚ ਹੋਈ, ਜਿਸ ਵਿਚ ਆਲ ਇੰਡੀਆ ਪ੍ਰਧਾਨ ਤਰਸੇਮ ਸੈਣੀ, ਪੰਜਾਬ ਪ੍ਰਧਾਨ ਗੁਰਦੀਪ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰਧਾਨ ਅਜੀਤ ਨਾਰੰਗ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਸ਼ੈਲਰ ਉਦਯੋਗ ਨੂੰ ਦਰਪੇਸ਼ ਮੁਸ਼ਕਿਲਾਂ, ਆਉਣ ਵਾਲੇ ਸੀਜ਼ਨ ਦੀਆਂ ਤਿਆਰੀਆਂ ਤੇ ਰਾਈਸ ਮਿੱਲਰਜ਼ ਦੀਆਂ ਅਹਿਮ ਮੰਗਾਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਨਾਲ ਨਾਲ ਬਹੁ ਸੰਮਤੀ ਦੇ ਨਾਲ ਸੰਜੀਵ ਨਈਅਰ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦਕਿ ਬਰਜਿੰਦਰ ਅਗਰਵਾਲ ਨੂੰ ਵਾਈਸ ਪ੍ਰਧਾਨ ਤੇ ਮਨਿੰਦਰਜੀਤ ਸਿੰਘ ਮਣੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਮੌਜੂਦਾ ਪ੍ਰਧਾਨ ਅਜੀਤ ਨਾਰੰਗ ਵਲੋਂ ਖ਼ੁਦ ਅਹੁਦਾ ਛੱਡਣ ਦੀ ਇੱਛਾ ਦੇ ਚੱਲਦਿਆਂ ਇਹ ਚੋਣ ਕੀਤੀ ਗਈ। ਚੁਣੀ ਗਈ ਜ਼ਿਲ੍ਹਾ ਟੀਮ ਨੇ ਕੌਮੀ ਤੇ ਪੰਜਾਬ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਉਹ ਸਮੂਹ ਮਿੱਲਰਾਂ ਨੂੰ ਨਾਲ ਲੈ ਕੇ ਜਥੇਬੰਦੀ ਦੀ ਮਜ਼ਬੂਤੀ ਅਤੇ ਮਿੱਲਰਾਂ ਦੀ ਬਿਹਤਰੀ ਅਤੇ ਮੁਸ਼ਕਲਾਂ ਦੇ ਹੱਲ ਲਈ ਸੰਜੀਦਾ ਉੱਦਮ ਕਰਨਗੇ। ਇਸ ਮੌਕੇ ਪ੍ਰਧਾਨ ਮਾਨਸਾ ਸ਼ਾਮ ਲਾਲ, ਪਰਮਜੀਤ ਸਿੰਘ ਮੋਤੀਆ, ਸੁਭਾਸ਼ ਸੋਧੀ, ਰਜੀਵ ਮਰਵਾਹਾ, ਪ੍ਰਦੁਮਣ ਮਰਵਾਹਾ, ਹਨੀ ਬਾਂਸਲ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ,ਰਣਦੀਪ ਨਈਅਰ, ਇਸ਼ਾਤ ਨਈਅਰ, ਜਗਦੀਪ ਸਿੰਘ, ਲੱਕੀ ਜੈਨ, ਸਤਪਾਲ ਗੁਪਤਾ, ਵਿਸ਼ਾਲ ਗੁਪਤਾ, ਅਸ਼ੀਸ਼ ਗੁਪਤਾ, ਵਿਵੇਕ ਗੁਪਤਾ, ਸੁਬੋਧ ਗਰਗ, ਕਮਲ ਗਰਗ, ਠਾਕੁਰ ਕੁਲਵੰਤ ਸਿੰਘ, ਵਿਨੇ ਠਾਕੁਰ, ਕੁਲਵੰਤ ਸਿੰਘ, ਵੈਭਵ ਜੈਨ, ਮਨਦੀਪ ਠਾਕੁਰ, ਰਿੰਕੂ ਅਗਰਵਾਲ, ਸੰਜੇ ਰੰਜਨ, ਅਸ਼ੋਕ ਨੰਦਾ, ਵਿਜੇ ਕੁਮਾਰ, ਸੁਰਿੰਦਰ ਕੁਮਾਰ, ਜਸਵਿੰਦਰ ਸਿੰਘ ਘੁੰਮਣ, ਸੁਸ਼ੀਲ ਗੁਪਤਾ, ਕਰਨ ਅਰੋੜਾ, ਰਾਗਵ ਵਧਵਾ, ਬਿੱਟੂ ਵਧਵਾ, ਸਤੀਸ਼ ਸ਼ਰਮਾ, ਸੁਖਦੇਵ ਗੋਇਲ ਮੁਕੇਰੀਆਂ, ਬਾਜਵਾ ਗੜ੍ਹਸ਼ੰਕਰ, ਅਰਪਣ, ਰਾਜਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁੰਡਾਗਰਦੀ ਤੇ ਪੁਲਿਸ ਦੀ ਬੇਇਨਸਾਫ਼ੀ ਖ਼ਿਲਾਫ਼ ਨਿਮਿਸ਼ਾ ਮਹਿਤਾ ਨੇ ਦਿੱਤਾ ਧਰਨਾ ਅਗਲੀ ਖ਼ਬਰ ਤਾਨੀਆ ਚੌਧਰੀ ਨੇ ਹੈਮਰ ਥ੍ਰੋਅ ਦਾ ਰਾਸ਼ਟਰੀ ਰਿਕਾਰਡ ਤੋੜਿਆ
Ad Position 24