11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ਼ਾਮਚੁਰਾਸੀ ਮੇਲੇ ਦੇ ਦੂਜੇ ਦਿਨ ਕੱਵਾਲਾਂ ਨੇ ਸੂਫ਼ੀ ਰੰਗ ਨਾਲ ਸੰਗੀਤਕ ਝੜੀ ਲਗਾਈ

ਸ਼ਾਮਚੁਰਾਸੀ, 10 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਸ਼ਾਮੀ ਸ਼ਾਹ ਦੇ ਅੰਤਰਰਾਸ਼ਟਰੀ ਚਾਰ ਦਿਨਾਂ 301 ਸਾਲਾ ਸੰਗੀਤਕ ਮੇਲੇ ਦੇ ਦੂਜੇ ਦਿਨ ਪਵਿੱਤਰ ਚਾਦਰਪੋਸ਼ੀ ਦੀ ਰਸਮ ਸੈਂਕੜੇ ਸ਼ਰਧਾਲੂ ਸੰਗਤਾਂ ਅਤੇ ਸੰਤ ਮਹਾਪੁਰਸ਼ਾਂ ਦੀ ਹਾਜ਼ਰੀ ਵਿਚ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਜਰਨੈਲ ਸਿੰਘ ਲੜੋਈ, ਲਾਲ ਚੰਦ ਵਿਰਦੀ, ਵਾਈਸ ਪ੍ਰਧਾਨ ਮੰਗਤ ਰਾਏ ਗੁਪਤਾ, ਬਲਵਿੰਦਰ ਸੋਹਲ, ਗੁਰਮੀਤ ਸਿੱਧੂ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਅਦਾ ਕੀਤੀ ਗਈ। ਉਪਰੰਤ ਸ਼ੁਰੂ ਹੋਏ ਮਹਿਫ਼ਲ-ਏ- ਕੱਵਾਲੀ ਦੌਰ ਵਿਚ ਰਮਜ਼ਾਨੀ ਬ੍ਰਦਰਜ਼ ਯੂ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸ਼ਾਮਚੁਰਾਸੀ, 10 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਬਾਬਾ ਸ਼ਾਮੀ ਸ਼ਾਹ ਦੇ ਅੰਤਰਰਾਸ਼ਟਰੀ ਚਾਰ ਦਿਨਾਂ 301 ਸਾਲਾ ਸੰਗੀਤਕ ਮੇਲੇ ਦੇ ਦੂਜੇ ਦਿਨ ਪਵਿੱਤਰ ਚਾਦਰਪੋਸ਼ੀ ਦੀ ਰਸਮ ਸੈਂਕੜੇ ਸ਼ਰਧਾਲੂ ਸੰਗਤਾਂ ਅਤੇ ਸੰਤ ਮਹਾਪੁਰਸ਼ਾਂ ਦੀ ਹਾਜ਼ਰੀ ਵਿਚ ਪ੍ਰਧਾਨ ਬਾਬਾ ਪ੍ਰਿਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਜਰਨੈਲ ਸਿੰਘ ਲੜੋਈ, ਲਾਲ ਚੰਦ ਵਿਰਦੀ, ਵਾਈਸ ਪ੍ਰਧਾਨ ਮੰਗਤ ਰਾਏ ਗੁਪਤਾ, ਬਲਵਿੰਦਰ ਸੋਹਲ, ਗੁਰਮੀਤ ਸਿੱਧੂ ਅਤੇ ਹੋਰ ਮੈਂਬਰਾਂ ਦੀ ਅਗਵਾਈ ਹੇਠ ਅਦਾ ਕੀਤੀ ਗਈ। ਉਪਰੰਤ ਸ਼ੁਰੂ ਹੋਏ ਮਹਿਫ਼ਲ-ਏ- ਕੱਵਾਲੀ ਦੌਰ ਵਿਚ ਰਮਜ਼ਾਨੀ ਬ੍ਰਦਰਜ਼ ਯੂ. ਪੀ., ਕੱਵਾਲ ਅਸ਼ਰਫ਼, ਕੱਵਾਲ ਅਮਨ ਅਲੀ ਖਾਨ, ਕੱਵਾਲ ਅਲੀ ਗੋਪਾਲਪੁਰੀਆ, ਲਵਜੀਤ ਖਾਨ ਅਤੇ ਹੋਰਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਬਾਬਾ ਪ੍ਰਿਥੀ ਸਿੰਘ ਬਾਲੀ ਨੇ ਸੰਬੋਧਨ ਕਰਦਿਆਂ ਬਾਬਾ ਸ਼ਾਮੀ ਸ਼ਾਹ ਜੀ ਦੀ ਭਗਤੀ ਅਤੇ ਸਮਾਜ ਸੇਵਾ ਵਿਚ ਪਾਏ ਯੋਗਦਾਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਹੀ ਕਾਰਨ ਹੈ ਕਿ ਉਨ੍ਹਾਂ ਦੇ ਇਸ ਦੁਨੀਆਂ ਤੋਂ ਸਦੀਵੀਂ ਤੌਰ ’ਤੇ ਗਿਆ ਨੂੰ 301 ਸਾਲ ਦਾ ਸਮਾਂ ਹੋ ਚੁੱਕਾ ਹੈ, ਪਰ ਅੱਜ ਵੀ ਉਹ ਲੋਕਾਂ ਦੇ ਦਿਲਾਂ ਵਿਚ ਵੱਸਦੇ ਹਨ। ਮੇਲੇ ਵਿਚ ਸਲਾਹਕਾਰ ਬਲਵਿੰਦਰ ਸੋਹਲ, ਸਤਨਾਮ ਸਿੰਘ ਥਿੰਦ, ਨਿਰਮਲ ਕੁਮਾਰ, ਵਿੱਕੀ ਵਿਰਦੀ, ਸੋਨੂੰ ਵਿਰਦੀ, ਵਿਸ਼ਵ ਪੰਜਾਬੀ ਸੱਭਿਆਚਾਰਕ ਸੱਥ ਦੇ ਚੇਅਰਮੈਨ ਬਾਬਾ ਬੋਹੜ ਰਾਮ ਚੰਦ, ਮੀਤ ਪ੍ਰਧਾਨ ਨੰਬਰਦਾਰ ਗੁਰਮੀਤ ਸਿੱਧੂ, ਸਾਬਕਾ ਡੀ. ਈ. ਓ. ਰੋਣਕੀ ਰਾਮ ਬੱਧਣ, ਕਪਿਲ ਦੇਵ ਬਹਿਲ, ਰਜਨੀਸ਼ ਬਹਿਲ, ਮਨੋਹਰ ਲਾਲ, ਮਨੀ ਲੁਧਿਆਣਾ, ਅਮਰਜੀਤ ਕੌਰ ਬਾਲੀ, ਮੰਜੂ ਬਾਲੀ, ਜਗਦੀਸ਼ ਸਿੰਘ ਮੰਧਪੁਰ, ਬਾਬਾ ਰਾਮਜੀ ਦਾਸ, ਗੁਰਕ੍ਰਿਪਾਲ ਸਿੰਘ, ਪਰਵੀਨ ਸਿੰਘ ਮਾਂਗਟ, ਜਤਿੰਦਰ ਬਹਿਲ, ਦਲਜੀਤ ਬਿੱਟੂ, ਬਲਵਿੰਦਰ ਸਿੰਘ ਬਿੱਟੂ, ਗੀਤਕਾਰ ਸੁਖਜੀਤ ਝਾਸਾਵਾਲਾ, ਬਾਬਾ ਗੁਰਬਜਨ ਦਾਸ, ਨਸੀਬ ਚੰਦ ਜੱਸੀ ਵੀ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਦੇ ਕਾਮਰਸ ਵਿਦਿਆਰਥੀਆਂ ਦਾ ਐੱਚ. ਡੀ. ਐਫ. ਸੀ. ਬੈਂਕ ’ਚ ਵਿੱਦਿਅਕ ਦੌਰਾ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ’ਚ ਹਲਕੇ ਦੇ ਨੌਜਵਾਨਾਂ ਵੱਧ ਤੋਂ ਵੱਧ ਹਿੱਸਾ ਲੈਣ-ਡਾ. ਇਸ਼ਾਂਕ ਕੁਮਾਰ
Ad Position 24