11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਰਤਾਰ ਮੈਮੋਰੀਅਲ ਹਸਪਤਾਲ ’ ਚ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਮਨਾਇਆ

ਅੱਡਾ ਸਰਾਂ, 10 ਸਤੰਬਰ (ਮਸੀਤੀ)-ਪਿੰਡ ਤੱਗੜਾ ਸਥਿਤ ਕਰਤਾਰ ਮੈਮੋਰੀਅਲ ਹਸਪਤਾਲ ਵਿਖੇ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਐੱਮ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਅੱਡਾ ਸਰਾਂ, 10 ਸਤੰਬਰ (ਮਸੀਤੀ)-ਪਿੰਡ ਤੱਗੜਾ ਸਥਿਤ ਕਰਤਾਰ ਮੈਮੋਰੀਅਲ ਹਸਪਤਾਲ ਵਿਖੇ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਐੱਮ.ਡੀ. ਪਰਮਵੀਰ ਜਗਤ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਹਸਪਤਾਲ ਦੇ ਫਿਜ਼ੀਉਥੈਰੇਪੀ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਲੋਕਾਂ ਨੂੰ ਫਿਜ਼ੀਉਥੈਰੇਪੀ ਦੀ ਮਹੱਤਤਾ ਅਤੇ ਸਿਹਤਮੰਦ ਜੀਵਨ ’ਚ ਇਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਹਸਪਤਾਲ ਦੇ ਐੱਚ.ਓ.ਡੀ. ਡਾ. ਕਰਨ, ਡਾ. ਅੰਮ੍ਰਿਤ ਅਤੇ ਡਾ. ਮਨਹਮ , ਹਸਪਤਾਲ ਦੀ ਮੈਨੇਜਰ ਫੂਡ ਐਂਡ ਹਾਈਜੀਨ ਸੁਖਵਿੰਦਰ ਕੌਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਫਿਜ਼ੀਉਥੈਰੇਪੀ ਸਰੀਰ ਦੀ ਗਤੀਸ਼ੀਲਤਾ ਨੂੰ ਬਰਕਰਾਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਲੋਕਾਂ ਨੂੰ ਫਿਜ਼ੀਉਥੈਰੇਪੀ ਪ੍ਰਤੀ ਜਾਗਰੂਕ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਬਦਲਦੀ ਜੀਵਨ ਸ਼ੈਲੀ ਕਾਰਨ ਲੋਕਾਂ ਵਿਚ ਮਾਸਪੇਸ਼ੀਆਂ, ਜ ੋੜਾਂ ਅਤੇ ਸਰੀਰਕ ਗਤੀਸ਼ੀਲਤਾ ਨਾਲ ਸਬੰਧਿਤ ਸਮੱਸਿਆਵਾਂ ਵਧ ਰਹੀਆਂ ਹਨ, ਜਿਸ ਕਾਰਨ ਸਹੀ ਸਮੇਂ ’ਤੇ ਮਾਹਿਰਾਂ ਦੀ ਸਲਾਹ ਅਤੇ ਫਿਜ਼ੀਉਥੈਰੇਪੀ ਇਲਾਜ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਮੈਂਬਰਾਂ ਨੇ ਵੀ ਉਤਸ਼ਾਹ ਨਾਲ ਭਾਗ ਲੈਂਦਿਆਂ ਵਿਸ਼ਵ ਫਿਜ਼ੀਉਥੈਰੇਪੀ ਦਿਵਸ ਦੀ ਮਹੱਤਤਾ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਦੀ ਮੀਟਿੰਗ ਅਗਲੀ ਖ਼ਬਰ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਚੋਣ ਲਈ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਤੇ ਐਡਵੋਕੇਟ ਦੀਪਾਂਕਰ ਲੰਬ ਚੋਣ ਮੈਦਾ...
Ad Position 24