ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵਾਂ ਕੀਰਤਨ ਸਮਾਗਮ ਕਰਵਾਇਆ
ਨੌਸ਼ਹਿਰਾ ਪੱਤਣ, 10 ਸਤੰਬਰ (ਗੁਰਜੀਤ ਸਿੰਘ ਭੰਮਰਾ)-ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਵਲੋਂ ਅੱਜ ਇਥੋਂ ਦੇ ਪਿੰਡ ਪਪੀਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵਾਂ ਕੀਰਤਨ ਸਮਾਗਮ ਕਰਵਾਇਆ। ਇਸ ਮੌਕੇ ਭਾਈ ਨਿਰਮਲ ਸਿੰਘ ਹਾਜੀਪੁਰ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ।
ਨੌਸ਼ਹਿਰਾ ਪੱਤਣ, 10 ਸਤੰਬਰ (ਗੁਰਜੀਤ ਸਿੰਘ ਭੰਮਰਾ)-ਬਾਬਾ ਬੁੱਢਾ ਜੀ ਗ੍ਰੰਥੀ ਸਭਾ ਪੰਜਾਬ ਵਲੋਂ ਅੱਜ ਇਥੋਂ ਦੇ ਪਿੰਡ ਪਪੀਨਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵਾਂ ਕੀਰਤਨ ਸਮਾਗਮ ਕਰਵਾਇਆ। ਇਸ ਮੌਕੇ ਭਾਈ ਨਿਰਮਲ ਸਿੰਘ ਹਾਜੀਪੁਰ ਵਾਲਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ। ਇਸ ਤੋਂ ਇਲਾਵਾ ਇਸ ਮੌਕੇ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਸਤਨਾਮ ਸਿੰਘ ਧਨੋਆ, ਭਾਈ ਕੁਲਵਿੰਦਰ ਸਿੰਘ, ਜਨਰਲ ਸਕੱਤਰ ਭਾਈ ਸੁਰਜੀਤ ਸਿੰਘ ਬਧੂਪੁਰ, ਪ੍ਰੈੱਸ ਸਕੱਤਰ ਕੁਲਵਿੰਦਰ ਸਿੰਘ, ਭਾਈ ਸੁਰਜੀਤ ਸਿੰਘ ਨਾਮਧਾਰੀ, ਭਾਈ ਕੀਰਤ ਸਿੰਘ ਮਹਿਤਪੁਰ, ਭਾਈ ਲਖਵੀਰ ਸਿੰਘ ਗੋਲੀਆਂ, ਭਾਈ ਕਸ਼ਮੀਰ ਸਿੰਘ ਇਮਾਮ, ਭਾਈ ਜੋਗਾ ਸਿੰਘ ਚੱਕ ਅੱਲਾ ਬਖ਼ਸ਼, ਅਵਤਾਰ ਸਿੰਘ ਬੱਧੂਪੁਰ, ਗੁਰਮੀਤ ਸਿੰਘ ਹਾਜੀਪੁਰ, ਭਾਈ ਨਿਰਮਲ ਸਿੰਘ, ਭਾਈ ਅਮਰ ਸਿੰਘ ਹਾਜੀਪੁਰ, ਭਾਈ ਪ੍ਰੀਤਪਾਲ ਸਿੰਘ, ਭਾਈ ਗੁਰਪ੍ਰੀਤ ਸਿੰਘ ਮੁਕੇਰੀਆਂ, ਰਣਜੀਤ ਸਿੰਘ ਕਲੋਤਾ, ਭਾਈ ਦਲਵੀਰ ਸਿੰਘ ਬਗੜੋਈ, ਭਾਈ ਨਿਰਮਲ, ਬੀਬੀ ਮੁਹਤਾਜ ਕੌਰ ਹਾਜੀਪੁਰ, ਭਾਈ ਹਰਜੀਤ ਸਿੰਘ ਧਨੋਆ, ਭਾਈ ਗੁਰਮੇਲ ਸਿੰਘ, ਭਾਈ ਦਿਲਬਾਗ ਸਿੰਘ, ਭਾਈ ਸੇਵਾ ਸਿੰਘ, ਭਾਈ ਅਮਰਜੀਤ ਸਿੰਘ, ਜਗਮੀਤ ਸਿੰਘ ਗੋਲੀਆਂ, ਮਨਜੀਤ ਸਿੰਘ ਕਲੋਤਾ, ਬੀਬੀ ਮਨਜੀਤ ਕੌਰ ਆਦਿ ਤੋਂ ਇਲਾਵਾ ਸਮੂਹ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਿਆ।