11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

70 ਵੀਂ ਪੰਜਾਬ ਰਾਜ ਜ਼ੋਨਲ ਅਥਲੈਟਿਕਸ ਚੈਂਪੀਅਨਸ਼ਿਪ ’ਚ ਓਕਡੇਲੀਅਨਜ਼ ਨੇ 52 ਤਗਮੇ ਜਿੱਤੇ

ਬੁੱਲ੍ਹੋਵਾਲ, 10 ਸਤੰਬਰ (ਲੁਗਾਣਾ)-ਸਥਾਨਕ ਟਾਂਡਾ ਰੋਡ ‘ਤੇ ਸਥਿਤ ਸੀ. ਬੀ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਬੁੱਲ੍ਹੋਵਾਲ, 10 ਸਤੰਬਰ (ਲੁਗਾਣਾ)-ਸਥਾਨਕ ਟਾਂਡਾ ਰੋਡ ‘ਤੇ ਸਥਿਤ ਸੀ. ਬੀ. ਐਸ. ਈ. ਮਾਨਤਾ ਪ੍ਰਾਪਤ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਦੇ ਕਾਬਿਲ ਵਿਦਿਆਰਥੀਆਂ ਨੇ 70ਵੀਂ ਪੰਜਾਬ ਜ਼ੋਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੰਬੰਧੀ ਪ੍ਰਿੰ. ਯਾਸਮੀਨ ਸੈਣੀ ਨੇ ਦੱਸਿਆ ਕਿ ਓਕਡੇਲ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਇਸ ਮੁਕਾਬਲੇ ਵਿਚੋਂ 52 ਤਗਮੇ ਜਿੱਤੇ, ਜਿਨ੍ਹਾਂ ਵਿਚ 19 ਸੋਨੇ, 23 ਚਾਂਦੀ ਅਤੇ 10 ਕਾਂਸੀ ਦੇ ਤਗਮੇ ਸ਼ਾਮਿਲ ਹਨ। ਸੋਨੇ ਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ 42 ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ ਲਈ ਚੁਣਿਆ। ਇਸ ਦੇ ਨਾਲ ਹੀ ਕਰਾਟੇ, ਤਾਈਕਵਾਂਡੋ , ਹੈਂਡਬਾਲ, ਵਾਲੀਬਾਲ ਤੇ ਤੈਰਾਕੀ ਵਿਚ ਰਾਜ ਪੱਧਰੀ ਮੁਕਾਬਲ ਿਆਂ ਲਈ ਕੁੱਲ 33 ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਸਕੂਲ ਦੀ ਮੁੱਖ ਪ੍ਰਬੰਧਕ ਮੈਡਮ ਹਰਿੰਦਰ ਸੈਣੀ, ਪ੍ਰਿੰ. ਯਾਸਮੀਨ ਸੈਣੀ ਤੇ ਇੰਜ. ਰਾਹੁਲ ਸੈਣੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬ ਲਿਆਂ ਵਿਚ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਸਾਬੀ ਅਗਲੀ ਖ਼ਬਰ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਜਰਨੈਲ ਸਿੰਘ ਨੂਰਪੁਰ ਜੱਟਾਂ ਦਾ ਦਿਹਾਂਤ, ਸਸਕਾਰ ਅੱਜ
Ad Position 24