11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੀ. ਟੀ. ਯੂ. ਦੀਆਂ ਪ੍ਰੀਖਿਆਵਾਂ ’ਚ ਸੇਂਟ ਸੋਲਜਰ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ)-ਆਈ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ)-ਆਈ. ਕੇ. ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਵਿਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਬਿਜ਼ਨਸ ਮੈਨੇਜਮੈਂਟ ਐਂਡ ਐਗਰੀਕਲਚਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਬੀ. ਬੀ. ਏ., ਬੀ. ਸੀ. ਏ., ਬੀ. ਐੱਸ. ਸੀ. ਫ਼ੈਸ਼ਨ ਡਿਜ਼ਾਈਨਿੰਗ, ਬੀ. ਕਾਮ (ਆਨਰਜ਼) ਤੇ ਬੀ. ਏ. (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਕੋਰਸ ਦੇ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਐੱਸ. ਜੀ. ਪੀ. ਏ. ਹਾਸਿਲ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਬੀ. ਬੀ. ਏ. ਸਮੈਸਟਰ-4 ਦੀ ਵਿਦਿਆਰਥਣ ਹੀਨਾ ਨੇ 8.93 ਐੱਸ. ਜੀ. ਪੀ. ਏ. ਪ੍ਰਾਪਤ ਕਰਕੇ ਪਹਿਲਾ, ਕਰਿਸ਼ਮਾ ਨੇ 8.70 ਐੱਸ. ਜੀ. ਪੀ. ਏ. ਨਾਲ ਦੂਜਾ ਅਤੇ ਕਿਰਨਪ੍ਰੀਤ ਕੌਰ, ਕੋਮਲ ਠਾਕੁਰ, ਸੁਖਵਿੰਦਰ ਕੌਰ ਤੇ ਮਾਨਵ ਸ਼ਰਮਾ ਨੇ 8.48 ਐੱਸ. ਜੀ. ਪੀ. ਏ. ਪ੍ਰਾਪਤ ਕਰਕੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਬੀ. ਬੀ. ਏ. ਸਮੈਸਟਰ-2 ਦੀ ਵਿਦਿਆਰਥਣ ਮੁਸਕਾਨ ਨੇ 8.04 ਐੱਸ. ਜੀ. ਪੀ. ਏ. ਨਾਲ ਪਹਿਲਾ, ਪਵਨਦੀਪ ਕੌਰ ਨੇ 7.96 ਨਾਲ ਦੂਜਾ ਅਤੇ ਗੁਰਲੀਨ ਕੌਰ ਨੇ 7.87 ਐੱਸ. ਜੀ. ਪੀ. ਏ. ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਬੀ. ਸੀ. ਏ. ਸਮੈਸਟਰ-4 ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਨੇ 8.96 ਐੱਸ. ਜੀ. ਪੀ. ਏ. ਨਾਲ ਸਿਖਰਲਾ ਸਥਾਨ ਪ੍ਰਾਪਤ ਕੀਤਾ, ਜਦਕਿ ਅਰਪਣਦੀਪ ਕੌਰ ਨੇ 8.70 ਨਾਲ ਦੂਜਾ ਤੇ ਸਨੇਹ ਪ੍ਰੀਤ ਕੌਰ ਨੇ 8.65 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬੀ. ਸੀ. ਏ. ਸਮੈਸਟਰ-2 ਦੀ ਨਰਿੰਦਰ ਕੌਰ ਨੇ 8.08 ਐੱਸ. ਜੀ. ਪੀ. ਏ., ਜਦਕਿ ਪ੍ਰਦੀਪ ਕੌਰ ਨੇ 7.83 ਐੱਸ .ਜੀ. ਪੀ. ਏ. ਹਾਸਲ ਕੀਤੇ। ਬੀ. ਐੱਸ. ਸੀ. ਫ਼ੈਸ਼ਨ ਡਿਜ਼ਾਈਨਿੰਗ ਸਮੈਸਟਰ-4 ਦੇ ਅਰਸ਼ਦੀਪ ਨੇ 9.00 ਐੱਸ. ਜੀ. ਪੀ. ਏ. ਨਾਲ ਪਹਿਲਾ, ਪ੍ਰੀਤੀ ਨੇ 8.67 ਨਾਲ ਦੂਜਾ, ਜਦਕਿ ਰਣਜੋਤ ਤੇ ਦਵਿੰਦਰਜੀਤ ਨੇ 8.92 ਨਾਲ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਬੀ. ਐੱਸ. ਸੀ. ਫ਼ੈਸ਼ਨ ਡਿਜ਼ਾਈਨਿੰਗ ਸਮੈਸਟਰ-2 ਵਿਚ ਮੁਸਕਾਨ ਨੇ 8.96 ਨਾਲ ਪਹਿਲਾ, ਰਾਜਵੀਰ ਕੌਰ ਨੇ 8.72 ਨਾਲ ਦੂਜਾ ਅਤੇ ਗੁਰਲੀਨ ਕੌਰ ਨੇ 8.44 ਨਾਲ ਤੀਜਾ ਸਥਾਨ ਹਾਸਿਲ ਕੀਤਾ। ਬੀ. ਕਾਮ (ਆਨਰਜ਼) ਸਮੈਸਟਰ-4 ਦੀ ਵਿਦਿਆਰਥਣ ਅਰਸ਼ਲੀਨ ਨੇ 8.9 6 ਐੱਸ. ਜੀ. ਪੀ. ਏ. ਨਾਲ ਪਹਿਲਾ, ਸ਼ਰਨਵੀਰ ਕੌਰ ਨੇ 8.74 ਨਾਲ ਦੂਜਾ ਤੇ ਆਸਥਾ ਨੇ 8.30 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਬੀ. ਕਾਮ (ਆਨਰਜ਼) ਸਮੈਸਟਰ-2 ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ 8.70 ਐੱਸ. ਜੀ. ਪੀ. ਏ. ਨਾਲ ਪਹਿਲਾ, ਮੁਸਕਾਨ ਕੁਮਾਰੀ ਨੇ 8.22 ਨਾਲ ਦੂਜਾ ਤੇ ਜਸਪ੍ਰੀਤ ਸਿੰਘ ਨੇ 8.13 ਨਾਲ ਤੀਜਾ ਸਥਾਨ ਹਾਸਿਲ ਕੀਤਾ ਹੈ। ਬੀ. ਏ. (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਸਮੈਸਟਰ-4 ਦੀ ਵਿਦਿਆਰਥਣ ਸਨੇਹਾ ਨੇ 9 ਐੱਸ. ਜੀ. ਪੀ. ਏ. ਹਾਸਿਲ ਕਰਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ, ਜਦਕਿ ਸ਼ਿਵਾਨੀ ਤੇ ਇਸ਼ਿਤਾ ਨੇ 8.62 ਐੱਸ. ਜੀ. ਪੀ. ਏ. ਪ੍ਰਾਪਤ ਕਰਕੇ ਦੂਜਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਉਪਲਬਧੀ ‘ਤੇ ਗਰੁੱਪ ਦੀ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰਿਆਂ ਨੂੰ ਹਾਰਦਿਕ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਸ੍ਰੀ ਗਰਨਾ ਸਾਹਿਬ ਬੋਦਲ ਨੇ ਲੋੜਵੰਦ ਪਰਿਵਾਰ ਨੂੰ ਨਵਾਂ ਘਰ ਬਣਾ ਕੇ ਦਿੱਤਾ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ-ਸਾਬੀ
Ad Position 24