13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਗ੍ਰੈਂਡਪੇਰੈਂਟਸ ਡੇ ਮਨਾਇਆ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਗ੍ਰੈਂਡਪੇਰੈਂਟਸ ਡੇ ਮਨਾਇਆ। ਇਸ ਮੌਕੇ ਵਿਦਿਆਰਥੀਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਗਰਮਜੋਸ਼ੀ ਅਤੇ ਪਿਆਰ ਨਾਲ ਸਵਾਗਤ ਕੀਤਾ।

Ad Position 21
repet_subhas-goyals [Copy P29]
ਗ੍ਰੈਂਡਪੇਰੈਂਟਸ ਡੇ ਮਨਾਉਣ ਸਮੇਂ ਵਿਦਿਆਰਥੀਆਂ ਦੇ ਨਾਲ ਸਟਾਫ਼ ਮੈਂਬਰਜ਼। ਤਸਵੀਰ : ਰਾਮਗੜ੍ਹੀਆ 13-09-2026
ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਗ੍ਰੈਂਡਪੇਰੈਂਟਸ ਡੇ ਮਨਾਇਆ। ਇਸ ਮੌਕੇ ਵਿਦਿਆਰਥੀਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਗਰਮਜੋਸ਼ੀ ਅਤੇ ਪਿਆਰ ਨਾਲ ਸਵਾਗਤ ਕੀਤਾ। ਸਮਾਗਮ ਵਿਚ ਸ਼ਾਮਿਲ ਹੋਏ ਸਾਰੇ ਗ੍ਰੈਂਡਪੇਰੈਂਟਸ ਦੇ ਚਿਹਰਿਆਂ ’ਤੇ ਖ਼ੁਸ਼ੀ ਤੇ ਉਤਸ਼ਾਹ ਸਾਫ਼ ਦਿਖਾਈ ਦੇ ਰਿਹਾ ਸੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਆਪਣੇ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਤਿਲਕ ਲਗਾ ਕੇ ਅਤੇ ਫ਼ੁਲ ਭੇਟ ਕਰਕੇ ਰਵਾਇਤੀ ਢੰਗ ਨਾਲ ਸਵਾਗਤ ਕਰਨ ਨਾਲ ਹੋਈ। ਪ੍ਰਿੰਸੀਪਲ ਮੈਡਮ ਬਬੀਤਾ ਚੌਧਰੀ ਤੇ ਵਾਈਸ ਪ੍ਰਿੰਸੀਪਲ ਮੈਡਮ ਸਵਿਤਾ ਰਾਣੀ ਢੀਂਗਰਾ ਵਲੋਂ ਜੋਤੀ ਜਗਾ ਕੇ ਸਮਾਗਮ ਦਾ ਵਿਧੀਵਤ ਸ਼ੁੱਭ ਆਰੰਭ ਕੀਤਾ। ਭਾਵੁਕ ਕਰ ਦੇਣ ਵਾਲੀ ਨਾਟਿਕਾ ਤੇ ਹੋਰ ਪੇਸ਼ਕਾਰੀਆਂ ਨੂੰ ਦੇਖ ਕੇ ਕਈ ਗ੍ਰੈਂਡਪੇਰੈਂਟਸ ਦੀਆਂ ਅੱਖਾਂ ਵੀ ਨਮ ਹੋ ਗਈਆਂ। ਸਮਾਗਮ ਦੌਰਾਨ ਗ੍ਰੈਂਡਪੇਰੈਂਟਸ ਲਈ ਵੱਖ-ਵੱਖ ਮਨੋਰੰਜਕ ਖੇਡਾਂ ਤੇ ਨਾਚ ਦੀਆਂ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਉਨ੍ਹਾਂ ਨੇ ਨਾ ਸਿਰਫ਼ ਖੇਡਾਂ ਤੇ ਨਾਚ ਦਾ ਆਨੰਦ ਮਾਣਿਆ, ਸਗੋਂ ਆਪਣੇ ਜੀਵਨ ਦੇ ਤਜਰਬੇ ਅਤੇ ਯਾਦਗਾਰ ਪਲ ਵੀ ਸਾਰਿਆਂ ਨਾਲ ਸਾਂਝੇ ਕੀਤੇ। ਪ੍ਰਿੰਸੀਪਲ ਮੈਡਮ ਬਬੀਤਾ ਚੌਧਰੀ ਨੇ ਸਾਰੇ ਗ੍ਰੈਂਡਪੇਰੈਂਟਸ ਦਾ ਸਵਾਗਤ ਕਰਦਿਆਂ ਕਿਹਾ ਕਿ ਦਾਦਾ-ਦਾਦੀ ਤੇ ਨਾਨਾ-ਨਾਨੀ ਪਰਿਵਾਰ ਦੀ ਉਹ ਅਨਮੋਲ ਧਰੋਹਰ ਹਨ, ਜਿਨ੍ਹਾਂ ਤੋਂ ਬੱਚਿਆਂ ਨੂੰ ਸੰਸਕਾਰ, ਤਜਰਬਾ, ਪਿਆਰ ਤੇ ਜੀਵਨ ਜਿਊਣ ਦੀ ਸਿੱਖਿਆ ਮਿਲਦੀ ਹੈ। ਵਾਈਸ ਪ੍ਰਿੰਸੀਪਲ ਮੈਡਮ ਸਵਿਤਾ ਰਾਣੀ ਢੀਂਗਰਾ ਨੇ ਗ੍ਰੈਂਡਪੇਰੈਂਟਸ ਨੂੰ ਸਮਰਪਿਤ ਇਕ ਸੁੰਦਰ ਅਤੇ ਭਾਵਪੂਰਨ ਕਵਿਤਾ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਦਾਦਾ-ਦਾਦੀ ਤੇ ਨਾਨਾ-ਨਾਨੀ ਦੀ ਮੌਜੂਦਗੀ ਬੱਚਿਆਂ ਲਈ ਇਕ ਅਨਮੋਲ ਆਸ਼ੀਰਵਾਦ ਹੈ। ਸਕੂਲ ਦੇ ਚੇਅਰਮੈਨ ਪ੍ਰੋ. ਡੀ. ਵੀ. ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਬਜ਼ੁਰਗਾਂ ਦਾ ਸਥਾਨ ਹਮੇਸ਼ਾ ਹੀ ਸਭ ਤੋਂ ਉੱਚਾ ਰਿਹਾ ਹੈ। ਸਮਾਗਮ ਨੂੰ ਸਫਲ ਬਣਾਉਣ ਵਿਚ ਮੈਡਮ ਕਮਲਾ, ਮੈਡਮ ਨਿਧੀ, ਮੈਡਮ ਕੁਲਵਿੰਦਰ ਕੌਰ ਤੇ ਮੈਡਮ ਰਮਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਅੰਤ ਵਿਚ ਸਾਰੇ ਗ੍ਰੈਂਡਪੇਰੈਂਟਸ ਨੇ ਸਕੂਲ ਪ੍ਰਬੰਧਨ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐੱਸ. ਪੀ. ਐਨ. ਕਾਲਜ ਮੁਕੇਰੀਆਂ ਵਿਚ ਖ਼ੂਨਦਾਨ ਕੈਂਪ ਤੇ ਖ਼ੁਰਾਕ ਸੰਬੰਧੀ ਜਾਗਰੂਕਤਾ ਭਾਸ਼ਨ ਦਾ ਆਯੋਜਨ ਅਗਲੀ ਖ਼ਬਰ ਨਗਰ ਕੌਂਸਲ ਤਲਵਾੜਾ ਵਲੋਂ ਲੋਕ ਕਲਿਆਣ ਮਿਲਣੀ
Ad Position 24