13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐੱਸ. ਪੀ. ਐਨ. ਕਾਲਜ ਮੁਕੇਰੀਆਂ ਵਿਚ ਖ਼ੂਨਦਾਨ ਕੈਂਪ ਤੇ ਖ਼ੁਰਾਕ ਸੰਬੰਧੀ ਜਾਗਰੂਕਤਾ ਭਾਸ਼ਨ ਦਾ ਆਯੋਜਨ

ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਕਾਲਜ (ਐੱਸ. ਪੀ.

Ad Position 21
repet_subhas-goyals [Copy P29]
ਖ਼ੂਨਦਾਨ ਕੈਂਪ ਤੇ ਖ਼ੁਰਾਕ ਸੰਬੰਧੀ ਜਾਗਰੂਕਤਾ ਭਾਸ਼ਨ ਦੌਰਾਨ ਪ੍ਰਿੰ. ਡਾ. ਸਮੀਰ ਸ਼ਰਮਾ ਤੇ ਹੋਰ। ਤਸਵੀਰ : ਰਾਮਗੜ੍ਹੀਆ 13-09-2026
ਮੁਕੇਰੀਆਂ, 12 ਸਤੰਬਰ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਕਾਲਜ (ਐੱਸ. ਪੀ. ਐਨ. ਕਾਲਜ) ਮੁਕੇਰੀਆਂ ਵਿਖੇ ਵੁਮੈਨ ਵਿੰਗਜ਼ ਕਲੱਬ ਮੁਕੇਰੀਆਂ, ਰਾਸ਼ਟਰੀ ਸੇਵਾ ਯੋਜਨਾ (ਐਨ. ਐੱਸ. ਐੱਸ.), ਐਨ. ਸੀ. ਸੀ., ਯੂਥ ਕਲੱਬ, ਰੈੱਡ ਰਿਬਨ ਕਲੱਬ, ਉੱਨਤ ਭਾਰਤ ਅਭਿਆਨ ਤੇ ਸਰੀਰਕ ਸਿੱਖਿਆ ਵਿਭਾਗ ਦੇ ਸਾਂਝੇ ਉੱਦਮ ਸਦਕਾ ਖ਼ੂਨਦਾਨ ਕੈਂਪ ਅਤੇ ਖ਼ੁਰਾਕ ਸੰਬੰਧੀ ਜਾਗਰੂਕਤਾ ਭਾਸ਼ਨ ਕਰਵਾਇਆ। ਇਸ ਮੌਕੇ ਖ਼ੂਨਦਾਨ ਕੈਂਪ ਲਗਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਖ਼ੂਨਦਾਨ ਨੂੰ ਸਮਾਜ ਤੇ ਮਨੁੱਖਤਾ ਪ੍ਰਤੀ ਮਹੱਤਵਪੂਰਨ ਸੇਵਾ ਦੱਸਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਸਮਾਜਿਕ ਅਤੇ ਸਿਹਤ-ਜਾਗਰੂਕਤਾ ਸੰਬੰਧੀ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਖੁਰਾਕ-ਵਿਗਿਆਨੀ ਡਾ. ਕੰਵਲਦੀਪ ਸਿੰਘ ਔਜਲਾ ਨੇ ‘ਹੈਲਦੀ ਨਿਊਟ੍ਰੀਸ਼ਨ ਪ੍ਰੈਕਟਿਸਿਜ਼ ਇਨ ਇੰਡੀਅਨ ਫੈਮਲੀਜ਼’ ਵਿਸ਼ੇ ’ਤੇ ਖ਼ੁਰਾਕ ਸੰਬੰਧੀ ਜਾਗਰੂਕਤਾ ਭਾਸ਼ਨ ਦਿੱਤਾ। ਵੁਮੈਨ ਵਿੰਗਜ਼ ਕਲੱਬ ਐਨ. ਜੀ. ਓ. ਦੀ ਪ੍ਰਧਾਨ ਚੰਚਲ ਨਾਰੰਗ ਦੀ ਸੁਚੱਜੀ ਅਗਵਾਈ ਹੇਠ ਸੰਸਥਾ ਦੇ ਸਮਰਪਿਤ ਮੈਂਬਰਾਂ ਨੇ ਖ਼ੂਨਦਾਨ ਕੈਂਪ ਤੇ ਸਿਹਤਮੰਦ ਜੀਵਨ-ਜਾਂਚ ਸੰਬੰਧੀ ਭਾਸ਼ਨ ਦੇ ਸਫਲ ਆਯੋਜਨ ਵਿਚ ਸਰਗਰਮ ਭੂਮਿਕਾ ਨਿਭਾਉਂਦਿਆਂ ਮਹੱਤਵਪੂਰਨ ਸਹਿਯੋਗ ਦਿੱਤਾ। ਸਮਾਗਮ ਦੇ ਸਫਲ ਆਯੋਜਨ ਵਿਚ ਐਨ. ਐੱਸ. ਐੱਸ. ਦੇ ਇੰਚਾਰਜ ਡਾ. ਸੋਨੀਆ ਸ਼ਰਮਾ, ਡਾ. ਅਸ਼ੋਕ ਚੌਧਰੀ ਤੇ ਪ੍ਰੋ. ਵਿਕਰਮਜੀਤ ਸਿੰਘ, ਐਨ. ਸੀ. ਸੀ. ਇੰਚਾਰਜ ਡਾ. ਗੋਪੀ ਸ਼ਰਮਾ, ਯੂਥ ਕਲੱਬ ਅਤੇ ਰੈੱਡ ਰਿਬਨ ਕਲੱਬ ਦੀ ਇੰਚਾਰਜ ਸ੍ਰੀਮਤੀ ਅਨੁਰਾਧਾ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਚੰਦਰਸ਼ੇਖਰ ਸਮੇਤ ਸਮੂਹ ਸਹਿਯੋਗੀ ਮੈਂਬਰਾਂ ਦਾ ਅਹਿਮ ਯੋਗਦਾਨ ਰਿਹਾ। ਕੈਂਪ ਦੌਰਾਨ 65 ਭਾਗੀਦਾਰਾਂ ਨੇ ਖ਼ੂਨਦਾਨ ਕਰਕੇ ਆਪਣੀ ਸਰਗਰਮ ਸ਼ਮੂਲੀਅਤ ਦਰਜ ਕਰਵਾਈ ਤੇ ਕੈਂਪ ਨੂੰ ਸਫਲ ਬਣਾਉਣ ਵਿਚ ਯੋਗਦਾਨ ਪਾਇਆ। ਇਸ ਮੌਕੇ ਡਾ. ਜਸਮਿੰਦਰ ਸਿੰਘ, ਡਾ. ਗੁਰਪ੍ਰੀਤ ਕੌਰ, ਪ੍ਰੋ. ਸੀਮਾ, ਪ੍ਰੋ. ਨਰਿੰਦਰ, ਪ੍ਰੋ. ਰਿਤੂ ਤੇ ਪ੍ਰੋ. ਸ਼ਿਵਮ ਵੀ ਹਾਜ਼ਰ ਰਹੇ। ਸਮਾਗਮ ਦੇ ਅੰਤ ’ਚ ਐਨ. ਐੱਸ. ਐੱਸ. ਇੰਚਾਰਜ ਡਾ. ਸੋਨੀਆ ਸ਼ਰਮਾ ਨੇ ਸਮਾਗਮ ਦੇ ਸਫਲ ਆਯੋਜਨ ਵਿਚ ਸਹਿਯੋਗ ਦੇਣ ਲਈ ਕਾਲਜ ਦੀ ਪ੍ਰਬੰਧਕੀ ਕਮੇਟੀ, ਵੁਮੈਨ ਵਿੰਗਜ਼ ਕਲੱਬ (ਐਨ. ਜੀ. ਓ.) ਦੀ ਪ੍ਰਧਾਨ ਚੰਚਲ ਨਾਰੰਗ ਅਤੇ ਸੰਸਥਾ ਦੇ ਸਮੂਹ ਮੈਂਬਰਾਂ, ਕਾਲਜ ਦੇ ਪ੍ਰਿੰਸੀਪਲ ਡਾ. ਸਮੀਰ ਸ਼ਰਮਾ, ਸਰੋਤ ਵਿਅਕਤੀ ਡਾ. ਕੰਵਲਦੀਪ ਸਿੰਘ ਔਜਲਾ ਅਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਾਸਲ ਐਜੂਕੇਸ਼ਨ ਨੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਅਧਿਆਪਕ ਪੁਰਸਕਾਰ ਸਮਾਗਮ ‘ਵੀ ਆਨਰ’ ਕਰਵਾਇਆ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਗ੍ਰੈਂਡਪੇਰੈਂਟਸ ਡੇ ਮਨਾਇਆ
Ad Position 24