ਬਾਬਾ ਸ਼ਾਮੀ ਸ਼ਾਹ ਮੇਲੇ ਦੌਰਾਨ ਪੰਜਾਬੀ ਸੂਫ਼ੀ ਗਾਇਕੀ ਤੇ ਕੱਵਾਲੀਆਂ ਹਾਵੀ ਰਹੀਆਂ
ਸ਼ਾਮਚੁਰਾਸੀ, 12 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਦੇ ਪਵਿੱਤਰ ਸਥਾਨ ਤੇ ਇਲਾਕੇ ਦਾ ਪੁਰਾਤਨ 301 ਸਾਲਾ ਚਾਰ ਰੋਜ਼ਾ ਬਾਬਾ ਸ਼ਾਮੀ ਸ਼ਾਹ ਮੇਲਾ ਤੀਜੇ ਦਿਨ ਪੰਜਾਬੀ, ਹਿੰਦੀ ਤੇ ਉਰਦੂ ਅਦਬ ਦੀਆਂ ਕਾਵਿ ਰਚਨਾਵਾਂ ਦੀ ਕੱਵਾਲੀ, ਗ਼ਜ਼ਲ ਗਾਇਕੀ, ਕੱਵਾਲਾਂ ਦੀ ਮਹਿਫਲ-ਏ-ਕਵਾਲੀ ਤੇ ਸਨਮਾਨ ਸਮਾਰੋਹ ਵੱਡੀ ਖਿੱਚ ਦਾ ਕਾਰਨ ਬਣੇ ਰਹੇ। ਪ੍ਰਧਾਨ ਬਾਬਾ ਪਿ੍ਰਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਮੰਗਤ ਰਾਏ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਵਿਚ ਹੋ ਰਹੇ ਮੇਲੇ ਦੀ ਪਹਿਲੀ ਸਭਾ ਦਾ ਆਗਾਜ਼ ਧਾਰਮਿਕ ਗੀਤ ਨਾਲ ਹੋਇਆ।
ਸ਼ਾਮਚੁਰਾਸੀ, 12 ਸਤੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਦਰਬਾਰ ਬਾਬਾ ਸ਼ਾਮੀ ਸ਼ਾਹ ਸ਼ਾਮਚੁਰਾਸੀ ਦੇ ਪਵਿੱਤਰ ਸਥਾਨ ਤੇ ਇਲਾਕੇ ਦਾ ਪੁਰਾਤਨ 301 ਸਾਲਾ ਚਾਰ ਰੋਜ਼ਾ ਬਾਬਾ ਸ਼ਾਮੀ ਸ਼ਾਹ ਮੇਲਾ ਤੀਜੇ ਦਿਨ ਪੰਜਾਬੀ, ਹਿੰਦੀ ਤੇ ਉਰਦੂ ਅਦਬ ਦੀਆਂ ਕਾਵਿ ਰਚਨਾਵਾਂ ਦੀ ਕੱਵਾਲੀ, ਗ਼ਜ਼ਲ ਗਾਇਕੀ, ਕੱਵਾਲਾਂ ਦੀ ਮਹਿਫਲ-ਏ-ਕਵਾਲੀ ਤੇ ਸਨਮਾਨ ਸਮਾਰੋਹ ਵੱਡੀ ਖਿੱਚ ਦਾ ਕਾਰਨ ਬਣੇ ਰਹੇ। ਪ੍ਰਧਾਨ ਬਾਬਾ ਪਿ੍ਰਥੀ ਸਿੰਘ ਬਾਲੀ, ਜਨਰਲ ਸਕੱਤਰ ਰਜਨੀਸ਼ ਕੁਮਾਰ ਝਾਵਰ, ਮੰਗਤ ਰਾਏ ਗੁਪਤਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ-ਰੇਖ ਵਿਚ ਹੋ ਰਹੇ ਮੇਲੇ ਦੀ ਪਹਿਲੀ ਸਭਾ ਦਾ ਆਗਾਜ਼ ਧਾਰਮਿਕ ਗੀਤ ਨਾਲ ਹੋਇਆ। ਇਸ ਦੌਰਾਨ ਭਾਰਤ ਦੇ ਪ੍ਰਸਿੱਧ ਗ਼ਜ਼ਲਗੋ ਸੁਨੀਲ ਕੁਮਾਰ ਡੋਗਰਾ ਨੰਗਲ ਤੋਂ ਇਲਾਵਾ ਪ੍ਰੇਮ ਕੁਮਾਰ, ਕਾਦਰ ਅਲੀ, ਕੱਵਾਲ ਸਲੀਮ ਸਾਬਰੀ, ਸੰਨੀ ਸਾਗਰ ਜੀਤ ਰਾਜਸਥਾਨੀ, ਰਾਜਨ ਸਾਜਨ ਗਰੁੱਪ, ਗੁਰਮੇਜ ਬਖ਼ਸ਼ੀ, ਸਲਾਮਤ ਅਲੀ ਮਤੋਈ ਅਤੇ ਹੋਰਾਂ ਨੇ ਸੰਗੀਤ ਦੀਆਂ ਮਹਿਫ਼ਲਾਂ ਸਜਾਈਆਂ। ਇਸ ਮੌਕੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀਆਂ 13 ਸ਼ਖ਼ਸੀਅਤਾਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਾਤਾਵਰਨ ਨੂੰ ਸਵੱਛ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਬੂਟਿਆਂ ਦਾ ਲੰਗਰ ਲਗਾਇਆ। ਇਸ ਮੌਕੇ ਸਲਾਹਕਾਰ ਬਲਵਿੰਦਰ ਸੋਹਲ, ਸਤਨਾਮ ਸਿੰਘ ਥਿੰਦ, ਨਿਰਮਲ ਕੁਮਾਰ, ਵਿਕੀ ਵਿਰਦੀ, ਸੋਨੂੰ ਵਿਰਦੀ, ਵਿਸ਼ਵ ਪੰਜਾਬੀ ਸਭਿਆਚਾਰਕ ਸੱਥ ਦੇ ਚੇਅਰਮੈਨ ਬਾਬਾ ਬੋਹੜ ਰਾਮ ਚੰਦ, ਮੀਤ ਪ੍ਰਧਾਨ ਨੰਬਰਦਾਰ ਗੁਰਮੀਤ ਸਿੱਧੂ, ਸਾਬਕਾ ਡੀ. ਈ. ਓ. ਰੌਣਕੀ ਰਾਮ ਬੱਧਣ, ਗੀਤਕਾਰ ਸੁਖਜੀਤ ਝਾਂਸਾਵਾਲਾ, ਬਾਬਾ ਗੁਰਬਜਨ ਦਾਸ, ਨਸੀਬ ਚੰਦ ਜੱਸੀ, ਕਪਿਲ ਦੇਵ ਬਹਿਲ, ਰਜਨੀਸ਼ ਬਹਿਲ, ਮਨੋਹਰ ਲਾਲ, ਮਨੀ ਲੁਧਿਆਣਾ, ਅਮਰਜੀਤ ਕੌਰ ਬਾਲੀ, ਮੰਜੂ ਬਾਲੀ, ਜਗਦੀਸ਼ ਸਿੰਘ ਮੰਧਪੁਰ, ਬਾਬਾ ਰਾਮ ਜੀ ਦਾਸ, ਗੁਰਕ੍ਰਿਪਾਲ ਸਿੰਘ, ਪਰਵੀਨ ਸਿੰਘ ਮਾਂਗਟ, ਜਤਿੰਦਰ ਬਹਿਲ, ਦਲਜੀਤ ਬਿੱਟੂ, ਬਲਵਿੰਦਰ ਸਿੰਘ ਬਿੱਟੂ ਵੀ ਸ਼ਾਮਿਲ ਸਨ।