ਸਿਆਸੀ ਆਗੂਆਂ ਨਾਲ ਤਾਇਨਾਤ ਪੁਲਿਸ ਨਫਰੀ ਲੋਕਾਂ ਦੀ ਸੁਰੱਖਿਆ ’ਚ ਲਗਾਈ ਜਾਵੇ-ਮੁਲਤਾਨੀ
ਐਮਾ ਮਾਂਗਟ, 12 ਸਤੰਬਰ (ਗੁਰਾਇਆ)-ਸਿੱਖ ਸਦਭਾਵਨਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਮੁਹੱਈਆ ਕਰਵਾਈ ਜਾਂਦੀ ਬਹੁ ਗਿਣਤੀ ਪੁਲਿਸ ਸੁਰੱਖਿਆ ਸੂਬੇ ’ਚ ਅਮਨ ਕਨੂੰਨ ਦੀ ਸਥਿਤੀ ਬਹਾਲ ਕਰਨ ਲਈ ਲਗਾਈ ਜਾਣੀ ਚਾਹੀਦੀ ਹੈ। ਥਾਣਿਆਂ ਵਿਚ ਪੁਲਿਸ ਨਫਰੀ ਦੀ ਘਾਟ ਕਾਰਨ ਲੋਕਾਂ ਦੀ ਖੱਜਲ ਖੁਆਰੀ ਵਧੀ ਹੋਈ ਹੈ ਅਤੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ।
ਐਮਾ ਮਾਂਗਟ, 12 ਸਤੰਬਰ (ਗੁਰਾਇਆ)-ਸਿੱਖ ਸਦਭਾਵਨਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਮੁਹੱਈਆ ਕਰਵਾਈ ਜਾਂਦੀ ਬਹੁ ਗਿਣਤੀ ਪੁਲਿਸ ਸੁਰੱਖਿਆ ਸੂਬੇ ’ਚ ਅਮਨ ਕਨੂੰਨ ਦੀ ਸਥਿਤੀ ਬਹਾਲ ਕਰਨ ਲਈ ਲਗਾਈ ਜਾਣੀ ਚਾਹੀਦੀ ਹੈ। ਥਾਣਿਆਂ ਵਿਚ ਪੁਲਿਸ ਨਫਰੀ ਦੀ ਘਾਟ ਕਾਰਨ ਲੋਕਾਂ ਦੀ ਖੱਜਲ ਖੁਆਰੀ ਵਧੀ ਹੋਈ ਹੈ ਅਤੇ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਭਾਰੀ ਵਾਧਾ ਹੋ ਰਿਹਾ ਹੈ। ਜਥੇਦਾਰ ਮੁਲਤਾਨੀ ਨੇ ਸਿੱਖ ਕੌਮ ਦੇ ਹਿੱਤਾਂ ਦੀ ਦੁਹਾਈ ਪਾਉਣ ਵਾਲੇ ਬਾਦਲ ਦਲ ਦੇ ਆਗੂਆਂ ਵਲੋਂ ਪੰਥ ਹਿਤੈਸ਼ੀ ਬਣਨ ਦੇ ਦਾਅਵਿਆਂ ਨੂੰ ਥੋਥੇ ਕਰਾਰ ਦਿੰਦਿਆਂ ਜਥੇਦਾਰ ਮੁਲਤਾਨੀ ਨੇ ਕਿਹਾ ਕਿ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਧ ਜਿ ੰਮੇਵਾਰ ਹੈ। ਆਪਣੀ ਸਰਕਾਰ ਦੇ ਹੁੰਦਿਆਂ ਵੀ ਇਨ੍ਹਾਂ ਸਿੱਖ ਨੌਜਵਾਨਾਂ ਦੀ ਰਿਹਾਈ ਨਾ ਕਰਵਾ ਸਕਣਾ ਤੇ ਸਿੱਖ ਮਸਲੇ ਜਿਉਂ ਦੇ ਤਿਓਂ ਕਾਇਮ ਰਹਿਣਾ, ਬਾਦਲ ਪਰਿਵਾਰ ਦੀ ਅਸਲੀਅਤ ਬਿਆਨਦਾ ਹੈ। ਸਿੱਖ ਨੌਜਵਾਨਾਂ ’ਤੇ ਤਸ਼ੱਦਦ ਕਰਨ ਵਾਲੇ ਅਫਸਰਾਂ ਨੂੰ ਬਾਦਲ ਪਰਿਵਾਰ ਵਲੋਂ ਆਪਣੀ ਸਰਕਾਰ ਦੌਰਾਨ ਤਰੱਕੀਆਂ ਦੇਣਾ ਅਕਾਲੀ ਦਲ ਦੇ ਸਿੱਖ ਕੌਮ ਵਿਰੋਧੀ ਹੋਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਸੱਤਾ ’ਤੇ ਕਾਬਜ਼ ਹੋਣ ਤੋਂ ਵੀ. ਆਈ. ਪੀ. ਕਲਚਰ ਖਤਮ ਕਰਨ ਦੇ ਵੱਡੇ ਦਾਅਵੇ ਕਰਦੇ ਹਨ, ਪਰ ਸੱਤਾ ’ਤੇ ਕਾਬਜ਼ ਹੁੰਦਿਆਂ ਹੀ ਆਪਣੇ ਪਰਿਵਾਰਕ ਮੈਂਬਰਾਂ ਲਈ ਵੀ ਗੰਨਮੈਨ ਮੰਗਣ ਲੱਗਦੇ ਹਨ। ਇਹ ਗੰਨਮੈਨ ਸੁਰੱਖਿਆ ਘੱਟ ਤੇ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਵੱਧ ਬਣਦੇ ਹਨ। ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਅਤੇ ਕਿਸੇ ਫਿਰਕੇ ਜਾਂ ਵਿਆਕਤੀ ਵਿਸ਼ੇਸ ਨੂੰ ਮੰਦਾ ਬੋਲਣ ਵਾਲੇ ਆਗੂਆਂ ਨੂੰ ਪੁਲਿਸ ਸੁਰੱਖਿਆ ਮੁਹੱਈਆ ਨਹੀਂ ਕਰਵਾਈ ਜਾਣੀ ਚਾਹੀਦੀ। ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਬਾਦਲ ਪਰਿਵਾਰ ਵਲੋਂ ਚੋਣਾਂ ਨਹੀਂ ਹੋਣ ਦਿੱਤੀਆਂ ਜਾ ਰਹੀਆਂ।