13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ ਜਿੱਤੀ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਦੀ ਚੋਣ

ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)-ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਸੰਪੰਨ ਹੋ ਗਈ। ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਡੋਡ ਦੀ ਦੇਖ-ਰੇਖ ਹੇਠ ਹੋਈ ਚੋਣ ਵਿਚ ਬਾਰ ਐਸੋਸੀਏਸ਼ਨ ਦੇ 102 ਮੈਂਬਰਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਗੜ੍ਹਸ਼ੰਕਰ, 12 ਸਤੰਬਰ (ਧਾਲੀਵਾਲ)-ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਸੰਪੰਨ ਹੋ ਗਈ। ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਡੋਡ ਦੀ ਦੇਖ-ਰੇਖ ਹੇਠ ਹੋਈ ਚੋਣ ਵਿਚ ਬਾਰ ਐਸੋਸੀਏਸ਼ਨ ਦੇ 102 ਮੈਂਬਰਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ 69 ਵੋਟਾਂ ਹਾਸਿਲ ਕਰਕੇ ਚੋਣ ਜਿੱਤ ਲਈ ਤੇ ਉਨ੍ਹਾਂ ਨੇ ਮੁਕਾਬਲੇ ਦੇ ਉਮੀਦਵਾਰ ਐਡਵੋਕੇਟ ਦਿਪਾਂਕਰ ਨੂੰ 36 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਐਡਵੋਕੇਟ ਮਨਜੀਤ ਸਿੰਘ ਨੇ 72 ਵੋਟਾਂ ਹਾਸਿਲ ਕਰਕੇ ਮੁਕਾਬਲੇ ਦੀ ਉਮੀਦਵਾਰ ਐਡਵੋਕੇਟ ਸਰਿਤਾ ਕੰਵਰ ਨੂੰ 42 ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੈਸ਼ੀਅਰ ਦੇ ਅਹੁਦੇ ਲਈ ਉਮੀਦਵਾਰ ਐਡਵੋਕੇਟ ਉਂਕਾਰ ਸਿੰਘ 90 ਵੋਟਾਂ ਹਾਸਿਲ ਕਰਕੇ ਜੇਤੂ ਰਹੇ, ਉਨ੍ਹਾਂ ਨੇ ਮੁਕਾਬਲੇ ਉਮੀਦਵਾਰ ਐਡਵੋਕੇਟ ਰਮਨ ਕੁਮਾਰ ਨੂੰ 57 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਭੱਟੀ, ਐਡਵੋਕੇਟ ਸੰਜੀਵ ਕੁਮਾਰ ਡੋਡ, ਐਡਵੋਕੇਟ ਜੀ. ਐੱਸ. ਸੈਣੀ, ਐਡਵੋਕੇਟ ਸੰਜੀਵ ਕਾਲੀਆ, ਐਡਵੋਕੇਟ ਹਰਮਨਦੀਪ ਸਿੰਘ ਕੂਨਰ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਹਰਵਿੰਦਰ ਪਾਲ ਤੇ ਹੋਰ ਮੈਂਬਰਾਂ ਨੇ ਨਵੇਂ ਚੁਣੇ ਪ੍ਰਧਾਨ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ, ਜਨਰਲ ਸਕੱਤਰ ਐਡਵੋਕੇਟ ਮਨਜੀਤ ਸਿੰਘ ਅਤੇ ਕੈਸ਼ੀਅਰ ਐਡਵੋਕੇਟ ਉਂਕਾਰ ਸਿੰਘ ਨੂੰ ਚੋਣ ਜਿੱਤਣ ’ਤੇ ਵਧਾਈ ਦਿੱਤੀ। ਐਡਵੋਕੇਟ ਅਮਰਿੰਦਰ ਸਿੰਘ, ਐਡਵੋਕੇਟ ਮਨਜੀਤ ਸਿੰਘ ਤੇ ਐਡਵੋਕੇਟ ਉਂਕਾਰ ਸਿੰਘ ਨੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਉਪ ਪ੍ਰਧਾਨ (ਫੀਮੇਲ) ਲਈ ਐਡਵੋਕੇਟ ਮਧੂ ਰਾਣਾ, ਉਪ ਪ੍ਰਧਾਨ (ਜਨਰਲ) ਲਈ ਐਡਵੋਕੇਟ ਸੌਰਵ, ਜੁਆਇੰਟ ਸਕੱਤਰ ਲਈ ਐਡਵੋਕੇਟ ਮਨੀਸ਼ਾ ਤੇ ਐਗਜ਼ੈਕਟਿਵ ਮੈਂਬਰ ਲਈ ਐਡਵੋਕੇਟ ਬਰਜਿੰਦਰ ਸਿੰਘ ਦੀ ਸਰਬਸੰਮਤੀ ਨਾਲ ਪਹਿਲਾ ਹੀ ਚੋਣ ਹੋ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਆਟੋਮੋਬਾਈਲ ਨੈਕਸਾ ਵਲੋਂ ਨਵੀਂ ਬਲੈਨੋ ਕਾਰ ਦੀ ਘੁੰਢ-ਚੁਕਾਈ ਅਗਲੀ ਖ਼ਬਰ ਪਰਮਵੀਰ ਸਿੰਘ ਢਾਡੇਕਟਵਾਲ ਨੂੰ ਪੰਜਾਬ ਯੂਥ ਕਾਂਗਰਸ ਵਲੋਂ ਪ੍ਰਚਾਰ ਦੀ ਅਹਿਮ ਜ਼ਿੰਮੇਵਾਰੀ ਮਿਲੀ
Ad Position 24