ਹੁਸ਼ਿਆਰਪੁਰ ਆਟੋਮੋਬਾਈਲ ਨੈਕਸਾ ਵਲੋਂ ਨਵੀਂ ਬਲੈਨੋ ਕਾਰ ਦੀ ਘੁੰਢ-ਚੁਕਾਈ
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤ ਦੀ ਨੰਬਰ-1 ਕੰਪਨੀ ਮਾਰੂਤੀ ਸਜ਼ੂਕੀ ਦੇ 12 ਵਾਰ ਰਾਇਲ ਪਲਾਟੀਨਮ ਤੇ 2 ਵਾਰ ਅਲਫਾ ਡੀਲਰ ਰਹਿ ਚੁੱਕੇ ਹੁਸ਼ਿਆਰਪੁਰ ਆਟੋਮੋਬਾਈਲ ਨੈਕਸਾ ਵਲੋਂ ਨਵੀਂ ਬਲੀਨੋ ਕਾਰ ਦੀ ਘੁੰਢ-ਚੁਕਾਈ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਸੁਖਨਾਇਬ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਨੈਕਸਾ ਹੁਸ਼ਿਆਰਪੁਰ ਦੇ ਸੇਲਜ਼ ਮੈਨੇਜਰ ਵਲੋਂ ਨਵੀਂ ਬਲੀਨੋ ਕਾਰ ਦੇ ਨਵੇਂ ਫੀਚਰਾਂ ਸੰਬੰਧੀ ਜਾਣਕਾਰੀ ਦਿੱਤੀ।
ਹੁਸ਼ਿਆਰਪੁਰ, 12 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤ ਦੀ ਨੰਬਰ-1 ਕੰਪਨੀ ਮਾਰੂਤੀ ਸਜ਼ੂਕੀ ਦੇ 12 ਵਾਰ ਰਾਇਲ ਪਲਾਟੀਨਮ ਤੇ 2 ਵਾਰ ਅਲਫਾ ਡੀਲਰ ਰਹਿ ਚੁੱਕੇ ਹੁਸ਼ਿਆਰਪੁਰ ਆਟੋਮੋਬਾਈਲ ਨੈਕਸਾ ਵਲੋਂ ਨਵੀਂ ਬਲੀਨੋ ਕਾਰ ਦੀ ਘੁੰਢ-ਚੁਕਾਈ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਸੁਖਨਾਇਬ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਨੈਕਸਾ ਹੁਸ਼ਿਆਰਪੁਰ ਦੇ ਸੇਲਜ਼ ਮੈਨੇਜਰ ਵਲੋਂ ਨਵੀਂ ਬਲੀਨੋ ਕਾਰ ਦੇ ਨਵੇਂ ਫੀਚਰਾਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਵੀਂ ਬਲੀਨੋ ਜ਼ੈਡ ਸੀਰੀਜ਼ ‘ਚ 24.8 ਕਿੱਲੋਮੀਟਰ ਦੀ ਮਾਈਲੇਜ ਮਿਲੇਗੀ, ਜੋ 5 ਸਿਗਮੈਂਟ ‘ਸਿਗਮਾ, ਡੈਲਟਾ, ਜ਼ੀਟਾ, ਅਲਫ਼ਾ ਤੇ ਅਲਫ਼ਾ’ ਨਾਲ ਉਤਾਰੀ ਗਈ ਹੈ। ਇਸ ਕਾਰ ‘ਚ ਐਡਵਾਂਸ ਲੈਵਲ-2, ਫ਼ਰੰਟ ਵੈਂਟੀਲੇਟਿਡ ਸੀਟਾਂ, ਕਰੂਜ਼ ਕੰਟਰੋਲ, ਆਈ. ਬੀ. ਐਮ. ਅਸਿਸਟ, ਵਾਇਰਲੈੱਸ ਚਾਰਜਰ ਫ਼ੀਚਰ ਦਿੱਤੇ ਗਏ ਹਨ। ਇਸ ਤੋਂ ਇਲਾਵਾ 360 ਡਿਗਰੀ ਦਾ ਕੈਮਰਾ, ਸਾਇਡ-ਅਪ ਡਿਸਪਲੇਅ ਤੇ ਨਵੀਂ ਫ਼ਰੰਟ ਲੁੱਕ ਨਾਲ ਮਾਰਕੀਟ ‘ਚ ਉਤਾਰੀ ਗਈ ਹੈ। ਇਸ ਮੌਕੇ ਕੰਪਨੀ ਦੇ ਐਮ. ਡੀ. ਗੁਰਪ੍ਰੀਤ ਸਿੰਘ ਨੇ ਆਏ ਹੋਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਾਲ, ਪੁਸ਼ਪ, ਸੁਰਜੀਤ ਖਾਨ, ਧਰਮਿੰਦਰ ਸਿੱਧੂ, ਮੁਨੀਸ਼ ਭਾਰਗਵ, ਮੈਡਮ ਮੋਨਿਕਾ, ਹੁਸ਼ਿਆਰਪੁਰ ਆਟੋਮੋਬੀਏਲਸ ਮੈਨੇਜਮੈਂਟ ਦੇ ਸਟਾਫ਼ ਮੈਂਬਰ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।