ਕਠਿਨ ਪ੍ਰਸਥਿਤੀਆਂ ’ਚ ਐਸ. ਆਈ. ਆਰ. ਵਰਗੇ ਅਹਿਮ ਕੰਮ ਨੂੰ ਨੇਪਰੇ ਚਾੜ੍ਹ ਰਹੇ ਹਨ ਬੂਥ ਲੈਵਲ ਅਧਿਕਾਰੀ-ਬੀ. ਐਲ. ਓ. ਯੂਨੀਅਨ
ਰਾਮਗੜ੍ਹ ਸੀਕਰੀ, 13 ਸਤੰਬਰ (ਕਟੋਚ)- ਬੀ. ਐਲ.
ਰਾਮਗੜ੍ਹ ਸੀਕਰੀ, 13 ਸਤੰਬਰ (ਕਟੋਚ)- ਬੀ. ਐਲ. ਓ. ਯੂਨੀਅਨ ਬਲਾਕ ਤਲਵਾੜਾ ਦੀ ਇਕ ਬੈਠਕ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਆਯੋਜਿਤ ਹੋਈ। ਬੈਠਕ ਵਿਚ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਐਸ. ਆਈ. ਆਰ. ਵਰਗੇ ਅਹਿਮ ਕੰਮ ਵਿਚ ਲੱਗੇ ਹੋਏ ਬੂਥ ਲੈਵਲ ਅਧਿਕਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਬੈਠਕ ਵਿਚ ਦੱਸਿਆ ਗਿਆ ਕਿ ਬਹੁਤ ਹੀ ਘੱਟ ਮਿਹਨਤਾਨੇ ਦੇ ਬਾਵਜੂਦ ਬੂਥ ਲੈਵਲ ਅਧਿਕਾਰੀਆਂ ਵਲੋਂ ਐਸ. ਆਈ. ਆਰ. ਵਰਗੇ ਅਤਿ ਮਹੱਤਵਪੂਰਨ ਤੇ ਅਤਿ ਸੰਵੇਦਨਸ਼ੀਲ ਕੰਮ ਨੂੰ ਪੂਰੀ ਤਨਦੇਹੀ ਅਤੇ ਸਫਲਤਾਪੂਰਵਕ ਨੇਪਰੇ ਚਾੜਿਆ ਹੈ, ਬਾਵਜੂਦ ਇਸ ਦੇ ਚੋਣ ਕਮਿਸ਼ਨ ਵਲੋਂ ਬੇਹੱਦ ਘੱਟ ਤੇ ਨਿਗੂਣਾ ਮਿਹਨਤਾਨਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਨ ਲਈ ਹੋਰ ਜ਼ਮੀਨੀ ਪੱਧਰ ਦੀਆਂ ਮੁਸ਼ਕਿਲਾਂ ਦੇ ਨਾਲ-ਨਾਲ ਹਰੇਕ ਬੀ. ਐਲ. ਓ. ਨੂੰ ਵੱਡਾ ਖਰਚਾ ਕਰਨਾ ਪਿਆ ਹੈ ਇਥੇ ਤੱਕ ਨਵੇਂ ਮੋਬਾਈਲ ਸੈੱਟ ਵੀ ਖ਼ਰੀਦਣੇ ਪਏ ਤਾਂ ਜੋ ਇਸ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ। ਬੀ. ਐਲ. ਓ. ਤਲਵਾੜਾ ਨੇ ਇਕ ਮਤਾ ਪਾ ਕੇ ਮੰਗ ਕੀਤੀ ਹੈ ਕਿ ਹਰੇਕ ਬੀ. ਐਲ. ਓ. ਨੂੰ ਘਟੋਂ ਘੱਟ 50 ਹਜ਼ਾਰ ਰੁਪਏ ਬਤੌਰ ਮਾਣ ਭੱਤਾ ਅਦਾ ਕੀਤਾ ਜਾਵੇ ਅਤੇ ਸਾਲਾਨਾ ਦਿੱਤੇ ਜਾ ਰਹੇ ਮਾਣ ਭੱਤੇ ਵਿਚ ਵੀ ਵਾਧਾ ਕੀਤਾ ਜਾਵੇ। ਇਸ ਮੌਕੇ ਯੂਨੀਅਨ ਆਗੂ ਪਰਮਜੀਤ ਸਿੰਘ, ਹਰਜਿੰਦਰ ਸਿੰਘ, ਜੇ. ਜੇ. ਰਾਮਗੜ੍ਹੀਆ, ਬਲਦੇਵ ਸਿੰਘ, ਚੌਧਰੀ ਦਿਆਲ ਸਿੰਘ, ਸੁਰਜੀਤ ਸਿੰਘ, ਅਸ਼ਵਨੀ ਕੁਮਾਰ, ਦਵਿੰਦਰ ਸਿੰਘ, ਅਨਿਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੀ. ਐਲ. ਓ. ਹਾਜ਼ਰ ਹੋਏ।