14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੋਡਿਆਂ ਦੇ ਦਰਦ ਦੇ ਜਾਂਚ ਕੈਂਪ ’ਚ 100 ਤੋਂ ਵੱਧ ਮਰੀਜ਼ਾਂ ਦੀ ਜਾਂਚ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਹੀਲਿੰਗ ਸੁਪਰ ਸਪੈਸ਼ਲਿਟੀ ਹਸਪਤਾਲ, ਚੰਡੀਗੜ੍ਹ ਦੀ ਐਫਟੀ-3ਡੀ ਜੁਆਇੰਟ ਰਿਪਲੇਸਮੈਂਟ ਟੀਮ ਵਲੋਂ ਡਾ. ਸਾਹਿਲ ਸਕੈਨਜ਼, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਮੁਫ਼ਤ ਗੋਡਿਆਂ ਦੇ ਦਰਦ ਦੀ ਜਾਂਚ ਕੈਂਪ ਲਗਾਇਆ, ਜਿਸ ’ਚ 100 ਤੋਂ ਵੱਧ ਮਰੀਜ਼ਾਂ ਨੇ ਇਸ ਦਾ ਲਾਭ ਉਠਾਇਆ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਹੀਲਿੰਗ ਸੁਪਰ ਸਪੈਸ਼ਲਿਟੀ ਹਸਪਤਾਲ, ਚੰਡੀਗੜ੍ਹ ਦੀ ਐਫਟੀ-3ਡੀ ਜੁਆਇੰਟ ਰਿਪਲੇਸਮੈਂਟ ਟੀਮ ਵਲੋਂ ਡਾ. ਸਾਹਿਲ ਸਕੈਨਜ਼, ਜਲੰਧਰ ਰੋਡ, ਹੁਸ਼ਿਆਰਪੁਰ ਵਿਖੇ ਮੁਫ਼ਤ ਗੋਡਿਆਂ ਦੇ ਦਰਦ ਦੀ ਜਾਂਚ ਕੈਂਪ ਲਗਾਇਆ, ਜਿਸ ’ਚ 100 ਤੋਂ ਵੱਧ ਮਰੀਜ਼ਾਂ ਨੇ ਇਸ ਦਾ ਲਾਭ ਉਠਾਇਆ। ਕੈਂਪ ਦੀ ਅਗਵਾਈ ਪ੍ਰਸਿੱਧ ਆਰਥੋਪੀਡਿਕ ਤੇ ਜੁਆਇੰਟ ਰਿਪਲੇਸਮੈਂਟ ਮਾਹਿਰ ਡਾ. ਅਜੇ ਸਿੰਘ ਭਾਮਰੀ, ਡਾਇਰੈਕਟਰ ਆਰਥੋਪੀਡਿਕਸ ਤੇ ਜੁਆਇੰਟ ਰਿਪਲੇਸਮੈਂਟ, ਹੀਲਿੰਗ ਹਸਪਤਾਲ ਚੰਡੀਗੜ੍ਹ ਵਲੋਂ ਕੀਤੀ ਗਈ। ਕੈਂਪ ਦੌਰਾਨ ਡਾ. ਭਾਮਰੀ ਨੇ ਖ਼ੁਦ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਗੋਡਿਆਂ ਦੇ ਦਰਦ, ਗਠੀਆ, ਜੋੜਾਂ ਦੀ ਘਸਾਈ ਅਤੇ ਤੁਰਨ-ਫਿਰਨ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਵਿਸਥਾਰਪੂਰਵਕ ਸਲਾਹ ਦਿੱਤੀ। ਡਾ. ਭਾਮਰੀ ਨੇ ਕਿਹਾ ਕਿ ਸਮੇਂ ਸਿਰ ਜਾਂਚ ਤੇ ਸਹੀ ਇਲਾਜ ਨਾਲ ਮਰੀਜ਼ਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਕੈਂਪ ਦੌਰਾਨ ਮਰੀਜ਼ਾਂ ਨੂੰ ਮੁਫ਼ਤ ਮਾਹਿਰ ਸਲਾਹ ਦੇ ਨਾਲ ਐਕਸ-ਰੇ ਸਹੂਲਤ ਵੀ ਉਪਲਬਧ ਕਰਵਾਈ ਗਈ। ਇਸ ਮੌਕੇ ਹੀਲਿੰਗ ਹਸਪਤਾਲ ਦੀ ਮੈਡੀਕਲ ਕਾਊਂਸਲਰ ਟੀਮ ਸਵਾਤੀ ਤੇ ਸ਼ਿਵਾਨੀ ਨੇ ਮਰੀਜ਼ਾਂ ਦੀ ਕਾਊਂਸਲਿੰਗ ਅਤੇ ਰਜਿਸਟ੍ਰੇਸ਼ਨ ਦਾ ਕੰਮ ਨਿਭਾਇਆ। ਕੈਂਪ ਦੇ ਸਫਲ ’ਚ ਪੂਜਾ ਜੋਸ਼ੀ (ਮਾਰਕੀਟਿੰਗ ਮੈਨੇਜਰ) ਤੇ ਉਨ੍ਹਾਂ ਦੀ ਟੀਮ ਨੇ ਵੀ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਹੀਲਿੰਗ ਹਸਪਤਾਲ ਚੰਡੀਗੜ੍ਹ ਦੀ ਟੀਮ, ਮੈਡੀਕਲ ਕਾਊਂਸਲਰ ਸਵਾਤੀ, ਸ਼ਿਵਾਨੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਸੇਵਾ ਸੁਸਾਇਟੀ ਵਲੋਂ 2 ਰੋਜ਼ਾ ਚੌਥੀ ਵਿਰਸਾ ਸੰਭਾਲ ਨੈਸ਼ਨਲ ਗਤਕਾ ਚੈਂਪੀਅਨਸ਼ਿਪ 26 ਨੂੰ-ਢੀਂਡਸਾ ਅਗਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ’ਚ ਸਵੀਪ ਤਹਿਤ ਵੋਟਰ ਜਾਗਰੂਕਤਾ ਅਭਿਆਨ ਮੁਕੰਮਲ
Ad Position 24