ਸ਼ਰਾਬ ਸਮੇਤ 2 ਕਾਬੂ
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਸ਼ਰਾਬ ਸਮੇਤ ਇਕ ਔਰਤ ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਏ.
ਗੜ੍ਹਸ਼ੰਕਰ, 13 ਸਤੰਬਰ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਸ਼ਰਾਬ ਸਮੇਤ ਇਕ ਔਰਤ ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਏ. ਐੱਸ. ਆਈ. ਰਾਜ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੇ ਸੰਬੰਧ ਵਿਚ ਗੜ੍ਹਸ਼ੰਕਰ ਤੋਂ ਬਗਵਾਈਂ ਸਾਈਡ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਇਬਰਾਹਿਮਪੁਰ ਨਹਿਰ ਪਾਸ ਪੁੱਜੀ ਤਾਂ ਸਾਹਮਣੇ ਇਕ ਵਿਅਕਤੀ ਤੇ ਇਕ ਔਰਤ ਵਜ਼ਨਦਾਰ ਝੋਲਾ ਫੜੀ ਦਿਖਾਈ ਦਿੱਤੇ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰਕੇ ਨਾਂਅ ਪਤਾ ਪੁੱਛਿਆ ਤਾਂ ਵਿਅਕਤੀ ਨੇ ਆਪਣਾ ਨਾਂਅ ਸਤਨਾਮ ਸਿੰਘ ਪੁੱਤਰ ਬੂਝਾ ਸਿੰਘ ਤੇ ਔਰਤ ਨੇ ਆਪਣਾ ਨਾਂਅ ਇੰਦਰਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਦੇਨੋਵਾਲ ਖ਼ੁਰਦ ਦੱਸਿਆ। ਝੋਲੇ ਦੀ ਤਲਾਸ਼ੀ ਕਰਨ ’ ਤੇ ਉਸ ’ਚੋਂ 9 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।