14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਤਕਨੀਕਾਂ ਸੰਬੰਧੀ ਕੀਤਾ ਜਾਗਰੂਕ

ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਜਲ ਸਰੋਤ ਵਿਭਾਗ ਦੇ ਕੰਢੀ ਕੈਨਾਲ-3 ਮੰਡਲ ਵਲੋਂ ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਤੇ ਸਿੰਚਾਈ ਲਈ ਕੁਸ਼ਲ ਵਰਤੋਂ ਅਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿੰਡਾਂ ਵਿਚ ਕਿਸਾਨਾਂ ਲਈ ਸੂਖਮ ਸਿੰਚਾਈ ਸੰਬੰਧੀ ਜਾਗਰੂਕਤਾ ਅਤੇ ਪ੍ਰਦਰਸ਼ਨੀ ਪ੍ਰੋਗਰਾਮ ਲਗਾਤਾਰ ਕਰਵਾਏ ਜਾ ਰਹੇ ਹਨ। ਜਲ ਸਰੋਤ ਵਿਭਾਗ ਦੀ ਇਸ ਅਤਿ-ਮਹੱਤਵਪੂਰਨ ਜਾਗਰੂਕਤਾ ਪਹਿਲਕਦਮੀ ਤਹਿਤ ਪਿੰਡ ਚਾਣਥੂ ਬ੍ਰਾਹਮਣਾਂ, ਮਾਹਿਲਪੁਰ ਤੇ ਬਸੀ ਗੁਲਾਮ ਵਿਖੇ ਕਿਸਾਨਾਂ ਨਾਲ ਗੱਲਬਾਤ ਉਪਰੰਤ ਉਨ੍ਹਾਂ ਨੂੰ ਪਾਣੀ ਦੀ ਵਾਜਬ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਹੁਸ਼ਿਆਰਪੁਰ, 14 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਜਲ ਸਰੋਤ ਵਿਭਾਗ ਦੇ ਕੰਢੀ ਕੈਨਾਲ-3 ਮੰਡਲ ਵਲੋਂ ਪਾਣੀ ਦੀ ਸੁਚੱਜੀ ਸਾਂਭ-ਸੰਭਾਲ ਤੇ ਸਿੰਚਾਈ ਲਈ ਕੁਸ਼ਲ ਵਰਤੋਂ ਅਤੇ ਆਧੁਨਿਕ ਖੇਤੀਬਾੜੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਿੰਡਾਂ ਵਿਚ ਕਿਸਾਨਾਂ ਲਈ ਸੂਖਮ ਸਿੰਚਾਈ ਸੰਬੰਧੀ ਜਾਗਰੂਕਤਾ ਅਤੇ ਪ੍ਰਦਰਸ਼ਨੀ ਪ੍ਰੋਗਰਾਮ ਲਗਾਤਾਰ ਕਰਵਾਏ ਜਾ ਰਹੇ ਹਨ। ਜਲ ਸਰੋਤ ਵਿਭਾਗ ਦੀ ਇਸ ਅਤਿ-ਮਹੱਤਵਪੂਰਨ ਜਾਗਰੂਕਤਾ ਪਹਿਲਕਦਮੀ ਤਹਿਤ ਪਿੰਡ ਚਾਣਥੂ ਬ੍ਰਾਹਮਣਾਂ, ਮਾਹਿਲਪੁਰ ਤੇ ਬਸੀ ਗੁਲਾਮ ਵਿਖੇ ਕਿਸਾਨਾਂ ਨਾਲ ਗੱਲਬਾਤ ਉਪਰੰਤ ਉਨ੍ਹਾਂ ਨੂੰ ਪਾਣੀ ਦੀ ਵਾਜਬ ਵਰਤੋਂ ਬਾਰੇ ਜਾਗਰੂਕ ਕੀਤਾ ਗਿਆ। ਵਿਭਾਗ ਦੇ ਨਿਗਰਾਨ ਇੰਜੀਨੀਅਰ ਵਿਜੇ ਗਿੱਲ ਨੇ ਦੱਸਿਆ ਕਿ ਵਿਭਾਗ ਵਲੋਂ ਪਿੰਡਾਂ ਵਿਚ ਇਹ ਜਾਗਰੂਕਤਾ ਕੈਂਪ ਕਰਵਾਉਣ ਦਾ ਉਦੇਸ਼ ਪਾਣੀ ਦੀ ਸੰਭਾਲ ‘ਤੇ ਕੇਂਦਰਿਤ ਹੈ ਤਾਂ ਜੋ ਇਸ ਬਹੁਮੁੱਲੇ ਕੁਦਰਤੀ ਸੋਮੇ ਦੀ ਉਚਿੱਤ ਵਰਤੋਂ ਨੂੰ ਹੁਲਾਰਾ ਦਿੱਤਾ ਜਾ ਸਕੇ। ਕੈਂਪਾਂ ਬਾਰੇ ਕਾਰਜਕਾਰੀ ਇੰਜੀਨੀਅਰ ਅਮਿਤ ਸਭਰਵਾਲ ਨੇ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਕੈਂਪਾਂ ਵਿਚ 100 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ ਜਿੱਥੇ ਕਿਸਾਨਾਂ ਨੂੰ ਤੁਪਕਾ ਅਤੇ ਫੁਆਰਾ (ਸਪਰਿੰਕਲਰ) ਸਿੰਚਾਈ ਪ੍ਰਣਾਲੀਆਂ ਦੇ ਲਾਭ ਅਤੇ ਉਨ੍ਹਾਂ ਦੇ ਸਹੀ ਸੰਚਾਲਨ ਤੇ ਰੱਖ-ਰਖਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਅਜਿਹੇ ਜਾਗਰੂਕਤਾ ਤੇ ਪ੍ਰਦਰਸ਼ਨੀ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੌਕੇ ਉਪ ਮੰਡਲ ਅਫ਼ਸਰ ਦਿਨੇਸ਼ ਕੁਮਾਰ, ਜੂਨੀਅਰ ਇੰਜੀਨੀਅਰ ਗੁਰਦੀਪ ਸਿੰਘ, ਜੂਨੀਅਰ ਇੰਜੀਨੀਅਰ ਸੌਰਵ ਡਡਵਾਲ, ਜੂਨੀਅਰ ਇੰਜੀਨੀਅਰ ਸੰਦੀਪ ਜਾਂਬਲਾ, ਨਹਿਰੀ ਪਟਵਾਰੀ ਰਾਕੇਸ਼ ਕੁਮਾਰ, ਨਹਿਰੀ ਪਟਵਾਰੀ ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਮੋਲ਼ੀ ਦੀ ਛਿੰਝ ਪਹਿਲਵਾਨ ਸੰਨ੍ਹੀ ਸਵਾਰ ਦੇ ਨਾਂਅ ਰਹੀ ਅਗਲੀ ਖ਼ਬਰ ਹਰਮੀਤ ਔਲਖ ਵਲੋਂ ਕਿਸਾਨਾਂ ਨੂੰ ਸਰਕਾਰ ਵਲੋਂ ਚਲਾਈਆਂ ਵੱਖ-ਵੱਖ ਸਕੀਮਾਂ ਸੰਬੰਧੀ ਕੀਤਾ ਜਾਗਰੂਕ
Ad Position 24