14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਪਿੰਡ ਨਮੋਲ਼ੀ ਦੀ ਛਿੰਝ ਪਹਿਲਵਾਨ ਸੰਨ੍ਹੀ ਸਵਾਰ ਦੇ ਨਾਂਅ ਰਹੀ

ਮੁਕੇਰੀਆਂ, 14 ਸਤੰਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਪਿੰਡ ਨਮੋਲ਼ੀ ਵਿਚ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲੇ ਵਿਚ ਕੁਸ਼ਤੀ ਮੁਕਾਬਲੇ ਕਰਵਾਏ ਗਏ। ਅਖਾੜੇ ਵਿਚ ਉੱਤਰੇ ਪਹਿਲਵਾਨਾਂ ਨੇ ਆਪਣੇ ਦਮ-ਖਮ, ਫੁਰਤੀ ਤੇ ਸ਼ਾਨਦਾਰ ਮੁਕਾਬਲਾ ਖੇਡਿਆ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਮੁਕੇਰੀਆਂ, 14 ਸਤੰਬਰ (ਰਾਮਗੜ੍ਹੀਆ)-ਮੁਕੇਰੀਆਂ ਦੇ ਪਿੰਡ ਨਮੋਲ਼ੀ ਵਿਚ ਛਿੰਝ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲੇ ਵਿਚ ਕੁਸ਼ਤੀ ਮੁਕਾਬਲੇ ਕਰਵਾਏ ਗਏ। ਅਖਾੜੇ ਵਿਚ ਉੱਤਰੇ ਪਹਿਲਵਾਨਾਂ ਨੇ ਆਪਣੇ ਦਮ-ਖਮ, ਫੁਰਤੀ ਤੇ ਸ਼ਾਨਦਾਰ ਮੁਕਾਬਲਾ ਖੇਡਿਆ। ਅੰਤ ਵਿਚ ਮਾਲੀ ਦੀ ਕੁਸ਼ਤੀ ਸੰਨ੍ਹੀ ਸਵਾਰ ਤੇ ਜੋਨੀ ਅਟਾਰੀ ਦੇ ਵਿਚਕਾਰ ਹੋਈ, ਜਿਸ ਵਿਚ ਸੰਨ੍ਹੀ ਸਵਾਰ ਜੇਤੂ ਰਹੇ। ਛਿੰਝ ਮੇਲੇ ’ਚ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਹਿ ਸੰਯੋਜਕ ਜਲੰਧਰ ਅਜੈ ਕੌਸ਼ਲ ਸੇਠੂ ਨੇ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਿਰਕਤ ਕੀਤੀ। ਅਜੈ ਕੌਸ਼ਲ ਨੇ ਅਖਾੜੇ ਵਿਚ ਪਹੁੰਚ ਕਰ ਪਹਿਲਵਾਨਾਂ ਦਾ ਹੌਸਲਾ ਵਧਾਇਆ ਤੇ ਸ਼ਾਨਦਾਰ ਸ਼ਾਨਦਾਰ ਪ੍ਰਦਰਸ਼ਨ ਲਈ ਛਿੰਝ ਕਮੇਟੀ ਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕੁਸ਼ਤੀ ਸਿਰਫ਼ ਤਾਕਤ ਦਾ ਖੇਡ ਨਹੀਂ, ਉਲਟਾ ਅਨੁਸ਼ਾਸਨ, ਮਿਹਨਤ ਤੇ ਸੰਘਰਸ਼ ਦੀ ਮਿਸਾਲ ਵੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ’ਤੇ ਕਲਾ ਦੀ ਕੋਈ ਕਮੀ ਨਹੀਂ ਹੈ। ਛਿੰਝ ਕਮੇਟੀ ਵਲੋਂ 11 ਹਜ਼ਾਰ ਰੁਪਏ ਸਰਪੰਚ ਵਲੋਂ ਭੇਟ ਕੀਤੇ ਗਏ। ਇਸ ਮੌਕੇ ਨਰਿੰਦਰ ਮੱਲ੍ਹੀ, ਸਰਪੰਚ ਵਿਕਾਸ ਮਿਨਹਾਸ, ਲਖਨਵੀਰ ਸਿੰਘ ਸਰਪੰਚ, ਅਸ਼ਵਨੀ ਚੌਧਰੀ, ਕੁਲਤਾਰ ਸਿੰਘ ਹੈਪੀ, ਮਦਨ ਲਾਲ ਨਗਲੂ, ਪ੍ਰਧਾਨ ਛਿੰਝ ਕਮੇਟੀ ਸ਼ਮਸ਼ੇਰ ਸਿੰਘ, ਸਰਪੰਚ ਜਗਦੇਵ ਸਿੰਘ, ਰਾਜਿੰਦਰ ਸਿੰਘ, ਗੁਲਾਬ ਸਿੰਘ, ਮਦਨ ਲਾਲ ਸਿੰਘ, ਕੁਲਤਾਰ ਸਿੰਘ, ਮਨਦੀਪ ਸਿੰਘ, ਮਾਨ ਲਾਲ ਸਿੰਘ, ਕੁਲਤਾਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ ਨੂੰ ਅਨੇਕਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਤਕਨੀਕਾਂ ਸੰਬੰਧੀ ਕੀਤਾ ਜਾਗਰੂਕ
Ad Position 24