18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੀ. ਪੀ. ਆਈ. ਐੱਮ. ਵਲੋਂ ਗੜ੍ਹਸ਼ੰਕਰ ’ਚ ਸੂਬਾ ਪੱਧਰੀ ਸੈਮੀਨਾਰ ਕੱਲ੍ਹ

ਗੜ੍ਹਸ਼ੰਕਰ, 17 ਸਤੰਬਰ (ਧਾਲੀਵਾਲ)-ਸੀ. ਪੀ.

Ad Position 21
No active advertisement
ਕਾਮਰੇਡ ਗੁਰਨੇਕ ਸਿੰਘ ਭੱਜਲ 18-09-2026
ਗੜ੍ਹਸ਼ੰਕਰ, 17 ਸਤੰਬਰ (ਧਾਲੀਵਾਲ)-ਸੀ. ਪੀ. ਆਈ. ਐੱਮ. ਵਲੋਂ ਸੂਬਾ ਪੱਧਰੀ ਸੈਮੀਨਾਰ ਹੋਟਲ ਯੋਕੋ ਹਾਮਾ ਬੰਗਾ ਰੋਡ ਗੜ੍ਹਸ਼ੰਕਰ ਵਿਖੇ 16 ਸਤੰਬਰ ਨੂੰ ਸਵੇਰੇ 11 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਕੇਂਦਰੀ ਆਗੂ ਏ. ਕੇ. ਉਮੇਸ਼, ਕੇਂਦਰੀ ਸਕੱਤਰੇਤ ਮੈਂਬਰ ਬਿਕਰਮ ਸਿੰਘ, ਕੇਂਦਰੀ ਕਮੇਟੀ ਮੈਂਬਰ ਅਤੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਸੀ. ਪੀ. ਆਈ. ਐੱਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਸੈਮੀਨਾਰ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਦੇ ਹਿਤਾਂ ‘ਤੇ ਹਮਲੇ ਕੀਤੇ ਜਾ ਰਹੇ ਹਨ। ਲੇਬਰ ਕੋਡ, ਮਨਰੇਗਾ ਸਕੀਮ ਬਹਾਲ ਕਰਨ, ਬਿਜਲੀ ਬਿੱਲ 2025 ਐਕਟ ਤੇ ਸੀਡ ਬਿੱਲ ਰੱਟ ਕਰਨ, ਮਹਿੰਗਾਈ ਨੂੰ ਲੈ ਕੇ ਲੋਕਾਂ ਨੂੰ ਲਾਮਬੰਦ ਕਰਨ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਉਲੀਕਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਗੁਰਪ੍ਰੀਤ ਕੌਰ ਸਚਦੇਵਾ ਬਣੀ ਮਹਿਲਾ ਕਾਂਗਰਸ ਟਾਂਡਾ ਦੀ ਪ੍ਰਧਾਨ ਅਗਲੀ ਖ਼ਬਰ ਜਾਗਰਣ 23 ਅਕਤੂਬਰ ਨੂੰ
Ad Position 24