19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ’ਚ ਐਨ. ਸੀ. ਸੀ. ਸਕਾਲਰਸ਼ਿਪ ਲਈ ਵੈਸਟ ਕੈਡਿਟ ਮੁਕਾਬਲੇ

ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਸਥਾਨਕ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਐਨ. ਸੀ.

Ad Position 21
No active advertisement
ਸਨਿਚਰਵਾਰ, 1 ਅਗਸਤ, 2026 19-09-2026
ਹੁਸ਼ਿਆਰਪੁਰ, 18 ਸਤੰਬਰ (ਬਲਜਿੰਦਰਪਾਲ ਸਿੰਘ)-ਵਾਸਲ ਐਜੂਕੇਸ਼ਨ ਵਲੋਂ ਚਲਾਏ ਜਾ ਰਹੇ ਸਥਾਨਕ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਐਨ. ਸੀ. ਸੀ. ਕੈਡਿਟਾਂ ਲਈ ਮੁਕਾਬਲੇ 12 ਪੰਜਾਬ ਐਨ. ਸੀ. ਸੀ. ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ, ਸੈਨਾ ਮੈਡਲ ਦੀ ਪ੍ਰਧਾਨਗੀ ਹੇਠ ਕਰਵਾਏ ਗਏ। ਸਕਾਲਰਸ਼ਿਪ ਮੁਕਾਬਲੇ ’ਚ ਜ਼ਿਲ੍ਹੇ ਭਰ ਦੇ ਕੈਡਿਟਾਂ ਨੇ ਹਿੱਸਾ ਲਿਆ। ਇਸ ਮੌਕੇ 12 ਪੰਜਾਬ ਐਨ. ਸੀ. ਸੀ. ਬਟਾਲੀਅਨ ਦੇ ਐਡਮ ਅਫ਼ਸਰ ਕਰਨਲ ਦਲਵੀਰ ਸਿੰਘ, ਵਿੰਗ ਕਮਾਂਡਰ ਜਸਮੀਤ ਸਿੰਘ ਤੇ ਐਡਮ ਅਫ਼ਸਰ ਕਰਨਲ ਸੁਰਿੰਦਰ ਪਾਲ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸਕੂਲ ਦੇ ਐਨ. ਸੀ. ਸੀ. ਦੇ ਏ. ਐਨ. ਓ. ਗੁਰਮੀਤ ਸਿੰਘ ਨੇ ਦੱਸਿਆ ਕਿ 12ਵੀਂ ਪੰਜਾਬ ਐਨ. ਸੀ. ਸੀ. ਬਟਾਲੀਅਨ, ਹੁਸ਼ਿਆਰਪੁਰ ਤੇ ਜਲੰਧਰ ਗਰੁੱਪਾਂ ਦੇ ਕੈਡਿਟਾਂ ਨੇ ਮੁਕਾਬਲੇ ਵਿਚ ਹਿੱਸਾ ਲਿਆ। ਮੁਕਾਬਲੇ ’ਚ ਲਿਖਤੀ ਪ੍ਰੀਖਿਆ, ਇੰਟਰਵਿਊ, ਡ੍ਰਿਲ ਤੇ ਨਿਸ਼ਾਨੇਬਾਜ਼ੀ ਸ਼ਾਮਲ ਸੀ, ਜਿਸ ਨੇ ਸਭ ਤੋਂ ਵਧੀਆ ਕੈਡਿਟ ਨਿਰਧਾਰਿਤ ਕੀਤਾ। ਜੇਤੂਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਮੁਕਾਬਲੇ ਤੋਂ ਬਾਅਦ ਪ੍ਰਿੰ. ਸੰਗੀਤਾ ਨਿਸਤਾਂਦਰਾ ਤੇ ਵਾਸਲ ਐਜੂਕੇਸ਼ਨ ਦੇ ਪ੍ਰਸ਼ਾਸਨ ਨਿਰਦੇਸ਼ਕ ਕਰਨਲ ਪੀਯੂਸ਼ ਜੈਸਵਾਲ ਨੇ ਸਾਰੇ ਐਨ. ਸੀ. ਸੀ. ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਸਾਰੇ ਐਨ. ਸੀ. ਸੀ. ਅਧਿਕਾਰੀਆਂ ਨੇ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਦਾ ਮੁਕਾਬਲੇ ਨੂੰ ਸਫਲਤਾਪੂਰਵਕ ਕਰਵਾਉਣ ਤੇ ਮੇਜ਼ਬਾਨੀ ਕਰਨ ਲਈ ਧੰਨਵਾਦ ਕੀਤਾ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਨੇ ਸਾਰੇ ਜੇਤੂ ਕੈਡਿਟਾਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤੇ। ਸੀ. ਈ. ਓ. ਰਾਘਵ ਵਾਸਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਵਾਸਲ ਐਜੂਕੇਸ਼ਨ ਹਮੇਸ਼ਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਚ ‘ਲਾਇਬ੍ਰੇਰੀ ਦੀ ਵਰਤੋਂ ’ਤੇ ਵਿਹਾਰ’ ਵਿਸ਼ੇ ’ਤੇ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਬੀ. ਐਨ. ਡੀ. ਸਕੂਲ ਵਿਖੇ ਨਸ਼ਿਆਂ ਦੀ ਸਮੱਸਿਆ ਵਿਸ਼ੇ ’ਤੇ ਸੈਮੀਨਾਰ ਤੇ ਰੈਲੀ ਕੱਢੀ
Ad Position 24