ਦੁਬਈ ਟੈਕਸੀ ਡਰਾਈਵਰਾਂ ਦੀ ਭਰਤੀ ਲਈ ਇੰਟਰਵਿਊ 26 ਨੂੰ-ਕਨਵਰ ਅਰੋੜਾ
ਨਵਾਂਸ਼ਹਿਰ, 19 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ.
ਨਵਾਂਸ਼ਹਿਰ, 19 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਨਵਰ ਅਰੋੜਾ ਕੰਸਲਟੈਂਟ ਤੋਂ ਐਮ. ਡੀ. ਕਨਵਰ ਅਰੋੜਾ ਨੇ ਦੱਸਿਆ ਕਿ ਕੰਪਨੀ ਵਲੋਂ ਦੁਬਈ ਵਿਚ ਟੈਕਸੀ ਡਰਾਈਵਰ ਦੀ ਭਰਤੀ ਲਈ ਪਹਿਲਾਂ ਦੋ ਵਾਰ ਇੰਟਰਵਿਊ ਕੀਤੀ ਗਈ ਸੀ, ਜਿਸ ਵਿਚ ਲੋਕਾਂ ਵਿਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਸੀ। ਪਹਿਲੀਆਂ ਕਾਮਯਾਬ ਦੋ ਟੈਕਸੀ ਡਰਾਈਵਰਾਂ ਦੀ ਭਰਤੀ ਵਾਲੀ ਇੰਟਰਵਿਊ ਤੋਂ ਬਾਅਦ ਕੰਪਨੀ ਤੀਜੀ ਇੰਟਰਵਿਊ ਕਰਨ ਜਾ ਰਹੀ ਹੈ। ਜਿਹੜੀ ਹੋਵੇਗੀ 26 ਸਤੰਬਰ ਨੂੰ ਸਾਡੇ ਹੈੱਡ ਆਫਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ। ਜਿਹੜੇ ਵਿਅਕਤੀਆਂ ਨੇ ਦਸਵੀਂ ਪਾਸ ਕੀਤੀ ਹੈ ਉਮਰ 22 ਸਾਲ ਤੋਂ 42 ਸਾਲ ਹੈ ਨਾਲ ਇੰਡੀਆ ਦਾ ਡ੍ਰਾਈਵਿੰਗ ਲਾਇਸੈਂਸ ਹੈ ਡ੍ਰਾਈਵਿੰਗ ਲਾਇਸੈਂਸ ਹੋਣਾ ਬਹੁਤ ਲਾਜ਼ਮੀ ਹੈ। ਦੁਬਈ ਜਾਣ ਦੇ ਚਾਹਵਾਨ ਸਵੇਰੇ 9 ਵਜੇ ਤੋਂ 4 ਵਜੇ ਤੱਕ ਪਹੁੰਚ ਕੇ ਇਸ ਸਿੱਧੀ ਭਰਤੀ ਦਾ ਫਾਇਦਾ ਲੈ ਸਕਦੇ ਹਨ ਪਿਛਲੀ ਵਾਰ 100 ਤੋਂ ਵੀ ਵੱਧ ਚਾਹਵਾਨਾਂ ਨੇ ਇੰਟਰਵਿਊ ਦਾ ਫਾਇਦਾ ਲਿਆ ਸੀ ਜੇਕਰ ਕੋਈ ਉਮੀਦਵਾਰ ਦੁਬਈ ਜਾ ਕੇ ਵਧੀਆ ਕਮਾਈ ਕਰਨਾ ਚਾਹੁੰਦੇ ਹਨ ਤਾਂ ਆਪਣਾ ਨਾਂਅ ਦਰਜ ਕਰਵਾਉਣ ਲਈ ਕੰਪਨੀ ਦੇ ਨਵਾਂਸ਼ਹਿਰ ਜਾਂ ਗੜ੍ਹਸ਼ੰਕਰ ਦਫ਼ਤਰ ਪਹੁੰਚ ਸਕਦੇ ਹਨ ਜਾਂ ਹੈਲਪਲਾਈਨ ਨੰਬਰ ’ਤੇ ਸੰਪਰਕ ਕਰ ਸਕਦੇ ਹਨ। ਕੰਪਨੀ ਦੀ ਐਚ. ਆਰ. ਟੀਮ ਸਨਿਚਰਵਾਰ ਪਹੁੰਚੇਗੀ ਅਤੇ ਮੌਕੇ ’ਤੇ ਆਫਰ ਲੈਟਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਬੀ ਮੋਬੀਲਿਟੀ ਕੰਪਨੀ ਦੁਬਈ ਦੀ ਕਾਫ਼ੀ ਪੁਰਾਣੀ ਅਤੇ ਵਧੀਆ ਕੰਪਨੀ ਹੈ, ਜਿਸ ’ਚ ਹਜ਼ਾਰਾਂ ਹੀ ਡਰਾਈਵਰ ਕੰਮ ਕਰਦੇ ਹਨ ਅਤੇ ਵਧੀਆ ਕਮਾਉਂਦੇ ਹਨ। ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸਨਿਚਰਵਾਰ ਨਵਾਂਸ਼ਹਿਰ ਤੇ ਗੜ੍ਹਸ਼ੰਕਰ ਦਫ਼ਤਰ ਮਿਲ ਸਕਦੇ ਹਨ।