ਨਵਾਂਸ਼ਹਿਰ ਮਿੱਲ ਦੇ ਦੋ ਮੈਂਬਰਾਂ ਨੂੰ ਪੰਜਾਬ ਸ਼ੂਗਰ ਮਿੱਲ ਯੂਨੀਅਨ ’ਚ ਮਿਲੀ ਵੱਡੀ ਜ਼ਿੰਮੇਵਾਰੀ
ਨਵਾਂਸ਼ਹਿਰ, 19 ਸਤੰਬਰ (ਹਰਮਿੰਦਰ ਸਿੰਘ ਪਿੱਟੂ)-ਨਵਾਂਸ਼ਹਿਰ ਸ਼ੂਗਰ ਮਿੱਲ ਯੂਨੀਅਨ ਵਿਚ ਬਹੁਤ ਹੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਨਵਾਂਸ਼ਹਿਰ ਮਿੱਲ ਤੋਂ ਪੰਜਾਬ ਸ਼ੂਗਰ ਮਿੱਲ ਯੂਨੀਅਨ ਵਿਚ 2 ਮੈਂਬਰ ਚੁਣੇ ਗਏ। ਜਲੰਧਰ ਵਿਖੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਸ਼ੂਗਰ ਮਿੱਲ ਯੂਨੀਅਨਾਂ ਦੀ ਵਿਸ਼ੇਸ਼ ਇਕੱਤਰਤਾ ਹੋਈ ਸੀ, ਜਿਸ ਵਿਚ ਇਹ ਦੋਵੇਂ ਮੈਂਬਰ ਚੁਣੇ ਗਏ।
ਨਵਾਂਸ਼ਹਿਰ, 19 ਸਤੰਬਰ (ਹਰਮਿੰਦਰ ਸਿੰਘ ਪਿੱਟੂ)-ਨਵਾਂਸ਼ਹਿਰ ਸ਼ੂਗਰ ਮਿੱਲ ਯੂਨੀਅਨ ਵਿਚ ਬਹੁਤ ਹੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਨਵਾਂਸ਼ਹਿਰ ਮਿੱਲ ਤੋਂ ਪੰਜਾਬ ਸ਼ੂਗਰ ਮਿੱਲ ਯੂਨੀਅਨ ਵਿਚ 2 ਮੈਂਬਰ ਚੁਣੇ ਗਏ। ਜਲੰਧਰ ਵਿਖੇ ਪੰਜਾਬ ਦੀਆਂ ਸਾਰੀਆਂ ਸਰਕਾਰੀ ਸ਼ੂਗਰ ਮਿੱਲ ਯੂਨੀਅਨਾਂ ਦੀ ਵਿਸ਼ੇਸ਼ ਇਕੱਤਰਤਾ ਹੋਈ ਸੀ, ਜਿਸ ਵਿਚ ਇਹ ਦੋਵੇਂ ਮੈਂਬਰ ਚੁਣੇ ਗਏ। ਇਸ ਚੋਣ ਵਿਚ ਰੂਪਿੰਦਰ ਸਿੰਘ ਨਾਗਰਾ ਨੂੰ ਵਾਈਸ ਪ੍ਰਧਾਨ (ਉਪ-ਪ੍ਰਧਾਨ) ਤੇ ਇੰਦਰਜੀਤ ਸਿੰਘ ਨੂੰ ਫੈਡਰੇਸ਼ਨ ਦਾ ਮੈਂਬਰ ਬਣਾਇਆ ਗਿਆ ਹੈ। ਇਸ ਮੌਕੇ ਨਵਾਂਸ਼ਹਿਰ ਮਿੱਲ ਦੇ ਜਨਰਲ ਮੈਨੇਜਰ ਸੁਖਵਿੰਦਰ ਸਿੰਘ ਤੂਰ ਵਲੋਂ ਨਵੇਂ ਚੁਣੇ ਗਏ ਦੋਵੇਂ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਸੀ. ਸੀ. ਡੀ. ਓ. ਗਿਆਨ ਚੰਦਰ ਯਾਦਵ, ਵੈਲਫੇਅਰ ਅਫਸਰ ਸ਼ਾਮ ਸੁੰਦਰ, ਏ. ਸੀ. ਡੀ. ਓ. ਅੰਕੁਸ਼ ਕੁਮਾਰ, ਨਵਾਂਸ਼ਹਿਰ ਮਿੱਲ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਨਾਗਰਾ, ਵਾਈਸ ਪ੍ਰਧਾਨ ਸਲਵਿੰਦਰ ਸਿੰਘ, ਯੂਨੀਅਨ ਮੈਂਬਰ ਸੁਮਨਦੀਪ ਸਿੰਘ, ਸਤਨਾਮ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਤੋਂ ਇਲਾਵਾ ਮਿੱਲ ਦੇ ਇੰਸਪੈਕਟਰ ਤੇ ਸਰਵੇਅਰ ਵੀ ਹਾਜ਼ਰ ਸਨ। ਸਾਰਿਆਂ ਨੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।