- ਚੱਕ ਫੁੱਲੂ ’ਚ ਗੱਡੀ ਦੀ ਭੰਨਤੋੜ ਕਰਨ ਦਾ ਮਾਮਲਾ-
ਪੁਲਿਸ ਵਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਬੰਗਾ ਚੌਕ ’ਚ ਲਗਾਇਆ ਧਰਨਾ
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇਥੋਂ ਦੇ ਪਿੰਡ ਚੱਕ ਫੁੱਲੂ ਵਿਖੇ 3-4 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਵਿਚ ਇੰਦਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਦੀ ਕਾਰ, ਜਿਸ ਦੇ ਪਿਛਲੇ ਪਾਸੇ ਸ਼ੀਸ਼ੇ ’ਤੇ ਫ਼੍ਰੀ ਸੇਵਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਪੋਸਟਰ ਲਗਾਇਆ ਹੋਇਆ ਸੀ, ਉਸ ਦੀ ਭੰਨਤੋੜ ਕਰਨ ਦੇ ਮਾਮਲੇ ’ ਚ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਗੱਡੀ ਮਾਲਕ ਤੇ ਸਮਰਥਕਾਂ ਵਲੋਂ ਸ਼ਹਿਰ ਦੇ ਬੰਗਾ ਚੌਕ ’ਚ ਕਰੀਬ 2 ਘੰਟੇ ਟ੍ਰੈਫਿਕ ਜਾਮ ਕਰਕੇ ਧਰਨਾ ਦਿੱਤਾ। ਧਰਨੇ ’ਚ ਗੱਡੀ ਦੇ ਮਾਲਕ ਇੰਦਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਫੁੱਲੂ ਤੇ ਸਮਰਥਕਾਂ ਵਲੋਂ ਅਮਰਜੀਤ ਸਿੰਘ ਪਰਿਹਾਰ ਪ੍ਰਧਾਨ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਕਰਨਾਣਾ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਉਂਦੇ ਹੋਏ ਹੁਣ ਤੱਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ, ਉਲਟਾ ਧਰਨੇ ਦੇਣ ਦੇ ਮਾਮਲੇ ’ਚ ਐੱਸ.
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਇਥੋਂ ਦੇ ਪਿੰਡ ਚੱਕ ਫੁੱਲੂ ਵਿਖੇ 3-4 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਵਿਚ ਇੰਦਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਦੀ ਕਾਰ, ਜਿਸ ਦੇ ਪਿਛਲੇ ਪਾਸੇ ਸ਼ੀਸ਼ੇ ’ਤੇ ਫ਼੍ਰੀ ਸੇਵਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਪੋਸਟਰ ਲਗਾਇਆ ਹੋਇਆ ਸੀ, ਉਸ ਦੀ ਭੰਨਤੋੜ ਕਰਨ ਦੇ ਮਾਮਲੇ ’ ਚ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਗੱਡੀ ਮਾਲਕ ਤੇ ਸਮਰਥਕਾਂ ਵਲੋਂ ਸ਼ਹਿਰ ਦੇ ਬੰਗਾ ਚੌਕ ’ਚ ਕਰੀਬ 2 ਘੰਟੇ ਟ੍ਰੈਫਿਕ ਜਾਮ ਕਰਕੇ ਧਰਨਾ ਦਿੱਤਾ। ਧਰਨੇ ’ਚ ਗੱਡੀ ਦੇ ਮਾਲਕ ਇੰਦਰਪ੍ਰੀਤ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਫੁੱਲੂ ਤੇ ਸਮਰਥਕਾਂ ਵਲੋਂ ਅਮਰਜੀਤ ਸਿੰਘ ਪਰਿਹਾਰ ਪ੍ਰਧਾਨ ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ ਕਰਨਾਣਾ ਦੀ ਅਗਵਾਈ ਹੇਠ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਉਂਦੇ ਹੋਏ ਹੁਣ ਤੱਕ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ, ਉਲਟਾ ਧਰਨੇ ਦੇਣ ਦੇ ਮਾਮਲੇ ’ਚ ਐੱਸ. ਐੱਚ. ਓ. ਵਲੋਂ ਪਰਚਾ ਦਰਜ਼ ਕਰਨ ਬਾਰੇ ਕਹਿਣ ਨੂੰ ਲੈ ਕੇ ਰੋਸ ਜਤਾਇਆ। ਬੁਲਾਰਿਆਂ ਨੇ ਸਥਾਨਕ ਮੁੱਦਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਸਮੇਤ ਹਲਕੇ ’ਚ ਵਿਕ ਰਹੇ ਨਸ਼ੇ, ਪਾਬੰਦੀ ਦੇ ਬਾਵਜੂਦ ਦਿਨ ਵੇਲੇ ਚੱਲ ਰਹੇ ਟਿੱਪਰਾਂ ਤੇ ਹੋਰ ਮੁੱਦਿਆਂ ਨੂੰ ਲੈ ਕੇ ਰੋਸ ਜਤਾਇਆ। ਧਰਨੇ ਦੌਰਾਨ ਐਂਬੂਲੈਂਸ ਤੇ ਮਰੀਜ਼ਾਂ ਨਾਲ ਸੰਬੰਧਿਤ ਹੋਰ ਗੱਡੀਆਂ ਨੂੰ ਲੰਘਣ ਲਈ ਰਸਤਾ ਦਿੱਤਾ ਗਿਆ ਪਰ ਧਰਨੇ ਕਾਰਨ ਸ਼ਹਿਰ ਦੀਆਂ ਸੜਕਾਂ ਦੀ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਤੇ ਹਰ ਸੜਕ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲਿਆ। ਧਰਨੇ ਦੌਰਾਨ ਡੀ. ਐੱਸ. ਪੀ. ਭਾਰਤ ਭੂਸ਼ਣ ਸੈਣੀ ਵਲੋਂ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ।