ਗਿਆਨੇਸ਼ ਕੁਮਾਰ ਨੇ ਐੱਸ.ਆਈ.ਆਰ. ਦੇ ਨਾਂਅ ’ਤੇ ਦੇਸ਼ ਵਾਸੀਆਂ ਨਾਲ ਕੀਤਾ ਧੋਖਾ-ਐਡ. ਰਣਜੀਤ ਕੁਮਾਰ
ਹੁਸ਼ਿਆਰਪੁਰ, 10 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਹਲਕਾ ਕਾਂਗਰਸ ਦੇ ਅਹੁਦੇਦਾਰਾਂ ਤੇ ਸੀਨੀਅਰ ਆਗੂਆਂ ਦੀ ਮੀਟਿੰਗ ਹਲਕਾ ਚੱਬੇਵਾਲ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਐੱਸ.
ਹੁਸ਼ਿਆਰਪੁਰ, 10 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਹਲਕਾ ਕਾਂਗਰਸ ਦੇ ਅਹੁਦੇਦਾਰਾਂ ਤੇ ਸੀਨੀਅਰ ਆਗੂਆਂ ਦੀ ਮੀਟਿੰਗ ਹਲਕਾ ਚੱਬੇਵਾਲ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਐੱਸ. ਆਈ. ਆਰ. ਦੇ ਬਹਾਨੇ ਹੋ ਰਹੀ ਵੋਟ ਚੋਰੀ ’ਤੇ ਗਹਿਰਾ ਰੋਸ ਪ੍ਰਗਟ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਦੇਸ਼ ਅਤੇ ਦੇਸ਼ ਵਾਸੀ ਕਈ ਤਰ੍ਹਾਂ ਦੀਆਂ ਔਕੜਾਂ ਅਤੇ ਤਕਲੀਫ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਆਮ ਲੋਕ ਮੋਦੀ ਸਰਕਾਰ ਦੀ ਕਾਰ ਗੁਜ਼ਾਰੀ ਤੋਂ ਨਾਰਾਜ਼ ਹਨ ਅਤੇ ਬਦਲਾਵ ਚਾਹੁੰਦੇ ਹਨ , ਜਿਸ ਨੂੰ ਲੈ ਕੇ ਆਉਣ ਵਾਸਤੇ ਲੋਕਾਂ ਕੋਲ ਵੋਟ ਦਾ ਸੰਵਿਧਾਨਿਕ ਹੱਕ ਹੈ ਪਰ ਮੋਦੀ ਸਰਕਾਰ ਸੱਤਾ ਦੇ ਲਾਲਚ ਵਿਚ ਇਸ ਸੰਵਿਧਾਨਿਕ ਲੋਕਤੰਤਰੀ ਹੱਕ ’ਤੇ ਡਾਕਾ ਮਾਰਨ ਦਾ ਕੰਮ ਕਰ ਰਹੀ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਮੋਦੀ ਸਰਕਾਰ ਦੀ ਸ਼ਹਿ ’ਤੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਪਿੱਠ ਵਿਖਾ ਐੱਸ. ਆਈ . ਆਰ. ਅਧੀਨ ਵੋਟ ਚੋਰੀ ਕਰ ਰਹੇ ਹਨ, ਜਿਸ ਦਾ ਖ਼ੁਲਾਸਾ ਰਾਹੁਲ ਗਾਂਧੀ ਪਹਿਲਾਂ ਹੀ ਕਰ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਐੱਸ. ਆਰ. ਆਈ. ਦੀ ਕਾਰਵਾਈ ਤੁਰੰਤ ਬੰਦ ਕੀਤੀ ਜਾਵੇ ਅਤੇ ਗਿਆਨੇਸ਼ ਕੁਮਾਰ ਤੋਂ ਅਸਤੀਫ਼ਾ ਲੈ ਸਾਰੇ ਮਾਮਲੇ ਦੀ ਸੁਪਰੀਮ ਕੋਰਟ ਵਲੋਂ ਜਾਂਚ ਕਰਵਾਈ ਜਾਵੇ। ਇਸ ਮੌਕੇ ਜਗਜੀਤ ਸਿੰਘ ਗਿੱਲ, ਭੋਲਾ ਨਾਥ, ਅਰੁਣ ਖੋਸਲਾ, ਭੁਪਿੰਦਰ ਸਿੰਘ ਦਿਹਾਣਾ, ਥੋਮਸ, ਦਵਿੰਦਰ ਸਿੰਘ, ਓਂਕਾਰ ਸੋਨੀ, ਸੁਖਦੇਵ ਸਿੰਘ, ਬੱਬੀ ਬੈਂਸ, ਸ਼ਿੰਦਰਪਾਲ ਆਦਿ ਹਾਜਿਰ ਸਨ।