ਭਾਰੀ ਬਾਰਿਸ਼ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ
ਭੰਗਾਲਾ, 11 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਕਸਬਾ ਭੰਗਾਲਾ ਦੇ ਅਧੀਨ ਪੈਂਦੇ ਪਿੰਡਾਂ ਅੰਦਰ ਪਏ ਮੀਂਹ ਹਨੇਰੀ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਇਲਾਕੇ ਦੇ ਕਿਸਾਨ ਬਹੁਤ ਚਿੰਤਾ ਦੇ ਆਲਮ ਵਿਚ ਹਨ। ਜਦੋਂ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਵੱਖ-ਵੱਖ ਪਿੰਡਾਂ ਦੇ ਕਿਸਾਨ ਨੇ ਦੱਸਿਆ ਕਿ ਬੇਟ ਦੇ ਨੀਵੇਂ ਇਲਾਕੇ ’ਚ ਪਾਣੀ ਕਾਫ਼ੀ ਖੜ੍ਹਾ ਹੋ ਗਿਆ ਅਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ।
ਭੰਗਾਲਾ, 11 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਕਸਬਾ ਭੰਗਾਲਾ ਦੇ ਅਧੀਨ ਪੈਂਦੇ ਪਿੰਡਾਂ ਅੰਦਰ ਪਏ ਮੀਂਹ ਹਨੇਰੀ ਕਾਰਨ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ, ਜਿਸ ਨਾਲ ਇਲਾਕੇ ਦੇ ਕਿਸਾਨ ਬਹੁਤ ਚਿੰਤਾ ਦੇ ਆਲਮ ਵਿਚ ਹਨ। ਜਦੋਂ ਇਲਾਕੇ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਵੱਖ-ਵੱਖ ਪਿੰਡਾਂ ਦੇ ਕਿਸਾਨ ਨੇ ਦੱਸਿਆ ਕਿ ਬੇਟ ਦੇ ਨੀਵੇਂ ਇਲਾਕੇ ’ਚ ਪਾਣੀ ਕਾਫ਼ੀ ਖੜ੍ਹਾ ਹੋ ਗਿਆ ਅਤੇ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਗਈ ਹੈ। ਝੋਨੇ ਦੀ ਫ਼ਸਲ ਵਿਛਣ ਨਾਲ ਝੋਨੇ ਦੇ ਦਾਣਿਆਂ ਦਾ ਰੰਗ ਕਾਲਾ ਹੋਣ ਦੀ ਸੰਭਾਵਨਾ ਹੈ ਤੇ ਖੇਤਾਂ ਵਿਚ ਪਾਣੀ ਖੜ੍ਹੇ ਹੋਣ ਕਾਰਨ ਕੰਬਾਈਨ ਵੀ ਨਹੀਂ ਚੱਲ ਸਕਦੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀਆਂ ਹਰ ਪਾਸੇ ਚਿੰਤਾ ਵਧ ਰਹੀਆਂ ਹਨ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਸੰਬੰਧੀ ਵਿਭਾਗ ਕੋਲੋਂ ਮੰਗ ਕੀਤੀ ਕਿ ਦਾਣਾ ਮੰਡੀਆਂ ਵਿਚ ਦਾਣਿਆਂ ਦੀ ਨਵੀਂ ਨੂੰ ਲੈ ਕੇ ਸ਼ੋਟ ਦਿੱਤੀ ਜਾਵੇ ਤਾਂ ਜੋ ਕਿਸਾਨ ਦੀ ਆਪਣੀ ਫ਼ਸਲ ਨੂੰ ਸਹੀ ਰੂਪ ’ਚ ਵੇਚ ਸਕਣ।