12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸੰਦੀਪ ਸਿੰਘ ਸੀਕਰੀ ਦੇ ਹੱਕ ਵਿਚ ਟਕਸਾਲੀ ਆਗੂਆਂ ਦੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੀਟਿੰਗ

ਬੁੱਲ੍ਹੋਵਾਲ, 11 ਅਕਤੂਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਮਚੁਰਾਸੀ ਦੇ ਸਰਕਲ ਬੁੱਲ੍ਹੋਵਾਲ ਤੇ ਸਰਕਲ ਗੀਗਨਵਾਲ ਦੇ ਟਕਸਾਲੀ ਆਗੂਆਂ ਦੀ ਮੀਟਿੰਗ ਪਿੰਡ ਮਿਰਜਾਪੁਰ ਵਿਖੇ ਐਸ. ਜੀ.

Ad Position 21
No active advertisement
ਅਜੀਤ ਡੈਸਕ 12-10-2026
ਬੁੱਲ੍ਹੋਵਾਲ, 11 ਅਕਤੂਬਰ (ਲੁਗਾਣਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਸ਼ਾਮਚੁਰਾਸੀ ਦੇ ਸਰਕਲ ਬੁੱਲ੍ਹੋਵਾਲ ਤੇ ਸਰਕਲ ਗੀਗਨਵਾਲ ਦੇ ਟਕਸਾਲੀ ਆਗੂਆਂ ਦੀ ਮੀਟਿੰਗ ਪਿੰਡ ਮਿਰਜਾਪੁਰ ਵਿਖੇ ਐਸ. ਜੀ. ਪੀ. ਸੀ. ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ। ਇਹ ਮੀਟਿੰਗ ਹਲਕਾ ਸ਼ਾਮਚੁਰਾਸੀ ਤੋਂ ਸ਼ੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਅਯੋਜਿਤ ਕੀਤੀ ਗਈ। ਜਿਸ ਵਿਚ ਪ੍ਰਧਾਨ ਧਾਮੀ ਨੇ ਕਿਹਾ ਕਿ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਇਕ ਮਿਹਨਤੀ, ਇਮਾਨਦਾਰ ਤੇ ਨੌਜਵਾਨ ਵਰਗ ਦਾ ਚਹੇਤਾ ਆਗੂ ਹੈ, ਜਿਸ ਨੇ ਹਾਲ ਵਿਚ ਹੀ ਪੰੰਜਾਬ ਯੂਨੀਵਰਸਿਟੀ ਦੀ ਸੈਨੇਟ ਚੋਣਾਂ ਵਿਚ ਤੀਜੀ ਵਾਰ ਚੋਣ ਜਿੱਤ ਕੇ ਹਲਕੇ ਵਿਚ ਆਪਣੀ ਲੋਕ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਹੈ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼ੋਮਣੀ ਅਕਾਲੀ ਦਲ ਦਾ ਇਹ ਜਾਂਬਾਜ ਸਿਪਾਹੀ ਹਲਕਾ ਸ਼ਾਮਚੁਰਾਸੀ ਦੀ ਅਗਵਾਈ ਕਰਦਿਆਂ ਸ. ਸੁਖਬੀਰ ਸਿੰਘ ਬਦਲ ਦੇ ਹੱਥ ਮਜ਼ਬੂਤ ਕਰੇਗਾ। ਇਸ ਦੌਰਾਨ ਸੰਦੀਪ ਸਿੰਘ ਸੀਕਰੀ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਵਲੋਂ ਲਗਾਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਕਸ਼ਮੀਰ ਸਿੰਘ ਗੀਗਨਵਾਲ, ਚੌਧਰੀ ਅਵਤਾਰ ਸਿੰਘ ਤਾਰੀ ਮਿਰਜਾਪੁਰ, ਸਰਕਲ ਪ੍ਰਧਾਨ ਜਗਪਾਲ ਸਿੰਘ ਖੱਬਲਾ, ਪ੍ਰਧਾਨ ਮੁਖਤਾਰ ਸਿੰਘ ਢੱਡੇ, ਦਵਿੰਦਰ ਸਿੰਘ ਮਿਰਜਾਪੁਰ, ਜਥੇਦਾਰ ਸੇਵਾ ਸਿੰਘ ਭੱਕਲਾ, ਸਰਕਲ ਪ੍ਰਧਾਨ ਰਵਿੰਦਰਪਾਲ ਸਿੰਘ ਸੂਸ, ਵਿਜੇ ਸਿੰਘ ਧਾਲੀਵਾਲ ਕੌਮੀ ਸ਼ਾਇਰ, ਹਰਿੰਦਰ ਸਿੰਘ ਕੋਟਲਾ, ਪ੍ਰਧਾਨ ਕੁਲਦੀਪ ਸਿੰਘ ਢੱਡੇ, ਉਪਕਾਰ ਸਿੰਘ ਭੱਕਲ ਪ੍ਰਧਾਨ ਹਲਕਾ ਸ਼ਾਮਚੁਰਾਸੀ, ਜਸਵੀਰ ਸਿੰਘ ਹੁਸੈਨਪੁਰ, ਕੁਲਵੀਰ ਸਿੰਘ ਸ਼ਾਹ ਕੋਟਲਾ, ਸਾਬੀ (ਯੂ. ਕੇ.) ਕੋਟਲਾ ਨੌਧ ਸਿੰਘ ਤੇ ਹੋਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪੁਲ ਪੁਖ਼ਤਾ ਸਾਹਿਬ ਵਿਖੇ ਮੁੰਬਈ ਦੀ ਸੰਗਤ ਵਲੋਂ ਰੰਗ-ਰੋਗਨ ਦੀ ਸੇਵਾ ਸ਼ੁਰੂ ਅਗਲੀ ਖ਼ਬਰ ਮਾਪੇ ਅਧਿਆਪਕ ਮਿਲਣੀ ਦੌਰਾਨ ਐਸ. ਐਮ. ਸੀ. ਮੈਂਬਰਾਂ ਨੂੰ ਵੰਡੇ ਪ੍ਰਸੰਸਾ ਪੱਤਰ
Ad Position 24