ਕੱਚੇ ਮਕਾਨਾਂ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਸੰਬੰਧੀ ਸਹਾਇਕ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਮਨਰੇਗਾ ਲੇਬਰ ਮੂਵਮੈਂਟ ਵਲੋਂ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਦੀਪਕ ਕੁਮਾਰ ਦੀ ਅਗਵਾਈ ‘ਚ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਨੂੰ ਪਿੰਡ ਮਲਮਜਾਰਾ ਦੇ ਕੱਚੇ ਮਕਾਨਾਂ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਧੀਮਾਨ ਨੇ ਦੱਸਿਆ ਕਿ ਪਿੰਡ ‘ਚ ਵੱਡੀ ਗਿਣਤੀ ‘ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਾਈਲਾਂ ਭਰੀਆਂ ਸਨ ਤੇ ਨਾ ਕਿਸੇ ਨੂੰ ਅਜੇ ਤੱਕ ਫਾਈਲ ਦਾ ਨੰਬਰ ਦਿੱਤਾ ਗਿਆ ਅਤੇ ਨਾ ਹੀ ਬਹੁਤੇ ਲੋਕਾਂ ਨੂੰ ਸਹਾਇਤਾ ਮਿਲੀ।
ਹੁਸ਼ਿਆਰਪੁਰ, 12 ਅਕਤੂਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਮਨਰੇਗਾ ਲੇਬਰ ਮੂਵਮੈਂਟ ਵਲੋਂ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਦੀਪਕ ਕੁਮਾਰ ਦੀ ਅਗਵਾਈ ‘ਚ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਨੂੰ ਪਿੰਡ ਮਲਮਜਾਰਾ ਦੇ ਕੱਚੇ ਮਕਾਨਾਂ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਧੀਮਾਨ ਨੇ ਦੱਸਿਆ ਕਿ ਪਿੰਡ ‘ਚ ਵੱਡੀ ਗਿਣਤੀ ‘ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਫਾਈਲਾਂ ਭਰੀਆਂ ਸਨ ਤੇ ਨਾ ਕਿਸੇ ਨੂੰ ਅਜੇ ਤੱਕ ਫਾਈਲ ਦਾ ਨੰਬਰ ਦਿੱਤਾ ਗਿਆ ਅਤੇ ਨਾ ਹੀ ਬਹੁਤੇ ਲੋਕਾਂ ਨੂੰ ਸਹਾਇਤਾ ਮਿਲੀ। ਉਨ੍ਹਾਂ ਦੱਸਿਆ ਕਿ ਗ਼ਰੀਬਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਕੁੱਝ ਰਾਜਨੀਤੀਵਾਨਾਂ ਵਲੋਂ ਰਾਜਨੀਤਕਰਨ ਕਰ ਦਿੱਤਾ ਜਾਂਦਾ ਹੈ। ਅਸਲ ਵਿਚ ਗ਼ਰੀਬਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿਚ ਪਾਰਦਰਸ਼ਤਾ ਨਾਂਅ ਦੀ ਕੋਈ ਵੀ ਚੀਜ਼ ਵੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਚੋਣਾਂ ਲੜਨ ਵਾਲੇ ਉਮੀਦਵਾਰ ਵੋਟਾਂ ਤੋਂ ਪਹਿਲਾਂ ਤਾਂ ਹੱਥ ਜੋੜਦੇ ਹਨ ਤੇ ਫਾਈਲਾਂ ਵੀ ਬਿਨਾਂ ਦਰਜ ਕੀਤਿਆਂ ਲੈ ਲੈਂਦੇ ਹਨ, ਪਰ ਫਿਰ ਗਰੀਬ ਅਗਲੇ 5 ਸਾਲ ਦਫ਼ਤਰਾਂ ਤੇ ਰਾਜਨੀਤੀਵਾਨਾਂ ਦੇ ਚੱਕਰ ਕੱਢਣ ਲਈ ਮਜਬੂਰ ਹੋ ਜਾਂਦਾ ਹੈ ਤੇ ਸਹਾਇਤਾ ਫਿਰ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਘਰਾਂ ਦੀ ਹਾਲਤ ਖਸਤਾ ਕਰਨ ਤਾਂ ਉਨ੍ਹਾਂ ਦੇ ਬੱਚੇ ਵੀ ਬੋਰੀਆਂ ਅਤੇ ਮੰਜਿਆਂ ’ਤੇ ਬੈਠ ਕੇ ਪੜ੍ਹਨ ਲਈ ਮਜਬੂਰ ਰਹਿੰਦੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਨੇ ਭਰੋਸਾ ਦਿਵਾਇਆ ਕੇ ਸਾਰਿਆਂ ਨੂੰ ਵਿਤਕਰੇ ਰਹਿਤ ਇਨਸਾਫ਼ ਮਿਲੇਗਾ। ਇਸ ਮੌਕੇ ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਮਹਿੰਦਰ ਕੁਮਾਰ, ਗੁਰਬਖ਼ਸ਼ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਲਕਸ਼ਮੀ, ਦਰਸ਼ਨਾ, ਗੁਰਦੀਪ ਕੌਰ, ਮਮਤਾ ਦੇਵੀ, ਨਿਰਮਲ ਕੌਰ, ਸੁਖਰਾਜ ਕੌਰ, ਕਸ਼ਮੀਰ ਕੌਰ ਆਦਿ ਹਾਜ਼ਰ ਸਨ।