ਰੂਪੋਵਾਲ ’ਚ 2.30 ਕਰੋੜ ਦੀ ਨਾਲ ਪੁਲ ਦੇ ਨਿਰਮਾਣ ਦੀ ਸ਼ੁਰੂਆਤ-ਡਾ. ਇਸ਼ਾਂਕ ਕੁਮਾਰ
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਬੀਤੇ ਦਿਨੀਂ ਪਿੰਡ ਰੂਪੋਵਾਲ ਦਾ ਦੌਰਾ ਕਰ ਪਿੰਡ ਵਾਸੀਆਂ ਨਾਲ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ।
ਹੁਸ਼ਿਆਰਪੁਰ, 12 ਅਕਤੂਬਰ (ਬਲਜਿੰਦਰਪਾਲ ਸਿੰਘ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਬੀਤੇ ਦਿਨੀਂ ਪਿੰਡ ਰੂਪੋਵਾਲ ਦਾ ਦੌਰਾ ਕਰ ਪਿੰਡ ਵਾਸੀਆਂ ਨਾਲ ਵਿਕਾਸ ਕਾਰਜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ । ਇਸ ਮੌਕੇ ਉਨ੍ਹਾਂ ਰੂਪੋਵਾਲ ਦੇ ਚੋਅ ‘ਤੇ ਬਣਨ ਜਾ ਰਹੇ ਪੁਲ ਦੇ ਕੰਮ ਦਾ ਮੌਕੇ ‘ਤੇ ਜਾ ਕੇ ਨਿਰੀਖਣ ਕੀਤਾ। ਜ਼ਿਕਰਯੋਗ ਹੈ ਕਿ ਇਸ ਪੁਲ ਦੇ ਨਿਰਮਾਣ ਦਾ ਕੰਮ ਹੁਣੇ ਸ਼ੁਰੂ ਹੋਇਆ ਹੈ ਤੇ ਇਹ ਲਗਪਗ 2 ਕਰੋੜ 30 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲ ਦੀ ਸਪੈਸ਼ਲ ਮਨਜ਼ੂਰੀ ਕਰਵਾਈ ਸੀ। ਇਸ ਪੁਲ ਦੇ ਬਣਨ ਨਾਲ ਰੂਪੋਵਾਲ ਦੇ ਨਾਲ ਨਾਲ ਪਿੰਡ ਸਰਹਾਲਾ ਕਲਾਂ, ਬੱਡੋਂ, ਅਜਨੋਹਾ, ਨਡਾਲੋਂ, ਟੋਡਰਪੁਰ, ਵਾਹਿਦ ਸਮੇਤ ਦਰਜਨਾਂ ਹੋਰ ਪਿੰਡਾਂ ਦੇ ਨਿਵਾਸੀਆਂ ਨੂੰ ਸਿੱਧਾ ਲਾਭ ਪਹੁੰਚੇਗਾ। ਨਿਰੀਖਣ ਦੌਰਾਨ ਉਨ੍ਹਾਂ ਸੰਬੰਧਿਤ ਅਧਿਕਾਰੀਆਂ ਤੇ ਠੇਕੇਦਾਰ ਨੂੰ ਹਦਾਇਤ ਕੀਤੀ ਕਿ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਪੁਲ ਨੂੰ ਨਿਰਧਾਰਿਤ ਸਮੇਂ ਵਿਚ ਮੁਕੰਮਲ ਕਰਕੇ ਜਨਤਾ ਨੂੰ ਸਮਰਪਿਤ ਕੀਤਾ ਜਾਵੇ। ਇਸ ਮੌਕੇ ਸਰਪੰਚ ਮਲਕੀਤ ਸਿੰਘ, ਜਸਵਿੰਦਰ ਠੱਕਰਵਾਲ ਸਰਪੰਚ, ਮਾ. ਪਰਮਜੀਤ ਸਰਹਾਲਾ ਕਲਾਂ, ਰਿੱਕੀ ਪਰਮਾਰ ਬੱਡੋਂ, ਨੂਰੀ ਰੂਪੋਵਾਲ, ਨਰਿੰਦਰ ਸਿੰਘ ਬਧੇਲ, ਟੋਨੀ ਮਾਹਲਾਂ ਬਲਟੌਹੀਆਂ, ਅਮਨ ਸਰਹਾਲਾ ਕਲਾਂ ਆਦਿ ਮੌਜੂਦ ਸਨ।