14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਾਮਲੀਲ੍ਹਾ ਦੀ ਛੇਵੀਂ ਰਾਤ ਦਾ ਰਜਿੰਦਰ ਮਾਰਸ਼ਲ ਨੇ ਕੀਤਾ ਉਦਘਾਟਨ

ਟਾਂਡਾ ਉੜਮੁੜ, 13 ਅਕਤੂਬਰ (ਭਗਵਾਨ ਸਿੰਘ ਸੈਣੀ)-ਵੀਰ ਕ੍ਰਿਸ਼ਨਾ ਕਲੱਬ ਵਲੋਂ ਅਹੀਆਪੁਰ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਈ ਜਾ ਰਹੀ ਰਾਮਲੀਲਾ ਦੇ ਦੀ ਛੇਵੀਂ ਨਾਈਟ ਦਾ ਰਸਮੀ ਉਦਘਾਟਨ ‘ਆਪ’ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਚੇਅਰਮੈਨ ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਰਜਿੰਦਰ ਸਿੰਘ ਮਾਰਸ਼ਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਤੇ ਚੇਅਰਮੈਨ ਮਾਤਾ ਸਾਹਿਬ ਕੌਰ ਐਜੂਕੇਸ਼ਨਲ ਸੁਸਾਇਟੀ ਸੁਖਵਿੰਦਰ ਸਿੰਘ ਅਰੋੜਾ, ਸਹਾਰਾ ਕਲੱਬ ਦੇ ਪ੍ਰਧਾਨ ਤਰਸੇਮ ਪੱਪੂ, ਕੁਲਵੰਤ ਮਾਰਸ਼ਲ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 14-10-2026
ਟਾਂਡਾ ਉੜਮੁੜ, 13 ਅਕਤੂਬਰ (ਭਗਵਾਨ ਸਿੰਘ ਸੈਣੀ)-ਵੀਰ ਕ੍ਰਿਸ਼ਨਾ ਕਲੱਬ ਵਲੋਂ ਅਹੀਆਪੁਰ ਵਿਖੇ ਪੂਰੇ ਉਤਸ਼ਾਹ ਨਾਲ ਕਰਵਾਈ ਜਾ ਰਹੀ ਰਾਮਲੀਲਾ ਦੇ ਦੀ ਛੇਵੀਂ ਨਾਈਟ ਦਾ ਰਸਮੀ ਉਦਘਾਟਨ ‘ਆਪ’ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਚੇਅਰਮੈਨ ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਰਜਿੰਦਰ ਸਿੰਘ ਮਾਰਸ਼ਲ ਵਲੋਂ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਮਾਜ ਸੇਵੀ ਤੇ ਚੇਅਰਮੈਨ ਮਾਤਾ ਸਾਹਿਬ ਕੌਰ ਐਜੂਕੇਸ਼ਨਲ ਸੁਸਾਇਟੀ ਸੁਖਵਿੰਦਰ ਸਿੰਘ ਅਰੋੜਾ, ਸਹਾਰਾ ਕਲੱਬ ਦੇ ਪ੍ਰਧਾਨ ਤਰਸੇਮ ਪੱਪੂ, ਕੁਲਵੰਤ ਮਾਰਸ਼ਲ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਰਜਿੰਦਰ ਮਾਰਸ਼ਲ ਨੇ ਕਲੱਬ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਆਯੋਜਨ ਸਾਡੀ ਅਮੀਰ ਵਿਰਸੇ ਅਤੇ ਸੰਸਕ੍ਰਿਤੀ ਨੂੰ ਸੰਭਾਲ ਕੇ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਿਤ ਤਲਵਾੜ ਲਾਡੀ ਅਤੇ ਹੋਰ ਅਹੁਦੇਦਾਰਾਂ ਵਲੋਂ ਰਜਿੰਦਰ ਮਾਰਸ਼ਲ ਤੇ ਨਾਲ ਆਏ ਪਤਵੰਤੇ ਸੱਜਣਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕੌਂਸਲਰ ਆਸ਼ੂ ਵੈਦ, ਗੁਰਮੁੱਖ ਸਿੰਘ ਨਾਮਧਾਰੀ, ਪਰਮਜੀਤ ਬਾਬੂ, ਹੀਰਾ ਪੁਰੀ ਟਾਂਡਾ, ਚਮਨ ਲਾਲ, ਕਰਨ ਅਰੋੜਾ, ਰਜਤ ਸ਼ਰਮਾ, ਸੁਦਰਸ਼ਨ ਪਲਟਾ, ਸੋਢੀ ਵੱਸਣ, ਰਣਜੀਤ ਜੀਤਾ, ਰਾਮੇਸ਼ ਚੰਦਰ ਸ਼ਰਮਾ, ਵਿਕਾਸ ਮਰਵਾਹਾ, ਰਾਹੁਲ ਮਹਿਰਾ, ਨੀਰਜ ਵਰਮਾ, ਰਾਜ ਅਹਿਆਪੁਰੀ, ਅਰੁਣ ਪੁਰੀ, ਬੱਬਲੂ ਨਾਮਧਾਰੀ, ਮੁੰਨਾ ਨਾਮਧਾਰੀ, ਸੰਜੀਵ ਪੁਰੀ, ਦੀਸ਼ਾ, ਅਕਾਸ਼ ਪੰਡਿਤ, ਮਨਦੀਪ ਪਲਟਾ, ਸੰਨੀ ਮਹਿਰਾ, ਕੁਨਾਲ ਚਾਵਲਾ, ਮੰਨਾ ਮਹਿਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚਾਂਦੀ ਦਾ ਤਗਮਾ ਹਾਸਿਲ ਕਰਨ ਵਾਲੀ ਖਿਡਾਰਨ ਦਾ ਸਨਮਾਨ ਅਗਲੀ ਖ਼ਬਰ ਦੜੇ ਸੱਟੇ ਦਾ ਕੰਮ ਕਰਨ ਵਾਲੇ 2 ਕਾਬੂ
Ad Position 24