ਡਾ. ਸਾਹਿਲ ਦਾ 14ਵਾਂ ਨਾਵਲ ‘ਮੋਰ ਨਾਚ’ ਕੀਤਾ ਲੋਕ ਅਰਪਣ
ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਵਾਦ ਸਾਹਿਤ ਮੰਚ ਨੇ ਡਾ. ਧਰਮਪਾਲ ਸਾਹਿਲ ਦੇ 14ਵੇਂ ਨਾਵਲ ‘ਮੋਰ ਨਾਚ’ ਨੂੰ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ।
ਹੁਸ਼ਿਆਰਪੁਰ, 13 ਅਕਤੂਬਰ (ਬਲਜਿੰਦਰਪਾਲ ਸਿੰਘ)-ਸੰਵਾਦ ਸਾਹਿਤ ਮੰਚ ਨੇ ਡਾ. ਧਰਮਪਾਲ ਸਾਹਿਲ ਦੇ 14ਵੇਂ ਨਾਵਲ ‘ਮੋਰ ਨਾਚ’ ਨੂੰ ਲੋਕ ਅਰਪਣ ਕਰਨ ਲਈ ਸਮਾਗਮ ਕਰਵਾਇਆ। ਜਿਸ ‘ਚ ਮੁੱਖ ਮਹਿਮਾਨ ਪਦਮਸ੍ਰੀ ਪ੍ਰੋ. ਹਰਮਹੇਂਦਰ ਸਿੰਘ ਬੇਦੀ ਵਾਇਸ ਚਾਂਸਲਰ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ਼, ਪ੍ਰਧਾਨ ਡਾ. ਗੁਰਨਾਮ ਕੌਰ ਤੇ ਵਿਸ਼ੇਸ਼ ਮਹਿਮਾਨ ਡਾ. ਵਿਨੋਦ ਕੁਮਾਰ ਸ਼ਰਮਾ, ਅਸ਼ੋਕ ਨਾਦਿਰ ਅਤੇ ਪ੍ਰੇਮ ਵਿਜ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਮੌਕੇ ਪਦਮਸ੍ਰੀ ਪ੍ਰੋ. ਬੇਦੀ ਨੇ ਕਿਹਾ ਕਿ ਉਪੇਂਦਰਨਾਥ ਅਸ਼ਕ ਤੇ ਜਗਦੀਸ਼ ਚੰਦਰ ਤੋਂ ਬਾਅਦ ਡਾ. ਧਰਮਪਾਲ ਸਾਹਿਲ ਨੇ ਆਪਣੇ ਨਾਵਲਾਂ, ਮਛਨ, ਕੋਹਕਨੀ, ਡਾਂਡੀ ਤੇ ਹੁਣ, ਮੋਰ ਨਾਚ ਨਾਲ ਪੰਜਾਬ ਵਿਚ ਖੇਤਰੀ ਨਾਵਲ ਲਿਖਣ ਦੀ ਪਰੰਪਰਾ ਨੂੰ ਅੱਗੇ ਵਧਾਇਆ ਹੈ। ਪ੍ਰਧਾਨਗੀ ਭਾਸ਼ਨ ‘ਚ ਡਾ. ਗੁਰਨਾਮ ਕੌਰ ਨੇ ਡਾ. ਸਾਹਿਲ ਦੇ ਨਾਵਲਾਂ ਦੀ ਪਹਿਲੀ ਪਾਠਕ ਹੋਣ ਅਤੇ ਉਨ੍ਹਾਂ ਰਾਹੀਂ ਕੰਢੀ ਦੇ ਸੱਭਿਆਚਾਰ ਤੇ ਪਰੰਪਰਾਵਾਂ ਤੋਂ ਕਿਵੇਂ ਜਾਣੂ ਹੋਈ, ਬਾਰੇ ਗੱਲ ਕੀਤੀ। ਅਸ਼ੋਕ ਨਾਦਿਰ ਨੇ ਨਾਵਲ ਦੇ ਦਿਲਚਸਪ ਅਤੇ ਪੜ੍ਹਨ ਯੋਗ ਗੁਣਾਂ ਨੂੰ ਇਸ ਦੇ ਵਿਸ਼ੇਸ਼ ਗੁਣਾਂ ਵਜੋਂ ਦਰਸਾਇਆ। ਇਸ ਮੌਕੇ ਕੁਲਦੀਪ ਸ਼ਰਮਾ, ਰਤਨਾ ਚੰਦ ਰਤਨੇਸ਼, ਪ੍ਰੋ. ਸੁਖਦੇਵ ਮਿਨਹਾਸ, ਡਾ. ਸ਼ਸ਼ੀ ਪ੍ਰਭਾ ਨੇ ਡਾ. ਸਾਹਿਲ ਦੀ ਨਿਰੰਤਰ ਸਾਹਿੱਤਿਕ ਖੋਜ ਤੇ ਮਿਹਨਤ ਨੂੰ ਪ੍ਰੇਰਨਾਦਾਇਕ ਦੱਸਿਆ। ਸਟੇਜ ਚੇਅਰਮੈਨ ਅਤੇ ਸਟੇਜ ਡਾਇਰੈਕਟਰ ਵਜੋਂ ਪ੍ਰੇਮ ਵਿਜ ਨੇ ਭੂਮਿਕਾ ਨਿਭਾਈ। ਇਸ ਮੌਕੇ ਡਾ. ਵਿਨੋਦ ਸ਼ਰਮਾ, ਡਾ. ਅਵਤਾਰ ਪਤੰਗ ਨੇ ਵੀ ਸੰਬੋਧਨ ਕੀਤਾ।