14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਹੁਸ਼ਿਆਰਪੁਰ, 13 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ‘ਤੇ ਜਥੇਬੰਦੀ ਦੇ ਮੈਂਬਰ ਕਾਬਲ ਸਿੰਘ ਸਾਬਕਾ ਸਬ - ਇੰਸਪੈਕਟਰ ਦੀ ਪਤਨੀ, ਜੋਧ ਸਿੰਘ ਪ੍ਰਬੰਧਕ ਸਕੱਤਰ ਤੇ ਹਰਦੀਪ ਸਿੰਘ ਇੰਸਪੈਕਟਰ ਗੜ੍ਹਦੀਵਾਲ ਦੀ ਹੋਈ ਮੌਤ ‘ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 14-10-2026
ਹੁਸ਼ਿਆਰਪੁਰ, 13 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਅਨਿਲ ਕੁਮਾਰ ਸਾਬਕਾ ਜਨਰਲ ਮੈਨੇਜਰ ਦੀ ਪ੍ਰਧਾਨਗੀ ਹੇਠ ਬੱਸ ਅੱਡਾ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ‘ਤੇ ਜਥੇਬੰਦੀ ਦੇ ਮੈਂਬਰ ਕਾਬਲ ਸਿੰਘ ਸਾਬਕਾ ਸਬ - ਇੰਸਪੈਕਟਰ ਦੀ ਪਤਨੀ, ਜੋਧ ਸਿੰਘ ਪ੍ਰਬੰਧਕ ਸਕੱਤਰ ਤੇ ਹਰਦੀਪ ਸਿੰਘ ਇੰਸਪੈਕਟਰ ਗੜ੍ਹਦੀਵਾਲ ਦੀ ਹੋਈ ਮੌਤ ‘ਤੇ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਉਪਰੰਤ ਸਰਦਾਰ ਅਵਤਾਰ ਸਿੰਘ ਝਿੰਗੜ ਚੇਅਰਮੈਨ, ਅਨਿਲ ਕੁਮਾਰ ਪ੍ਰਧਾਨ, ਹਰਜਿੰਦਰ ਸਿੰਘ ਗਿੱਲ ਸੀਨੀਅਰ ਵਾਈਸ ਪ੍ਰਧਾਨ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਹਰਜੀਤ ਸਿੰਘ ਖ਼ਾਲਸਾ ਜੁਆਇੰਟ ਸਕੱਤਰ, ਕਸ਼ਮੀਰਾ ਸਿੰਘ ਹਰਗੜ੍ਹ ਤੇ ਅਵਤਾਰ ਸਿੰਘ ਸ਼ੇਰਪੁਰੀ ਮੀਤ ਪ੍ਰਧਾਨ ਨੇ ਕਿਹਾ ਕਿ ਮੌਜੂਦਾ ਸਰਕਾਰ ਮੁਲਾਜ਼ਮ/ਪੈਨਸ਼ਨਰ ਵਿਰੋਧੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਅਗਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਕਮਲਜੀਤ ਕੈਸ਼ੀਅਰ, ਦਿਲਬਾਗ ਯਾਰਡ ਮਾਸਟਰ, ਬਲਵੀਰ ਸਿੰਘ, ਅਵਤਾਰ ਸਿੰਘ ਜੈਤਪੁਰੀ, ਮੁਖ਼ਤਿਆਰ ਸਿੰਘ, ਜਗਜੀਤ ਸਿੰਘ ਡੀ. ਸੀ., ਰਤਨ ਸਿੰਘ, ਜਰਨੈਲ ਸਿੰਘ, ਕਰਤਾਰ ਸਿੰਘ, ਕਾਬਲ ਸਿੰਘ, ਪਰਮਿੰਦਰ ਸਿੰਘ, ਜਗਦੀਸ਼ ਸਿੰਘ ਇੰਸਪੈਕਟਰ, ਰਾਮ ਪ੍ਰਕਾਸ਼, ਬਲਜੀਤ ਸਿੰਘ, ਅਵਤਾਰ ਸਿੰਘ, ਗੋਪਾਲ ਕ੍ਰਿਸ਼ਨ ਚਿੱਤੋਂ, ਭਗਵਾਨ ਦਾਸ ਅਤੇ ਅਮਰੀਕ ਸਿੰਘ ਵੀ ਹਾਜ਼ਰ ਹੋਏ। ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਅਗਲੀ ਮੀਟਿੰਗ 11 ਨਵੰਬਰ ਨੂੰ ਬੱਸ ਅੱਡੇ ਵਿਖੇ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਇੰਦਰਦੀਪ ਸਿੰਘ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਖੇਡ ਕਲੱਬਾਂ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਦੀਆਂ ਛੇ ਵਿਦਿਆਰਥਣਾਂ ਦੀ ਸੂਬਾ ਪੱਧਰੀ ਖੋ-ਖੋ ਮੁਕਾਬਲੇ ਲਈ ਚੋਣ
Ad Position 24