18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰਾਂ ’ਤੇ ਕਾਲੀ ਸਿਆਹੀ ਲਾ ਕੇ ਯੂਥ ਕਾਂਗਰਸੀਆਂ ਨੇ ਜਤਾਇਆ ਰੋਸ

ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ)-ਪਹਿਲਾ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਤੇ ਬੀਤੇ ਦਿਨ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਮਾੜੀ ਪੰਨਵਾਂ ਦੇ ਵਸਨੀਕ ਬਿਕਰਮਜੀਤ ਸਿੰਘ ਕਤਲ ਦੇ ਵਿਰੋਧ ’ਚ ਅਤੇ ਸੂਬੇ ’ਚ ਵਗ ਰਹੇ ਨਸ਼ਿਆਂ ਦੇ ਦਰਿਆ ਦੇ ਖ਼ਿਲਾਫ਼ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਤੇ ਜਲੰਧਰ ਸ਼ਹਿਰੀ ਦੇ ਇੰਚਾਰਜ ਪਵਿੱਤਰ ਦੀਪ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਧਾਲੀਵਾਲ, ਬਲਾਕ-1 ਦੇ ਪ੍ਰਧਾਨ ਜਗਜੋਤ ਸਿੰਘ ਆਹਲੂਵਾਲੀਆ, ਬਲਾਕ ਭੂੰਗਾ ਦੇ ਪ੍ਰਧਾਨ ਚੰਦਰ ਭਾਨ ਸਿੰਘ ਵਲੋਂ ਸਦਰ ਥਾਣੇ ਨਜ਼ਦੀਕ ਤੇ ਪੁਰਾਣੀਆਂ ਕਚਹਿਰੀਆਂ ਸਾਹਮਣੇ ਲੱਗੇ ਇਮਾਨਦਾਰ ਸੀ. ਐੱਮ.

Ad Position 21
No active advertisement
ਅਜੀਤ ਡੈਸਕ 18-10-2026
ਹੁਸ਼ਿਆਰਪੁਰ, 17 ਅਕਤੂਬਰ (ਬਲਜਿੰਦਰਪਾਲ ਸਿੰਘ)-ਪਹਿਲਾ ਮਾਨਸਾ ’ਚ ਪਰਵਿੰਦਰ ਸਿੰਘ ਝੋਟਾ ਤੇ ਬੀਤੇ ਦਿਨ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਮਾੜੀ ਪੰਨਵਾਂ ਦੇ ਵਸਨੀਕ ਬਿਕਰਮਜੀਤ ਸਿੰਘ ਕਤਲ ਦੇ ਵਿਰੋਧ ’ਚ ਅਤੇ ਸੂਬੇ ’ਚ ਵਗ ਰਹੇ ਨਸ਼ਿਆਂ ਦੇ ਦਰਿਆ ਦੇ ਖ਼ਿਲਾਫ਼ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਪੰਜਾਬ ਯੂਥ ਕਾਂਗਰਸ ਦੇ ਸਕੱਤਰ ਤੇ ਜਲੰਧਰ ਸ਼ਹਿਰੀ ਦੇ ਇੰਚਾਰਜ ਪਵਿੱਤਰ ਦੀਪ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਧਾਲੀਵਾਲ, ਬਲਾਕ-1 ਦੇ ਪ੍ਰਧਾਨ ਜਗਜੋਤ ਸਿੰਘ ਆਹਲੂਵਾਲੀਆ, ਬਲਾਕ ਭੂੰਗਾ ਦੇ ਪ੍ਰਧਾਨ ਚੰਦਰ ਭਾਨ ਸਿੰਘ ਵਲੋਂ ਸਦਰ ਥਾਣੇ ਨਜ਼ਦੀਕ ਤੇ ਪੁਰਾਣੀਆਂ ਕਚਹਿਰੀਆਂ ਸਾਹਮਣੇ ਲੱਗੇ ਇਮਾਨਦਾਰ ਸੀ. ਐੱਮ. ਭਗਵੰਤ ਮਾਨ ਦੇ ਪੋਸਟਰਾਂ ’ਤੇ ਕਾਲੀ ਸਪਰੇਅ ਮਾਰੀ ਗਈ ਅਤੇ ਬੇਈਮਾਨ ਸੀ. ਐਮ. ਲਿਖ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਆਹਲੂਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ 100 ਫ਼ੀਸਦੀ ਫ਼ੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਵਿਚ ਨਸ਼ਾ ਤਸਕਰ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਆਪਣੀ ਝੂਠੀ ਵਾਹ-ਵਾਹ ਖੱਟਣ ਨੂੰ ਪੂਰੇ ਪੰਜਾਬ ਵਿਚ ਆਪਣੇ ਇਮਾਨਦਾਰ ਸੀ. ਐਮ. ਦੇ ਪੋਸਟਰ ਲਗਾ ਰਹੇ ਹਨ, ਜਿਸ ਦਾ ਯੂਥ ਕਾਂਗਰਸ ਖੁੱਲ ਕੇ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਲਈ ਯੂਥ ਕਾਂਗਰਸ ਹਮੇਸ਼ਾ ਖੜ੍ਹੀ ਹੈ ਤੇ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੂੰ ਬੇਰੁਜ਼ਗਾਰੀ, ਨਸ਼ਿਆਂ ਤੇ ਗੈਂਗਸਟਰ ਵਾਦ ਦੇ ਮੁੱਦੇ ’ਤੇ ਜਵਾਬ ਦੇਣਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਵਟਸਐਪ ’ਤੇ ਮੈਸੇਜ ਆਉਣ ਤੋਂ ਬਾਅਦ ਫ਼ੋਨ ਹੋਇਆ ਬੰਦ, ਕਰੀਬੀਆਂ ਨੂੰ ਪੈਸਿਆਂ ਸੰਬੰਧੀ ਗਏ ਮੈਸੇਜ ਅਗਲੀ ਖ਼ਬਰ ਹਾਜੀਪੁਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਧਾ
Ad Position 24