18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਟਸਐਪ ’ਤੇ ਮੈਸੇਜ ਆਉਣ ਤੋਂ ਬਾਅਦ ਫ਼ੋਨ ਹੋਇਆ ਬੰਦ, ਕਰੀਬੀਆਂ ਨੂੰ ਪੈਸਿਆਂ ਸੰਬੰਧੀ ਗਏ ਮੈਸੇਜ

ਹੁਸ਼ਿਆਰਪੁਰ, 17 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਚੋਰਾਂ ਤੇ ਠੱਗਾਂ ਵਲੋਂ ਵੀ ਹੁਣ ਲੋਕਾਂ ਨੂੰ ਲੁੱਟਣ ਲਈ ਨਵੇਂ ਨਵੇਂ ਰਾਹ ਅਖ਼ਤਿਆਰ ਕੀਤੇ ਜਾ ਰਹੇ ਹਨ ਅਤੇ ਆਏ ਦਿਨ ਆਨਲਾਈਨ ਠੱਗੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਜਦੋਂ ਸਥਾਨਕ ਮੁਹੱਲਾ ਗੋਕਲ ਨਗਰ ਦੇ ਨੌਜਵਾਨ ਨੂੰ ਵਟਸਐਪ ’ਤੇ ਮੈਸੇਜ ਆਉਣ ਤੋਂ ਬਾਅਦ ਉਸ ਦਾ ਵਟਸਐਪ ਹੈੱਕ ਹੋ ਗਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਮੈਸੇਜ ਜਾਣ ਲੱਗੇ ਕਿ ਉਕਤ ਨੌਜਵਾਨ ਨੂੰ ਪੈਸੇ ਚਾਹੀਦੇ ਹਨ।

Ad Position 21
No active advertisement
ਅਜੀਤ ਡੈਸਕ 18-10-2026
ਹੁਸ਼ਿਆਰਪੁਰ, 17 ਅਕਤੂਬਰ (ਨਰਿੰਦਰ ਸਿੰਘ ਬੱਡਲਾ)-ਚੋਰਾਂ ਤੇ ਠੱਗਾਂ ਵਲੋਂ ਵੀ ਹੁਣ ਲੋਕਾਂ ਨੂੰ ਲੁੱਟਣ ਲਈ ਨਵੇਂ ਨਵੇਂ ਰਾਹ ਅਖ਼ਤਿਆਰ ਕੀਤੇ ਜਾ ਰਹੇ ਹਨ ਅਤੇ ਆਏ ਦਿਨ ਆਨਲਾਈਨ ਠੱਗੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਜਦੋਂ ਸਥਾਨਕ ਮੁਹੱਲਾ ਗੋਕਲ ਨਗਰ ਦੇ ਨੌਜਵਾਨ ਨੂੰ ਵਟਸਐਪ ’ਤੇ ਮੈਸੇਜ ਆਉਣ ਤੋਂ ਬਾਅਦ ਉਸ ਦਾ ਵਟਸਐਪ ਹੈੱਕ ਹੋ ਗਿਆ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਮੈਸੇਜ ਜਾਣ ਲੱਗੇ ਕਿ ਉਕਤ ਨੌਜਵਾਨ ਨੂੰ ਪੈਸੇ ਚਾਹੀਦੇ ਹਨ। ਇਸ ਸੰਬੰਧੀ ਅੰਕੁਸ਼ ਸ਼ਰਮਾ ਵਾਸੀ ਮੁਹੱਲਾ ਗੋਕਲ ਨਗਰ ਨੇ ਦੱਸਿਆ ਕਿ ਬੀਤੇ ਦਿਨੀਂ ਉਸਦੇ ਮੋਬਾਈਲ ਦੇ ਵਟਸਐਪ ’ਤੇ ਇਕ ਮੈਸੇਜ ਆਇਆ ਜੋ ਆਰ. ਟੀ. ਏ. ਦੇ ਚਲਾਨ ਦੇ ਨਾਂਅ ਤੋਂ ਸ਼ੁਰੂ ਹੁੰਦਾ ਸੀ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉਸ ਲਿੰਕ ’ਤੇ ਕਲਿੱਕ ਕੀਤਾ ਤਾਂ ਉਸਦਾ ਵਟਸਐਪ ਹੈੱਕ ਹੋ ਗਿਆ ਅਤੇ ਮੋਬਾਈਲ ਵੀ ਬੰਦ ਹੋ ਗਿਆ ਪਰ ਇਸ ਤੋਂ ਬਾਅਦ ਉਸ ਦੇ ਮੋਬਾਈਲ ਤੋਂ ਉਸਦੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨੰਬਰਾਂ ’ਤੇ ਮੈਸੇਜ ਜਾਣ ਲੱਗ ਪਏ ਕਿ ਉਸ ਨੂੰ ਪੈਸਿਆਂ ਦੀ ਲੋੜ ਹੈ। ਉਸ ਨੇ ਕਿਹਾ ਕਿ ਅਜਿਹੀਆਂ ਚੋਰੀ ਤੇ ਹੇਰਾ-ਫੇਰੀ ਦੀਆਂ ਘਟਨਾਵਾਂ ’ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ ਤੇ ਸਾਈਬਰ ਪੁਲਿਸ ਨੂੰ ਇਨ੍ਹਾਂ ਨੂੰ ਰੋਕਣ ਲਈ ਹੋਰ ਕਦਮ ਉਠਾਉਣ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਸੁੰਦਰ ਸ਼ਾਮ ਅਰੋੜਾ ਨੇ 2027 ਦੀਆਂ ਚੋਣਾਂ ਲਈ ਕਾਂਗਰਸੀ ਵਰਕਰਾਂ ਨੂੰ ਕੀਤਾ ਲਾਮਬੰਦ ਪਿੰਡ ਖੜਕਾਂ ਉਪਰਲੀਆਂ ’ਚ ਕੀਤੀ ਮੀਟ... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰਾਂ ’ਤੇ ਕਾਲੀ ਸਿਆਹੀ ਲਾ ਕੇ ਯੂਥ ਕਾਂਗਰਸੀਆਂ ਨੇ ਜਤਾਇਆ ਰੋਸ
Ad Position 24