18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਸਹਿਰੇ ਦੇ ਤਿਉਹਾਰ ਸੰਬੰਧੀ 7 ਦਿਨਾਂ ਸ੍ਰੀ ਰਾਮ ਕਥਾ ਸਮਾਗਮ

ਮਾਹਿਲਪੁਰ, 17 ਅਕਤੂਬਰ (ਰਜਿੰਦਰ ਸਿੰਘ)-ਬਾਪੂ ਗੰਗਾ ਦਾਸ ਜੀ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਸਮਾਜ ਸੇਵੀ ਵਿੱਕੀ ਅਗਨੀਹੋਤਰੀ ਤੇ ਅਨੁਰਾਗ ਹਾਂਡਾ ਦੀ ਦੇਖ ਰੇਖ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 7 ਦਿਨਾਂ ਸ੍ਰੀ ਰਾਮ ਕਥਾ ਸੰਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ। ਰਾਮ ਕਥਾ ਸਮਾਗਮ ‘ਚ ਮਥਰਾ ਤੋਂ ਪ੍ਰਸਿੱਧ ਕਥਾ ਵਿਆਸ ਪ੍ਰਿਯੰਕਾ ਚੌਧਰੀ ਵਲੋਂ ਸ਼ਰਧਾਲੂਆਂ ਤੇ ਭਗਤਾਂ ਨੂੰ ਭਾਰਤੀ ਸੱਭਿਆਚਾਰ ਵਿਚ ਧਰਮ ਤੇ ਅਧਿਆਤਮ ਦਾ ਵਿਸ਼ੇਸ਼ ਮਹੱਤਵ ਦੱਸਦੇ ਹੋਏ ਕਿਹਾ ਕਿ ਅਧਿਆਤਮ ਜਿੱਥੇ ਮਨੁੱਖ ਨੂੰ ਆਤਮ-ਚਿੰਤਨ, ਮਾਨਸਿਕ ਸ਼ਾਂਤੀ ਤੇ ਸਕਾਰਾਤਮਿਕ ਸੋਚ ਵੱਲ ਪ੍ਰੇਰਿਤ ਕਰਦਾ ਹੈ, ਉਥੇ ਹੀ ਸ੍ਰੀ ਰਾਮ ਕਥਾ ਮਰਿਆਦਾ, ਤਿਆਗ, ਸੇਵਾ, ਸੱਚਾਈ ਅਤੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ।

Ad Position 21
No active advertisement
ਅਜੀਤ ਡੈਸਕ 18-10-2026
ਮਾਹਿਲਪੁਰ, 17 ਅਕਤੂਬਰ (ਰਜਿੰਦਰ ਸਿੰਘ)-ਬਾਪੂ ਗੰਗਾ ਦਾਸ ਜੀ ਵੈੱਲਫੇਅਰ ਸੁਸਾਇਟੀ ਮਾਹਿਲਪੁਰ ਵਲੋਂ ਇਲਾਕੇ ਨਿਵਾਸੀਆਂ ਦੇ ਸਹਿਯੋਗ ਨਾਲ ਡੇਰਾ ਮੁਖੀ ਮਨਦੀਪ ਸਿੰਘ ਮੰਗਾ ਬੈਂਸ ਦੀ ਅਗਵਾਈ ‘ਚ ਸਮਾਜ ਸੇਵੀ ਵਿੱਕੀ ਅਗਨੀਹੋਤਰੀ ਤੇ ਅਨੁਰਾਗ ਹਾਂਡਾ ਦੀ ਦੇਖ ਰੇਖ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 7 ਦਿਨਾਂ ਸ੍ਰੀ ਰਾਮ ਕਥਾ ਸੰਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ। ਰਾਮ ਕਥਾ ਸਮਾਗਮ ‘ਚ ਮਥਰਾ ਤੋਂ ਪ੍ਰਸਿੱਧ ਕਥਾ ਵਿਆਸ ਪ੍ਰਿਯੰਕਾ ਚੌਧਰੀ ਵਲੋਂ ਸ਼ਰਧਾਲੂਆਂ ਤੇ ਭਗਤਾਂ ਨੂੰ ਭਾਰਤੀ ਸੱਭਿਆਚਾਰ ਵਿਚ ਧਰਮ ਤੇ ਅਧਿਆਤਮ ਦਾ ਵਿਸ਼ੇਸ਼ ਮਹੱਤਵ ਦੱਸਦੇ ਹੋਏ ਕਿਹਾ ਕਿ ਅਧਿਆਤਮ ਜਿੱਥੇ ਮਨੁੱਖ ਨੂੰ ਆਤਮ-ਚਿੰਤਨ, ਮਾਨਸਿਕ ਸ਼ਾਂਤੀ ਤੇ ਸਕਾਰਾਤਮਿਕ ਸੋਚ ਵੱਲ ਪ੍ਰੇਰਿਤ ਕਰਦਾ ਹੈ, ਉਥੇ ਹੀ ਸ੍ਰੀ ਰਾਮ ਕਥਾ ਮਰਿਆਦਾ, ਤਿਆਗ, ਸੇਵਾ, ਸੱਚਾਈ ਅਤੇ ਫ਼ਰਜ਼ ਨਿਭਾਉਣ ਦਾ ਸੰਦੇਸ਼ ਦਿੰਦੀ ਹੈ। ਇਸ ਮੌਕੇ ਬਾਬਾ ਸਤਨਾਮ ਦਾਸ, ਵਿਨੇ ਕਰੀਰ, ਅਨਿਲ ਕੁਮਾਰ ਕਾਲਾ, ਜੁਗਿੰਦਰ ਪਾਲ ਪਿੰਕੀ, ਵੈਦ ਰਾਕੇਸ਼ ਕੁਮਾਰ, ਅਸ਼ੋਕ ਕੁਮਾਰ ਬਿੱਲਾ, ਜਤਿਨ ਤਨੇਜਾ, ਰੋਹਿਤ ਧਵਨ , ਹਨੀ ਸਤੇਜਾ, ਰਵੀ ਤਨੇਜਾ, ਇੰਸ. ਪਰਮਜੀਤ ਸਿੰਘ ਬੈਂਸ, ਵਿਨੋਦ ਹਾਂਡਾ, ਨੰਬਰਦਾਰ ਬਾਲ ਕਿਸ਼ਨ ਅਗਨੀਹੋਤਰੀ, ਰਵਿੰਦਰ ਕੂਨਰ, ਰਾਮੇਸ਼ ਜੋਸ਼ੀ, ਇੰਸ. ਪਰਮਜੀਤ ਰਾਣਾ, ਸੋਨੂੰ ਫਰਾਂਸ, ਸੁਰਿੰਦਰਪਾਲ ਸ਼ਰਮਾ, ਰੋਹਿਤ ਧਵਨ, ਬਲਦੇਵ ਗੋਰੀ, ਦਿਨੇਸ਼ ਕੁਮਾਰ, ਅਸ਼ੋਕ ਬਾਲੀ, ਅਨੁਰਾਗ ਹਾਂਡਾ, ਮਾ.ਅੱਛਰ ਕੁਮਾਰ ਜੋਸ਼ੀ, ਜਤਿਨ ਤਨੇਜਾ, ਰਵੀ, ਗੋਪੀ ਬਸਰਾ, ਇੰਸ.ਰਾਜ ਕੁਮਾਰ, ਕਮਲ ਮਾਛੀਵਾੜਾ, ਰੀਟਾ ਰਾਣੀ, ਜੋਹਨ, ਰਵੀ ਠੇਕੇਦਾਰ, ਨਿਤਿਨ ਵਰਮਾ, ਜੀਵਨ ਬਾਲਾ, ਰਾਣੀ ਚਾਚੀ ਅਤੇ ਹੋਰ ਸੰਮਤੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਿਮਾਚਲ ਪ੍ਰਦੇਸ਼ ਤੋਂ ਆਈ ਸ਼ੋਭਾ ਯਾਤਰਾ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਸਵਾਗਤ ਅਗਲੀ ਖ਼ਬਰ ਗੁਰਦੁਆਰਾ ਸੁੱਖ ਸਾਗਰ ਮਿਰਜ਼ਾਪੁਰ ਜੰਡੇ ਤੋਂ ਨਗਰ ਕੀਰਤਨ ਸਜਾਇਆ
Ad Position 24